ਬੈਂਕਾਕ- ਥਾਈਲੈਂਡ ਪੁਲਸ ਨੇ ਸੋਮਵਾਰ ਨੂੰ ਕਿਹਾ ਕਿ ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦੀ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ ਉਨ੍ਹਾਂ ਦੀ ਮੌਤ ਕੁਦਰਤੀ ਕਾਰਨਾਂ ਨਾਲ ਹੋਈ ਹੈ। ਰਾਸ਼ਟਰੀ ਪੁਲਸ ਦੇ ਉਪ ਬੁਲਾਰੇ ਕਿਸਾਨਾ ਪਾਥਨਾਚਾਰੋਨ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪੋਸਟਮਾਰਟਮ ਕਰਨ ਵਾਲੇ ਡਾਕਟਰ ਦੀ ਰਿਪੋਰਟ ਵਾਰਨ ਦੇ ਪਰਿਵਾਰ ਤੇ ਦੂਤਘਰ ਨੂੰ ਭੇਜ ਦਿੱਤੀ ਗਈ ਹੈ। ਇਸ 'ਚ ਕਿਹਾ ਗਿਆ ਹੈ ਕਿ ਵਾਰਨ ਦੇ ਪਰਿਵਾਰ ਨੂੰ ਇਸ 'ਚ ਕੋਈ ਸ਼ੱਕ ਨਹੀਂ ਸੀ ਕਿ ਉਨ੍ਹਾਂ ਦੀ ਮੌਤ ਕੁਦਰਤੀ ਕਾਰਨਂ ਨਾਲ ਹੋਈ ਹੈ।
ਇਹ ਵੀ ਪੜ੍ਹੋ : ਸਪੈਨਿਸ਼ ਪੈਰਾ ਬੈਡਮਿੰਟਨ 'ਚ ਭਾਰਤੀਆਂ ਦੀ ਬੱਲੇ-ਬੱਲੇ, ਭਗਤ ਅਤੇ ਕਦਮ ਨੇ ਜਿੱਤੇ ਸੋਨ ਤਮਗ਼ੇ
ਬਿਆਨ 'ਚ ਮੌਤ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਵਾਰਨ ਥਾਈਲੈਂਡ ਦੇ ਕੋਹ ਸਮੁਈ ਟਾਪੂ 'ਤੇ ਆਪਣੇ ਹੋਟਲ ਦੇ ਕਮਰੇ 'ਚ ਅਚੇਤ ਪਾਏ ਗਏ ਸਨ। ਹਸਪਤਾਲ ਲੈ ਜਾਣ 'ਤੇ ਵੀ ਉਨ੍ਹਾਂ ਦੀ ਜਾਨ ਨਹੀਂ ਬਚਾਈ ਜਾ ਸਕੀ। ਪੁਲਸ ਨੇ ਬਿਆਨ 'ਚ ਕਿਹਾ ਕਿ ਪੋਸਟਮਾਰਟਮ ਜਾਂਚ ਦੀ ਰਿਪੋਰਟ ਸਰਕਾਰੀ ਵਕੀਲ ਦੇ ਦਫ਼ਤਰ ਭੇਜ ਦਿੱਤੀ ਗਈ ਹੈ ਜੋ ਕਿ ਅਚਾਨਕ ਮੌਤ ਦੇ ਸਿਲਸਿਲੇ 'ਚ ਆਮ ਪ੍ਰਕਿਰਿਆ ਹੈ।
ਵਾਰਨ ਦੇ ਪਰਿਵਾਰ ਨੇ ਸੋਮਵਾਰ ਨੂੰ ਜਾਰੀ ਬਿਆਨ 'ਚ ਕਿਹਾ ਕਿ ਉਨ੍ਹਾਂ ਦੀ ਮੌਤ ਪਰਿਵਾਰ ਲਈ ਕਦੀ ਨਾ ਖ਼ਤਮ ਹੋਣ ਵਾਲੇ ਬੁਰੇ ਸੁਫ਼ਨੇ ਦੀ ਸ਼ੁਰੂਆਤ ਹੈ। ਉਨ੍ਹਾਂ ਦੇ ਪਿਤਾ ਕੀਥ ਤੇ ਮਾਂ ਬ੍ਰਿਜਿਟ ਨੇ ਲਿਖਿਆ, 'ਸ਼ੇਨ ਦੇ ਬਿਨਾ ਭਵਿੱਖ ਦੀ ਕਲਪਨਾ ਵੀ ਨਹੀਂ ਕੀਤਾ ਜਾ ਸਕਦੀ। ਉਸ ਦੇ ਨਾਲ ਅਣਗਿਣਤ ਸੁਖਦ ਯਾਦਾਂ ਨਾਲ ਸ਼ਾਇਦ ਸਾਨੂੰ ਇਸ ਦੁਖ ਤੋਂ ਉੱਭਰਨ 'ਚ ਮਦਦ ਮਿਲ ਸਕੇ।' ਉਨ੍ਹਾਂ ਕਿਹਾ ਕਿ ਪਰਿਵਾਰ ਨੇ ਸਰਕਾਰੀ ਸਨਮਾਨ ਦੇ ਨਾਲ ਉਨ੍ਹਾਂ ਦੇ ਅੰਤਿਮ ਸੰਸਕਾਰ ਦੀ ਬੇਨਤੀ ਮੰਨ ਲਈ ਹੈ।
ਇਹ ਵੀ ਪੜ੍ਹੋ : ਕੁਲਦੀਪ ਯਾਦਵ ਟੈਸਟ ਟੀਮ ਤੋਂ ਬਾਹਰ, ਇਸ ਖਿਡਾਰੀ ਨੂੰ ਕੀਤਾ ਗਿਆ ਸ਼ਾਮਲ
ਉਨ੍ਹਾਂ ਕਿਹਾ, 'ਸਾਰਿਆਂ ਨੂੰ ਪਤਾ ਹੈ ਕਿ ਸ਼ੇਨ ਨੂੰ ਵਿਕਟੋਰੀਆਈ ਤੇ ਆਸਟਰੇਲੀਆਈ ਹੋਣ 'ਤੇ ਕਿੰਨਾ ਮਾਣ ਸੀ।' ਵਾਰਨ ਦੇ ਪੁੱਤਰ ਜੈਕਸਨ ਨੇ ਲਿਖਿਆ, 'ਮੈਨੂੰ ਨਹੀਂ ਲਗਦਾ ਕਿ ਤੁਹਾਡੇ ਜਾਣ ਨਾਲ ਮੇਰੇ ਦਿਲ 'ਚ ਜੋ ਖ਼ਾਲੀਪਨ ਆਇਆ ਹੈ, ਉਸ ਨੂੰ ਕੋਈ ਵੀ ਕਦੀ ਭਰ ਸਕੇਗਾ। ਤੁਸੀਂ ਸਭ ਤੋਂ ਚੰਗੇ ਪਿਤਾ ਤੇ ਦੋਸਤ ਸੀ।' ਅਜੇ ਇਹ ਸੂਚਨਾ ਨਹੀਂ ਮਿਲੀ ਹੈ ਕਿ ਵਾਰਨ ਦੀ ਮ੍ਰਿਤਕ ਦੇਹ ਨੂੰ ਆਸਟਰੇਲੀਆ ਕਦੋਂ ਭੇਜਿਆ ਜਾਵੇਗਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਕੁਲਦੀਪ ਯਾਦਵ ਟੈਸਟ ਟੀਮ ਤੋਂ ਬਾਹਰ, ਇਸ ਖਿਡਾਰੀ ਨੂੰ ਕੀਤਾ ਗਿਆ ਸ਼ਾਮਲ
NEXT STORY