ਮੁੰਬਈ: ਦੱਖਣ ਭਾਰਤੀ ਸਿਨੇਮਾ ਦੇ ਦਮਦਾਰ ਅਦਾਕਾਰ ਅਦੀਵੀ ਸ਼ੇਸ਼ ਅਤੇ ਅਦਾਕਾਰਾ ਮ੍ਰਿਣਾਲ ਠਾਕੁਰ ਦੀ ਬਹੁ-ਚਰਚਿਤ ਫਿਲਮ 'ਡਕੈਤ' ਦੀ ਰਿਲੀਜ਼ ਨੂੰ ਲੈ ਕੇ ਨਵਾਂ ਐਲਾਨ ਹੋਇਆ ਹੈ। ਇਹ ਫਿਲਮ, ਜੋ ਪਹਿਲਾਂ 19 ਮਾਰਚ 2026 ਨੂੰ ਰਿਲੀਜ਼ ਹੋਣੀ ਸੀ, ਹੁਣ ਕੁਝ ਹਫ਼ਤੇ ਦੇਰੀ ਨਾਲ 10 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿੱਚ ਦਸਤਕ ਦੇਵੇਗੀ। ਅਦਾਕਾਰ ਅਦੀਵੀ ਸ਼ੇਸ਼ ਨੇ ਖੁਦ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਦੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਨੇ ਪੋਸਟ ਲਿਖਦਿਆਂ ਕਿਹਾ, "ਗੋਲਡਫਿਸ਼ 10 ਅਪ੍ਰੈਲ ਨੂੰ। ਦੁਨੀਆ ਭਰ ਦੇ ਥੀਏਟਰਾਂ ਵਿੱਚ।"
ਇਹ ਵੀ ਪੜ੍ਹੋ: ਵਿਆਹ ਦੇ 4 ਸਾਲਾਂ ਅੰਦਰ ਹੀ ਟੁੱਟ ਗਿਆ ਮਸ਼ਹੂਰ ਅਦਾਕਾਰਾ ਦਾ ਘਰ ! ਤਲਾਕ ਲੈ ਪਤੀ ਤੋਂ ਵੱਖ ਕੀਤੇ ਰਾਹ
ਕਿਉਂ ਬਦਲੀ ਗਈ ਤਾਰੀਖ?
ਰਿਪੋਰਟਾਂ ਅਨੁਸਾਰ, 19 ਮਾਰਚ ਨੂੰ ਕਈ ਹੋਰ ਵੱਡੀਆਂ ਫਿਲਮਾਂ ਜਿਵੇਂ 'ਧੁਰੰਦਰ: ਦਿ ਰੀਵੇਂਜ' ਅਤੇ ਪਵਨ ਕਲਿਆਣ ਦੀ 'ਉਸਤਾਦ ਭਗਤ ਸਿੰਘ' ਰਿਲੀਜ਼ ਹੋ ਰਹੀਆਂ ਹਨ। ਬਾਕਸ ਆਫਿਸ 'ਤੇ ਟਕਰਾਅ ਤੋਂ ਬਚਣ ਲਈ ਨਿਰਮਾਤਾਵਾਂ ਨੇ ਫਿਲਮ ਦੀ ਤਾਰੀਖ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ।
ਇਹ ਵੀ ਪੜ੍ਹੋ: ਵੱਡੀ ਖਬਰ; ਪੰਜਾਬੀ ਗਾਇਕ 'ਤੇ ਹਮਲਾ, ਚੱਲੀਆਂ ਗੋਲੀਆਂ
ਸਟਾਰ ਕਾਸਟ
ਫਿਲਮ ਵਿੱਚ ਅਦੀਵੀ ਸ਼ੇਸ਼ ਅਤੇ ਮ੍ਰਿਣਾਲ ਠਾਕੁਰ ਮੁੱਖ ਭੂਮਿਕਾਵਾਂ ਵਿੱਚ ਹਨ। ਇਸ ਤੋਂ ਇਲਾਵਾ ਮਸ਼ਹੂਰ ਨਿਰਦੇਸ਼ਕ ਅਨੁਰਾਗ ਕਸ਼ਯਪ ਵੀ ਇੱਕ ਅਹਿਮ ਕਿਰਦਾਰ ਵਿੱਚ ਨਜ਼ਰ ਆਉਣਗੇ। ਇਹ ਫਿਲਮ ਹਿੰਦੀ ਅਤੇ ਤੇਲਗੂ ਭਾਸ਼ਾਵਾਂ ਵਿੱਚ ਇਕੱਠੀ ਸ਼ੂਟ ਕੀਤੀ ਜਾ ਰਹੀ ਹੈ। ਅਦਿਵੀ ਸ਼ੇਸ਼ ਨੇ ਖੁਦ ਇਸ ਫਿਲਮ ਦੀ ਕਹਾਣੀ ਅਤੇ ਸਕ੍ਰੀਨਪਲੇਅ ਸ਼ਾਨਿਲ ਦਿਓ ਨਾਲ ਮਿਲ ਕੇ ਲਿਖਿਆ ਹੈ, ਜੋ ਇਸ ਫਿਲਮ ਦਾ ਨਿਰਦੇਸ਼ਨ ਵੀ ਕਰ ਰਹੇ ਹਨ।
ਇਹ ਵੀ ਪੜ੍ਹੋ: 'ਹਰ 15 ਦਿਨ ਬਾਅਦ ਮੈਨੂੰ ਭੇਜਦੇ Gift..!' ਨਵਜੋਤ ਸਿੱਧੂ ਨਾਲ ਦੋਸਤੀ 'ਤੇ ਬਾਲੀਵੁੱਡ ਅਦਾਕਾਰਾ ਨੇ ਕੀਤਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਰਮਜ਼ਾਨ ਮੌਕੇ ਸ਼ੋਏਬ ਤੇ ਦੀਪਿਕਾ ਦਾ ਨੇਕ ਕੰਮ, ਗਰਮੀ ਤੋਂ ਬਚਾਅ ਲਈ ਸੁਰੱਖਿਆ ਗਾਰਡਾਂ ਨੂੰ ਗਿਫ਼ਟ ਕੀਤਾ ਕੂਲਰ
NEXT STORY