ਨਵੀਂ ਦਿੱਲੀ, (ਬਿਊਰੋ)— ਭਾਰਤੀ ਟੀਮ ਦੇ ਗੇਂਦਬਾਜ਼ ਮੁਹੰਮਦ ਸ਼ਮੀ ਨੇ ਆਪਣੇ ਕਪਤਾਨ ਵਿਰਾਟ ਕੋਹਲੀ ਦੀ ਘਰੇਲੂ ਸੀਰੀਜ਼ ਵਿੱਚ ਰੋਟੇਸ਼ਨ ਪਾਲਿਸੀ ਦਾ ਸਮਰਥਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਸ ਨਾਲ ਉਨ੍ਹਾਂ ਦੀ ਤਰ੍ਹਾਂ ਦੇ ਖਿਡਾਰੀਆਂ ਨੂੰ ਆਪਣੇ ਆਪ ਨੂੰ ਲੰਮੀ ਮਿਆਦ ਲਈ ਤਰੋਤਾਜ਼ਾ ਰੱਖਣ ਦਾ ਪੂਰਾ ਸਮਾਂ ਮਿਲਦਾ ਹੈ। ਸ਼ਮੀ ਨੇ ਕਿਹਾ ਕਿ ਮੈਂ ਪੂਰੀ ਤਰ੍ਹਾਂ ਨਾਲ ਕੋਹਲੀ ਦੀ ਰੋਟੇਸ਼ਨ ਪਾਲਿਸੀ ਦਾ ਸਮਰਥਨ ਕਰਦਾ ਹਾਂ। ਇਸ ਨਾਲ ਮੇਰੇ ਜਿਹੇ ਖਿਡਾਰੀਆਂ ਨੂੰ ਸਿਰਫ ਟੈਸਟ ਹੀ ਨਹੀਂ ਸਗੋਂ ਬਾਕੀ ਦੇ ਫਾਰਮੈਟਾਂ ਲਈ ਵੀ ਰੈਸਟ ਕਰਨ ਦਾ ਮੌਕਾ ਮਿਲਦਾ ਹੈ।
ਸ਼੍ਰੀਲੰਕਾ ਦੇ ਖਿਲਾਫ ਖੇਡੀ ਜਾਣ ਵਾਲੀ ਟੈਸਟ ਸੀਰੀਜ਼ ਵਿੱਚ ਰਵੀਚੰਦਰਨ ਅਸ਼ਵਿਨ ਅਤੇ ਰਵਿੰਦਰ ਜਡੇਜਾ ਜਿਹੇ ਖਿਡਾਰੀਆਂ ਦੀ ਵਾਪਸੀ ਹੋਈ, ਜਿਨ੍ਹਾਂ ਨੂੰ ਨਿਊਜ਼ੀਲੈਂਡ ਦੇ ਖਿਲਾਫ ਖੇਡੀ ਜਾਣ ਵਾਲੀ ਟੀ-20 ਸੀਰੀਜ ਵਿੱਚ ਨਹੀਂ ਚੁਣਿਆ ਗਿਆ ਸੀ। ਸ਼ਮੀ ਆਸਟਰੇਲੀਆ ਖਿਲਾਫ ਖੇਡੀ ਗਈ ਸੀਰੀਜ਼ ਵਿੱਚ ਟੀਮ ਦਾ ਹਿੱਸਾ ਸਨ। ਹਾਲਾਂਕਿ ਉਨ੍ਹਾਂ ਨੇ ਇਸ ਸੀਰੀਜ਼ ਵਿੱਚ ਸਿਰਫ ਇੱਕ ਮੈਚ ਬੇਂਗਲੁਰੂ ਵਿੱਚ ਖੇਡਿਆ ਸੀ। ਇਸ ਮੈਚ ਵਿੱਚ ਉਹ ਮਹਿੰਗੇ ਸਾਬਤ ਹੋਏ ਸਨ ਅਤੇ ਇਕ ਵੀ ਵਿਕਟ ਨਹੀਂ ਲੈ ਸਕੇ ਸਨ। ਸ਼ਮੀ ਅਤੇ ਉਮੇਸ਼ ਯਾਦਵ ਦੋਵੇਂ ਟੈਸਟ ਕ੍ਰਿਕਟ ਜ਼ਿਆਦਾ ਖੇਡਦੇ ਹਨ, ਜਦੋਂਕਿ ਭੁਵਨੇਸ਼ਵਰ ਕੁਮਾਰ ਅਤੇ ਜਸਪ੍ਰੀਤ ਬੁਮਰਾਹ ਵਨਡੇ ਵਿੱਚ ਟੀਮ ਦੀ ਪਹਿਲੀ ਪਸੰਦ ਹਨ।
ਵਿਸ਼ਵ ਨੂੰ ਅੱਜ ਮਿਲੇਗਾ ਫੁੱਟਬਾਲ ਦਾ ਨਵਾਂ ਚੈਂਪੀਅਨ
NEXT STORY