ਦੁਬਈ- ਦਿੱਲੀ ਕੈਪੀਟਲਸ ਵਿਰੁੱਧ ਖੇਡੇ ਗਏ ਆਈ. ਪੀ. ਐੱਲ. 2020 ਮੈਚ ਦੌਰਾਨ ਚੇਨਈ ਸੁਪਰ ਕਿੰਗਜ਼ ਦੇ ਖਿਡਾਰੀ ਸ਼ੇਨ ਵਾਟਸਨ ਨੇ ਵੱਡਾ ਰਿਕਾਰਡ ਆਪਣੇ ਨਾਂ ਕੀਤਾ ਹੈ। ਵਾਟਸਨ ਆਈ. ਪੀ. ਐੱਲ. 'ਚ ਸਭ ਤੋਂ ਤੇਜ਼ 2000 ਦੌੜਾਂ ਪੂਰੀਆਂ ਕਰਨ ਵਾਲੇ ਤੀਜੇ ਵਿਦੇਸ਼ੀ ਖਿਡਾਰੀ ਬਣ ਗਏ ਹਨ। ਇਸ ਦੇ ਨਾਲ ਹੀ ਉਹ 2 ਫ੍ਰੈਂਚਾਇਜ਼ੀ ਵਲੋਂ ਇਕ ਹਜ਼ਾਰ ਦੌੜਾਂ ਬਣਾਉਣ ਵਾਲੇ 7ਵੇਂ ਖਿਡਾਰੀ ਵੀ ਬਣ ਗਏ ਹਨ।
ਵਾਟਸਨ ਨੇ ਦਿੱਲੀ ਵਿਰੁੱਧ 16 ਗੇਂਦਾਂ 'ਤੇ 14 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਨਾਲ ਹੀ ਉਹ ਆਈ. ਪੀ. ਐੱਲ. 'ਚ ਸਭ ਤੋਂ ਤੇਜ਼ 2000 ਦੌੜਾਂ ਪੂਰੀਆਂ ਕਰਨ ਵਾਲੇ ਤੀਜੇ ਵਿਦੇਸ਼ੀ ਖਿਡਾਰੀ ਬਣ ਗਏ। ਵਾਟਸਨ ਨੇ ਇਹ ਕਮਾਲ 64 ਪਾਰੀਆਂ 'ਚ ਕੀਤਾ। ਇਸ ਦੌਰਾਨ ਦੂਜੇ ਨੰਬਰ 'ਤੇ ਸ਼ਾਨ ਮਾਰਸ਼ ਹਨ, ਜਿਸ ਨੇ 52 ਪਾਰੀਆਂ 'ਚ 2000 ਦੌੜਾਂ ਪੂਰੀਆਂ ਕੀਤੀਆਂ ਹਨ। ਪਹਿਲੇ ਨੰਬਰ 'ਤੇ ਕ੍ਰਿਸ ਗੇਲ ਹਨ ਜਿਸ ਨੇ 48 ਪਾਰੀਆਂ 'ਚ ਇਹ ਕਮਾਲ ਕੀਤਾ ਹੈ।
ਆਈ. ਪੀ. ਐੱਲ. 'ਚ ਸਭ ਤੋਂ ਤੇਜ਼ 2000 ਦੌੜਾਂ ਬਾਉਣ ਵਾਲੇ ਵਿਦੇਸ਼ੀ ਖਿਡਾਰੀ-
48 ਕ੍ਰਿਸ ਗੇਲ
52 ਸ਼ਾਨ ਮਾਰਸ਼
64 ਸ਼ੇਨ ਵਾਟਸਨ
67 ਫਾਫ ਡੂ ਪਲੇਸਿਸ
70 ਡੇਵਿਡ ਵਾਰਨਰ /ਡਵੇਨ ਸਮਿਥ
ਇਕ ਤੋਂ ਜ਼ਿਆਦਾ ਫ੍ਰੈਂਚਾਇਜ਼ੀ ਲਈ 1000+ ਦੌੜਾਂ ਬਣਾਉਣ ਵਾਲੇ ਖਿਡਾਰੀ-
ਵਾਟਸਨ (ਆਰ. ਆਰ., ਸੀ. ਐੱਸ. ਕੇ.)
ਡੇਵਿਡ ਵਾਰਨਰ (ਡੀ. ਡੀ., ਹੈਦਰਾਬਾਦ)
ਰੋਹਿਤ ਸ਼ਰਮਾ (ਡੀ. ਸੀ., ਮੁੰਬਈ)
ਗੰਭੀਰ (ਕੇ. ਕੇ. ਆਰ., ਡੀ. ਸੀ.)
ਕੈਲਿਸ (ਆਰ. ਸੀ. ਬੀ., ਕੇ. ਕੇ. ਆਰ.,)
ਉਥੱਪਾ (ਪੀ. ਡਬਲਯੂ. ਆਈ., ਕੇ. ਕੇ. ਆਰ.)
ਯੂਸੁਫ (ਆਰ. ਆਰ., ਕੇ. ਕੇ. ਆਰ,)
CSK vs DC : ਚੇਨਈ ਵਿਰੁੱਧ ਮਿਲੀ ਜਿੱਤ 'ਤੇ ਕਪਤਾਨ ਸ਼੍ਰੇਅਸ ਨੇ ਦਿੱਤਾ ਇਹ ਬਿਆਨ
NEXT STORY