ਦੋਹਾ(ਭਾਸ਼ਾ)– ਭਾਰਤੀ ਟੇਬਲ ਟੈਨਿਸ ਖਿਡਾਰੀ ਜੀ. ਸਥਿਆਨ ਨੇ ਇੱਥੇ ਏਸ਼ੀਆਈ ਓਲੰਪਿਕ ਕੁਆਲੀਫਿਕੇਸ਼ਨ ਟੂਰਨਾਮੈਂਟ ਵਿਚ ਪਾਕਿਸਤਾਨ ਦੇ ਮੁਹੰਮਦ ਰਮੀਜ ’ਤੇ 4-0 ਦੀ ਆਸਾਨ ਜਿੱਤ ਦੇ ਨਾਲ ਪਹਿਲੀ ਵਾਰ ਓਲੰਪਿਕ ਖੇਡਾਂ ਦੀ ਟਿਕਟ ਹਾਸਲ ਕਰ ਲਈ। ਵਿਸ਼ਵ ਰੈਂਕਿੰਗ ਵਿਚ 38ਵੇਂ ਸਥਾਨ ’ਤੇ ਕਾਬਜ਼ ਸਾਥਿਆਨ ਨੇ ਇਸ ਤੋਂ ਪਹਿਲਾਂ ਵੀਰਵਾਰ ਨੂੰ ਰੈਂਕਿੰਗ ਵਿਚ 32ਵੇਂ ਸਥਾਨ ’ਤੇ ਕਾਬਜ਼ ਸ਼ਰਤ ਕਮਲ ਨੂੰ ਹਰਾਇਆ ਸੀ। ਸ਼ਰਤ ਨੇ ਵੀ ਪਾਕਿਸਤਾਨ ਦੇ ਖਿਡਾਰੀ ਰਮੀਜ ’ਤੇ ਜਿੱਤ ਨਾਲ ਵਿਸ਼ਵ ਰੈਂਕਿੰਗ ਦੇ ਆਧਾਰ ’ਤੇ ਕੋਟਾ ਹਾਸਲ ਕੀਤਾ।
ਵਿਸ਼ਵ ਰੈਂਕਿੰਗ ਵਿਚ 62ਵੇਂ ਨੰਬਰ ’ਤੇ ਕਾਬਜ਼ ਮਣਿਕਾ ਬੱਤਰਾ ਹਮਵਤਨ ਸੁਤਰਿਥਾ ਮੁਖਰਜੀ ਤੋਂ 2-5 ਨਾਲ ਹਾਰ ਦੇ ਬਾਵਜੂਦ ਵੀ ਮਹਿਲਾ ਸਿੰਗਲਜ਼ ਵਿਚ ਓਲੰਪਿਕ ਲਈ ਕੁਆਲੀਫਾਈ ਕਰ ਲਵੇਗੀ। ਮਣਿਕਾ ’ਤੇ ਜਿੱਤ ਦੇ ਨਾਲ ਹੀ ਸੁਤਰਿਥਾ ਨੇ ਚਾਰ ਸਾਲ ਵਿਚ ਇਕ ਵਾਰ ਹੋਣ ਵਾਲੀਆਂ ਇਨ੍ਹਾਂ ਖੇਡਾਂ ਦੀ ਟਿਕਟ ਹਾਸਲ ਕਰ ਲਈ। ਮਣਿਕਾ ਨੇ ਵੀ ਆਪਣੀ ਰੈਂਕਿੰਗ ਦੇ ਆਧਾਰ ’ਤੇ ਕੁਆਲੀਫਾਈ ਕਰਨ ਦੀ ਸੰਭਾਵਨਾ ਹੈ। ਮਣਿਕਾ ਤੇ ਸ਼ਰਤ ਦੇ ਟੋਕੀਓ ਜਾਣ ਦੀ ਪੁਸ਼ਟੀ ਅਪ੍ਰੈਲ ਵਿਚ ਆਈ. ਟੀ. ਟੀ. ਐੱਫ. ਅਪ੍ਰੈਲ ਵਿਚ ਕਰੇਗਾ, ਜਦੋਂ ਸਾਰੀਆਂ ਕੁਆਲੀਫਿਕੇਸ਼ਨ ਪ੍ਰਤੀਯੋਗਿਤਾਵਾਂ ਖਤਮ ਹੋ ਜਾਣਗੀਆਂ।
ਹਾਲ ਹੀ ਵਿਚ ਪਹਿਲੀ ਵਾਰ ਰਾਸ਼ਟਰੀ ਖਿਤਾਬ ਜਿੱਤਣ ਵਾਲੇ ਸਾਥਿਆਨ ਨੇ ਰਮੀਜ ਨੂੰ 11-5, 11-8, 11-9, 11-2 ਨਾਲ ਹਰਾ ਕੇ ਦੱਖਣੀ ਏਸ਼ੀਆ ਵਰਗ ਦਾ ਕੋਟਾ ਹਾਸਲ ਕੀਤਾ। ਉਸ ਨੇ ਕਿਹਾ,‘‘ਇਹ ਇਕ ਅਨਮੋਲ ਪਲ ਹੈ ਤੇ ਇਸ ਨੂੰ ਬਿਆਨ ਕਰਨ ਲਈ ਮੇਰੇ ਕੋਲ ਸ਼ਬਦ ਨਹੀਂ ਹਨ। ਓਲੰਪਿਕ ਵਿਚ ਹਿੱਸਾ ਲੈਣਾ ਮੇਰਾ ਬਚਪਨ ਦਾ ਸੁਪਨਾ ਰਿਹਾ ਹੈ ਤੇ ਇਹ ਨਿਸ਼ਚਿਤ ਰੂਪ ਨਾਲ ਮੇਰੀ ਜ਼ਿੰਦਗੀ ਦੇ ਸਭ ਤੋਂ ਚੰਗੇ ਪਲਾਂ ਵਿਚੋਂ ਇਕ ਹੈ।’’ ਸੁਤਰਿਥਾ ਨੇ ਦੱਖਣੀ ਏਸ਼ੀਆ ਵਰਗ ਦੇ ਮਹਿਲਾ ਸਿੰਗਲਜ਼ ਵਿਚ ਰਾਸ਼ਟਰਮੰਡਲ ਖੇਡਾਂ 2018 ਦੀ ਸੋਨ ਤਮਗਾ ਜੇਤੂ ਮਣਿਕਾ ਨੂੰ 7-11, 11-7, 11-4, 4-11, 11-5, 11-4 ਨਾਲ ਹਰਾਇਆ।
ਟੋਕੀਓ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਬਣਿਆ ਅਚੰਤ ਸ਼ਰਤ
NEXT STORY