ਨਵੀਂ ਦਿੱਲੀ— ਗੇਂਦ ਨਾਲ ਛੇੜਛਾੜ ਦੀ ਘਟਨਾ ਤੋਂ ਬਾਅਦ ਆਪਣੀ ਗੁਆਚੀ ਪ੍ਰਸਿੱਧੀ ਹਾਸਲ ਕਰਨ ਲਈ ਜੂਝ ਰਹੇ ਆਸਟ੍ਰੇਲੀਆ ਨੇ ਆਪਣੇ ਖਿਡਾਰੀਆਂ ਨੂੰ ਅਨੁਸ਼ਾਸਿਤ ਬਣਾਉਣ ਲਈ ' ਕਲੀਨ ਇਮਾਨਦਾਰੀ' ਵਰਗੇ ਕੁਝ ਸ਼ਬਦ ਬਣਾਏ। ਦਿੱਗਜ ਸਪਿਨਰ ਸ਼ੇਨ ਵਾਰਨ ਨੂੰ ਟੀਮ ਮੈਨੇਜਮੈਂਟ ਦਾ ਇਹ ਰਵੀਆ ਪਸੰਦ ਨਹੀਂ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਸ਼ਬਦਾਂ 'ਚ ਨਹੀਂ ਬਲਕਿ ਕੰਮ 'ਚ ਬਦਲਾਅ ਦੀ ਲੋੜ ਹੈ। ਰਿਪੋਰਟਾਂ ਮੁਤਾਬਕ ਸਾਊਥ ਅਫਰੀਕਾ ਖਿਲਾਫ ਪਰਥ 'ਚ ਖੇਡੇ ਗਏ ਵਨ ਡੇ ਮੈਚ ਦੌਰਾਨ ਟੀਮ ਦੇ ਡ੍ਰੇਸਿੰਗ ਰੂਮ 'ਚ ਕੁਝ ਸ਼ਬਦ ਲਿਖੇ ਗਏ ਸਨ। ਜਿਸ 'ਚ 'ਕੁਲੀਨ ਇਮਾਨਦਾਰੀ' ਵੀ ਇਕ ਸ਼ਬਦ ਸੀ। ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਇਨ੍ਹਾਂ ਸ਼ਬਦਾਂ ਦਾ ਖੂਬ ਮਜ਼ਾਕ ਬਣਾ ਰਹੇ ਹਨ। ਬੇਬਾਕ ਟਿੱਪਣੀ ਕਰਨ ਵਾਲੇ ਵਾਰਨ ਭਲਾ ਕਿਵੇ ਪਿੱਛੇ ਰਹਿੰਦੇ। ਉਨ੍ਹਾਂ ਨੂੰ ਵੀ ਕਮੈਂਟਰੀ ਕਰਦੇ ਹੋਏ ਇਸ ਨਵੀਂ ਸੰਸਕ੍ਰਿਤੀ ਦੀ ਆਲੋਚਨਾ ਕੀਤੀ।
ਉਨ੍ਹਾਂ ਕਿਹਾ,' ਸਾਰੇ ਸ਼ਬਦਾਂ ਨੂੰ ਭੁੱਲ ਜਾਓ, ਦੋਸ਼ਾਂ ਨੂੰ ਭੁੱਲ ਜਾਓ ਅਤੇ ਇਸ ਤਰ੍ਹਾਂ ਦੀਆਂ ਸਾਰੀਆਂ ਚੀਜ਼ਾਂ ਨੂੰ ਭੁੱਲ ਜਾਓ। ਇਹ ਸਭ ਬਕਵਾਸ ਹੈ। ਸੱਚ 'ਚ ਇਸ ਨਾਲ ਉਲਟੀ ਕਰਨ ਦਾ ਮਨ ਕਰਦਾ ਹੈ। ਆਖਿਰ 'ਚ ਕ੍ਰਿਕਟ ਇਕ ਖੇਡ ਹੈ, ਜੋ ਪ੍ਰਦਰਸ਼ਨ 'ਤੇ ਆਧਾਰਿਤ ਹੈ। ਤੁਹਾਨੂੰ ਮੈਦਾਨ 'ਤੇ ਚੰਗਾ ਪ੍ਰਦਰਸ਼ਨ ਕਰਨਾ ਹੁੰਦਾ ਹੈ। ਤੁਸੀਂ ਆਪਣੇ ਪ੍ਰਦਰਸ਼ਨ ਨਾਲ ਅਤੇ ਮੈਦਾਨ 'ਤੇ ਜਿਸ ਤਰ੍ਹਾਂ ਦਾ ਖੇਡ ਦਿਖਾਉਂਦੇ ਹੋ ਉਸ ਨਾਲ ਖੁਦ ਨੂੰ ਪ੍ਰੇਰਿਤ ਕਰਦੇ ਹੋ। ਇਸ ਤਰ੍ਹਾਂ ਦੇ ਸ਼ਬਦ ਜਾਂ 200 ਪੇਜ਼ਾਂ ਦਾ ਦਸਤਾਵੇਜ਼ ਇਸ 'ਚ ਕੋਈ ਭੂਮਿਕਾ ਨਹੀਂ ਨਿਭਾਉਂਦੇ। ਮੈਦਾਨ 'ਤੇ ਉਤਰੋਂ ਅਤੇ ਚੰਗਾ ਖੇਡ ਦਿਖਾਓ।
ਬ੍ਰਿਟੇਨ ਦੀ ਨੌਜਵਾਨ ਮਿਲੇਨੀਅਰ ਜੇਨ ਪਾਰਕ ਨੇ ਛੱਡਿਆ ਫੁੱਟਬਾਲਰ ਬੋਆਏਫ੍ਰ੍ਰੈਂਡ ਜਾਰਡਨ ਦਾ ਸਾਥ
NEXT STORY