ਨਵੀਂ ਦਿੱਲੀ– ਭਾਰਤੀ ਮਹਿਲਾ ਟੀਮ ਦੀ ਸਾਬਕਾ ਕਪਤਾਨ ਸ਼ਾਂਤਾ ਰੰਗਾਸਵਾਮੀ ਨੂੰ ਭਾਰਤੀ ਕ੍ਰਿਕਟਰਾਂ ਦੇ ਸੰਘ (ਆਈ. ਸੀ. ਏ.) ਦੀ ਮੁਖੀ ਚੁਣਿਆ ਗਿਆ ਹੈ ਜਦਕਿ ਦਿੱਲੀ ਦੇ ਸਾਬਕਾ ਸਲਾਮੀ ਬੱਲੇਬਾਜ਼ ਵੈਂਕਟ ਸੁੰਦਰਮ ਨੂੰ ਸਕੱਤਰ ਨਾਮਜ਼ਦ ਕੀਤਾ ਗਿਆ ਹੈ। ਦੀਪਕ ਜੈਨ ਖਜ਼ਾਨਚੀ ਹੈ ਜਦਕਿ ਮੈਂਬਰ ਪ੍ਰਤੀਨਿਧੀ ਜਯੋਤੀ ਥੱਤੇ ਤੇ ਸੰਤੋਸ਼ ਸੁਬਰਮਣਿਅਮ ਹੈ।
ਆਈ. ਸੀ. ਏ. ਬੋਰਡ ਨੇ ਮਹਿਲਾ ਟੀਮ ਦੀ ਸਾਬਕਾ ਕਪਤਾਨ ਸੁਧਾ ਸ਼ਾਹ ਤੇ ਸ਼ੁਭਾਂਗੀ ਕੁਲਕਰਣੀ ਨੂੰ ਬੀ. ਸੀ. ਸੀ. ਆਈ. ਚੋਟੀ ਪ੍ਰੀਸ਼ਦ ਕਮੇਟੀ ਤੇ ਆਈ. ਪੀ. ਐੱਲ. ਸੰਚਾਲਨ ਕਮੇਟੀ ਵਿਚ ਆਪਣੇ ਪ੍ਰਤੀਨਿਧੀ ਦੇ ਰੂਪ ਵਿਚ ਨਾਮਜ਼ਦ ਕੀਤਾ ਹੈ। ਬੀ. ਸੀ. ਸੀ. ਆਈ. ਚੋਟੀ ਕਮੇਟੀ ਦੇ ਪੁਰਸ਼ ਪ੍ਰਤੀਨਿਧੀ ਹੈਦਰਾਬਾਦ ਕ੍ਰਿਕਟ ਸੰਘ ਤੋਂ ਵੀ. ਚਾਮੁੰਡੇਸ਼ਵਰਨਾਥ ਉਰਫ ਚਾਮੁੰਡੀ ਹੈ।
ਵਿਸ਼ਵ ਜੂਨੀਅਰ ਤਮਗਾ ਜਿੱਤਣ ਵਾਲੀ ਤਨਵੀ 17 ਸਾਲ ’ਚ ਪਹਿਲੀ ਭਾਰਤ, ਹੁੱਡਾ ਖੁੰਝੀ
NEXT STORY