ਨਾਗਪੁਰ– ਭਾਰਤੀ ਆਲਰਾਊਂਡਰ ਸ਼ਾਰਦੁਲ ਠਾਕੁਰ ਕਾਊਂਟੀ ਚੈਂਪੀਅਨਸ਼ਿਪ ਦੇ ਸ਼ੁਰੂਆਤੀ ਪੜਾਅ ਵਿਚ ਐਸੈਕਸ ਲਈ ਖੇਡੇਗਾ। ਸ਼ਾਰਦੁਲ ਨੇ ਕਾਊਂਟੀ ਵਿਚ ਖੇਡਣ ਲਈ ਐਸੈਕਸ ਦੇ ਨਾਲ ਕਰਾਰ ਕੀਤਾ ਹੈ। ਸ਼ਾਰਦੁਲ ਅਪ੍ਰੈਲ ਤੇ ਮਈ ਦੌਰਾਨ 7 ਮੈਚਾਂ ਲਈ ਉਪਲੱਬਧ ਰਹੇਗਾ। ਉਹ ਪਹਿਲੀ ਵਾਰ ਕਾਊਂਟੀ ਕ੍ਰਿਕਟ ਵਿਚ ਖੇਡੇਗਾ।
ਸ਼ਾਰੁਦਲ ਨੇ ਭਾਰਤ ਲਈ ਤਿੰਨੇ ਰੂਪਾਂ ਵਿਚ 100 ਤੋਂ ਵੱਧ ਵਿਕਟਾਂ ਲਈਆਂ ਹਨ ਤੇ ਆਖਰੀ ਵਾਰ 2023-24 ਦੇ ਦੱਖਣੀ ਅਫਰੀਕਾ ਦੌਰੇ ’ਤੇ ਖੇਡਿਆ ਸੀ। ਘਰੇਲੂ ਕ੍ਰਿਕਟ ਵਿਚ ਉਸਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ।
ਮੌਜੂਦਾ ਰਣਜੀ ਟਰਾਫੀ ਵਿਚ ਮੁੰਬਈ ਨੂੰ ਸੈਮੀਫਾਈਨਲ ਤੱਕ ਪਹੁੰਚਾਉਣ ਵਿਚ ਉਸ ਦੀ ਅਹਿਮ ਭੂਮਿਕਾ ਰਹੀ ਹੈ। ਉਸ ਨੇ 21.67 ਦੀ ਔਸਤ ਨਾਲ 34 ਵਿਕਟਾਂ ਲੈਣ ਦੇ ਨਾਲ-ਨਾਲ 400 ਤੋਂ ਵੱਧ ਦੌੜਾਂ ਵੀ ਬਣਾਈਆਂ।
Champions Trophy ਤੋਂ ਪਹਿਲਾਂ ਰੋਹਿਤ ਸ਼ਰਮਾ ਦਾ ਪੈਰ ਤੋੜਣ ਦੀ ਕੋਸ਼ਿਸ਼! ਤੇਜ਼ੀ ਨਾਲ ਵਾਇਰਲ ਹੋ ਰਹੀ ਵੀਡੀਓ
NEXT STORY