ਰਾਏਪੁਰ : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਮੰਨਣਾ ਹੈ ਕਿ ਉਮਰਾਨ ਮਲਿਕ ਦਾ ਆਪਣੀ ਰਫਤਾਰ ਕਾਰਨ ਇਕ ਸ਼ਾਨਦਾਰ ਭਵਿੱਖ ਹੈ ਅਤੇ ਜੇਕਰ ਨੌਜਵਾਨ ਤੇਜ਼ ਗੇਂਦਬਾਜ਼ ਆਪਣੀ ਲਾਈਨ ਅਤੇ ਲੈਂਥ 'ਤੇ ਕੰਮ ਕਰਦਾ ਹੈ ਤਾਂ ਦੁਨੀਆ 'ਤੇ ਰਾਜ ਕਰ ਸਕਦਾ ਹੈ। ਜੰਮੂ-ਕਸ਼ਮੀਰ ਦੇ ਤੇਜ਼ ਗੇਂਦਬਾਜ਼ ਉਮਰਾਨ ਨੇ ਆਪਣੀ ਰਫਤਾਰ ਨਾਲ ਪ੍ਰਭਾਵਿਤ ਕੀਤਾ ਹੈ।
ਉਹ ਲਗਾਤਾਰ 150 ਕਿਲੋਮੀਟਰ ਦੀ ਰਫਤਾਰ ਨਾਲ ਗੇਂਦਬਾਜ਼ੀ ਕਰਦਾ ਹੈ ਪਰ ਲਾਈਨ ਅਤੇ ਲੈਂਥ ਨਾਲ ਜੂਝਦਾ ਹੈ। ਸ਼ੰਮੀ ਨੇ ਉਮਰਾਨ ਨੂੰ ਕਿਹਾ, 'ਮੈਂ ਤੁਹਾਨੂੰ ਸਿਰਫ ਇਕ ਸਲਾਹ ਦੇਣਾ ਚਾਹੁੰਦਾ ਹਾਂ। ਮੈਨੂੰ ਨਹੀਂ ਲਗਦਾ ਕਿ ਤੁਹਾਡੀ ਜੋ ਰਫਤਾਰ ਹੈ ਉਸ ਨੂੰ ਖੇਡਣਾ ਆਸਾਨ ਹੈ। ਸਾਨੂੰ ਸਿਰਫ ਲਾਈਨ ਅਤੇ ਲੈਂਥ 'ਤੇ ਕੰਮ ਕਰਨ ਦੀ ਜ਼ਰੂਰਤ ਹੈ। ਜੇਕਰ ਅਸੀਂ ਇਸ ਨੂੰ ਨਿਯੰਤਰਿਤ ਕਰ ਸਕਦੇ ਹਾਂ ਤਾਂ ਅਸੀਂ ਦੁਨੀਆ 'ਤੇ ਰਾਜ ਕਰ ਸਕਦੇ ਹਾਂ।
ਇਹ ਵੀ ਪੜ੍ਹੋ : MS Dhoni ਕੀ SA20 ਲੀਗ 'ਚ ਖੇਡਣਗੇ? ਮਾਹੀ ਦੇ ਖੇਡਣ ਨੂੰ ਲੈ ਕੇ ਗ੍ਰੀਮ ਸਮਿਥ ਨੇ ਦਿੱਤਾ ਵੱਡਾ ਬਿਆਨ
ਇਨ੍ਹਾਂ ਦੋ ਤੇਜ਼ ਗੇਂਦਬਾਜ਼ਾਂ ਵਿਚਾਲੇ ਗੱਲਬਾਤ ਦੀ ਵੀਡੀਓ ਬੀਸੀਸੀਆਈ.ਟੀ.ਵੀ. 'ਤੇ ਪੋਸਟ ਕੀਤਾ ਗਿਆ ਹੈ। ਸ਼ੰਮੀ ਨੇ ਕਿਹਾ, 'ਤੁਹਾਡੇ ਕੋਲ ਬਹੁਤ ਤਾਕਤ ਹੈ ਅਤੇ ਤੁਹਾਡਾ ਭਵਿੱਖ ਸ਼ਾਨਦਾਰ ਹੈ। ਭਵਿੱਖ ਲਈ ਸ਼ੁੱਭਕਾਮਨਾਵਾਂ। ਉਮੀਦ ਹੈ ਕਿ ਤੁਸੀਂ ਆਪਣੀ ਚੰਗੀ ਕਾਰਗੁਜ਼ਾਰੀ ਜਾਰੀ ਰੱਖੋਗੇ। ਉਮਰਾਨ ਨੇ ਸ਼ੰਮੀ ਨੂੰ ਪੁੱਛਿਆ ਕਿ ਕਿਹਾ ਕਿ ਉਹ ਹਰ ਮੈਚ ਵਿੱਚ ਇੰਨਾ ਸ਼ਾਂਤ ਅਤੇ ਖੁਸ਼ ਕਿਵੇਂ ਰਹਿੰਦਾ ਹੈ।
ਉਸ ਨੇ ਕਿਹਾ ਕਿ 'ਜਦੋਂ ਤੁਸੀਂ ਦੇਸ਼ ਲਈ ਖੇਡ ਰਹੇ ਹੋ, ਤਾਂ ਤੁਹਾਨੂੰ ਆਪਣੇ ਉੱਤੇ ਦਬਾਅ ਨਹੀਂ ਪਾਉਣਾ ਚਾਹੀਦਾ। ਤੁਹਾਨੂੰ ਆਪਣੇ ਹੁਨਰ 'ਤੇ ਭਰੋਸਾ ਕਰਨਾ ਚਾਹੀਦਾ ਹੈ। ਸ਼ੰਮੀ ਨੇ ਕਿਹਾ, 'ਜਦੋਂ ਤੁਸੀਂ ਸ਼ਾਂਤ ਰਹਿੰਦੇ ਹੋ ਅਤੇ ਆਪਣੇ ਹੁਨਰ 'ਤੇ ਭਰੋਸਾ ਰਖਦੇ ਹੋ, ਤਾਂ ਤੁਹਾਡੇ ਕੋਲ ਆਪਣੀ ਰਣਨੀਤੀ ਦੇ ਅਨੁਸਾਰ ਜਾਣ ਦਾ ਚੰਗਾ ਮੌਕਾ ਹੁੰਦਾ ਹੈ। ਆਪਣੀ ਮੁਸਕੁਰਾਹਟ ਬਣਾਏ ਰੱਖੋ ਕਿਉਂਕਿ ਇਹ ਸੀਮਿਤ ਓਵਰਸ ਕ੍ਰਿਕਟ ਹੈ ਜਿੱਥੇ ਕਿਸੇ ਦੀ ਵੀ ਧੁਨਾਈ ਹੋ ਸਕਦੀ ਹੈ ਪਰ ਆਪਣੇ ਆਪ 'ਤੇ ਭਰੋਸਾ ਰਖੋ ਅਤੇ ਪਿੱਚ ਵੱਲ ਧਿਆਨ ਦਿਓ ਅਤੇ ਉਸੇ ਅਨੁਸਾਰ ਗੇਂਦਬਾਜ਼ੀ ਕਰੋ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
MS Dhoni ਕੀ SA20 ਲੀਗ 'ਚ ਖੇਡਣਗੇ? ਮਾਹੀ ਦੇ ਖੇਡਣ ਨੂੰ ਲੈ ਕੇ ਗ੍ਰੀਮ ਸਮਿਥ ਨੇ ਦਿੱਤਾ ਵੱਡਾ ਬਿਆਨ
NEXT STORY