ਧਰਮਸ਼ਾਲਾ, (ਭਾਸ਼ਾ)– ਗਿੱਟੇ ਦੀ ਸਰਜਰੀ ਤੋਂ ਉੱਭਰ ਰਿਹਾ ਭਾਰਤ ਦਾ ਪ੍ਰਮੁੱਖ ਤੇਜ਼ ਗੇਂਦਬਾਜ਼ ਮੁਹੰਮਦ ਸ਼ੰਮੀ ਇਸ ਸਾਲ ਸਤੰਬਰ ’ਚ ਬੰਗਲਾਦੇਸ਼ ਵਿਰੁੱਧ ਘਰੇਲੂ ਟੈਸਟ ਲੜੀ ਦੌਰਾਨ ਵਾਪਸੀ ਕਰ ਸਕਦਾ ਹੈ। ਇਹ ਜਾਣਕਾਰੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਸਕੱਤਰ ਜੈ ਸ਼ਾਹ ਨੇ ਦਿੱਤੀ। ਸ਼ੰਮੀ ਇੰਗਲੈਂਡ ਵਿਰੁੱਧ 5 ਮੈਚਾਂ ਦੀ ਟੈਸਟ ਲੜੀ ’ਚੋਂ ਬਾਹਰ ਰਿਹਾ।
ਪਿਛਲੇ ਮਹੀਨੇ ਹੋਈ ਗਿੱਟੇ ਦੀ ਸਰਜਰੀ ਕਾਰਨ ਉਹ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ 22 ਮਾਰਚ ਤੋਂ ਸ਼ੁਰੂ ਹੋ ਰਹੇ ਆਗਾਮੀ ਸੈਸ਼ਨ ’ਚੋਂ ਵੀ ਬਾਹਰ ਰਹੇਗਾ। ਜੂਨ ’ਚ ਵੈਸਟਇੰਡੀਜ਼ ਤੇ ਅਮਰੀਕਾ ਦੀ ਮੇਜ਼ਬਾਨੀ ’ਚ ਹੋਣ ਵਾਲੇ ਟੀ-20 ਵਿਸ਼ਵ ਕੱਪ ’ਚ ਵੀ ਉਸਦੀ ਹਿੱਸੇਦਾਰੀ ਦੀ ਸੰਭਾਵਨਾ ਨਹੀਂ ਹੈ। ਸ਼ੰਮੀ ਨੇ ਭਾਰਤੀ ਲਈ ਆਪਣਾ ਪਿਛਲਾ ਮੈਚ ਵਨ ਡੇ ਵਿਸ਼ਵ ਕੱਪ ’ਚ ਖੇਡਿਆ ਸੀ। ਭਾਰਤ ਸ਼ਤੰਬਰ ’ਚ 2 ਟੈਸਟਾਂ ਤੇ 3 ਟੀ-20 ਕੌਮਾਂਤਰੀ ਮੈਚਾਂ ਲਈ ਬੰਗਲਾਦੇਸ਼ ਦੀ ਮੇਜ਼ਬਾਨੀ ਕਰੇਗਾ।
Ranji Trophy, Day 2 : ਰਹਾਨੇ ਤੇ ਮੁਸ਼ੀਰ ਨੇ ਮੁੰਬਈ ਨੂੰ ਮਜ਼ਬੂਤ ਸਥਿਤੀ ’ਚ ਪਹੁੰਚਾਇਆ
NEXT STORY