ਸਪੋਰਟਸ ਡੈਸਕ- ਪਿਛਲੇ ਸਾਲ ਅਕਤੂਬਰ ਦੇ ਮਹੀਨੇ 'ਚ ਖੇਡੇ ਗਏ ਆਈ. ਸੀ. ਸੀ. ਟੀ-20 ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਪ੍ਰਦਰਸ਼ਨ ਔਸਤ ਦਰਜੇ ਦਾ ਰਿਹਾ। ਭਾਰਤੀ ਟੀਮ ਨੂੰ ਆਪਣੇ ਪੂਲ 'ਚ ਦੋਵੇਂ ਮਜ਼ਬੂਤ ਟੀਮਾਂ ਪਾਕਿਸਤਾਨ ਤੇ ਨਿਊਜ਼ੀਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਅਦ ਭਾਰਤੀ ਟੀਮ ਦੀ ਖ਼ੂਬ ਆਲੋਚਨਾ ਹੋਈ। ਹੁਣ ਇਸ 'ਤੇ ਭਾਰਤੀ ਟੀਮ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਦਾ ਬਿਆਨ ਸਾਹਮਣੇ ਆਇਆ ਹੈ। ਰਵੀ ਸ਼ਾਸਤਰੀ ਨੇ ਆਪਣੇ ਬਿਆਨ 'ਚ ਕਿਹਾ ਕਿ ਟੀ-20 ਵਿਸ਼ਵ ਕੱਪ 'ਚ ਪਾਕਿਸਤਾਨ ਤੇ ਨਿਊਜ਼ੀਲੈਂਡ ਦੇ ਸਾਹਮਣੇ ਅਸੀਂ ਡਰਪੋਕਾਂ ਵਾਂਗ ਖੇਡੇ ਸੀ।
ਇਹ ਵੀ ਪੜ੍ਹੋ : ਰੁਤੂਰਾਜ ਦੀ ਸ਼ਾਨਦਾਰ ਬੱਲੇਬਾਜ਼ੀ ਦੇ ਮੁਰੀਦ ਹੋਏ ਮੁੱਖ ਚੋਣਕਰਤਾ ਚੇਤਨ ਸ਼ਰਮਾ, ਦਿੱਤਾ ਇਹ ਵੱਡਾ ਬਿਆਨ
ਸ਼ਾਸਤਰੀ ਨੇ ਕਿਹਾ ਕਿ ਟੀ-20 ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਜਿਸ ਕਾਇਰਤਾ ਨਾਲ ਖੇਡੀ ਸੀ। ਉਹ ਸਾਨੂੰ ਹਮੇਸ਼ਾ ਚੁਭੇਗੀ। ਪਾਕਿਸਤਨ ਨੇ ਉਸ ਦਿਨ ਸਾਡੇ ਖ਼ਿਲਾਫ਼ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਨਿਊਜ਼ੀਲੈਂਡ ਨੇ ਵੀ ਸਾਡੇ ਖ਼ਿਲਾਫ਼ ਚੰਗੀ ਕ੍ਰਿਕਟ ਖੇਡੀ। ਅਸੀਂ ਡਰਪੋਕਾਂ ਵਾਂਗ ਖੇਡ ਰਹੇ ਸੀ ਤੇ ਬਹੁਤ ਜ਼ਿਆਦਾ ਡਰੇ ਹੋਏ ਸੀ। ਇਹ ਸਾਡੇ ਪ੍ਰਦਰਸ਼ਨ ਤੋਂ ਦਿਸ ਵੀ ਰਿਹਾ ਸੀ। ਸਾਨੂੰ ਖ਼ੁੱਲ੍ਹ ਕੇ ਖੇਡਣ ਬਾਰੇ ਸੋਚਣਾ ਚਾਹੀਦਾ ਸੀ। ਜੇਕਰ ਤੁਸੀਂ ਲੜ ਕੇ ਮੈਚ ਹਾਰਦੇ ਤਾਂ ਅਫ਼ਸੋਸ ਨਹੀਂ ਹੁੰਦਾ ਪਰ ਜਦੋਂ ਤੁਸੀਂ ਡਰਪੋਕਾਂ ਵਾਂਗ ਹਾਰਦੇ ਹੋ ਤਾਂ ਬਹੁਤ ਢਾਹ ਲਗਦੀ ਹੈ।
ਸ਼ਾਸਤਰੀ ਨੇ ਅੱਗੇ ਕਿਹਾ ਕਿ ਜੇਕਰ ਤੁਸੀਂ ਵਿਸ਼ਵ ਕੱਪ ਟੂਰਨਾਮੈਂਟ ਦੀ ਸ਼ੁਰੂਆਤ ਇਸ ਤਰ੍ਹਾਂ ਕਰਦੇ ਹੋ ਤਾਂ ਯਕੀਨਨ ਤੁਹਾਡੀਆਂ ਮੁਸ਼ਕਲਾਂ ਵਧਣਗੀਆਂ। ਇਹ 2019 ਦੇ ਵਿਸ਼ਵ ਕੱਪ ਵਰਗਾ ਨਹੀਂ ਸੀ ਜਿੱਥੇ ਤੁਹਾਨੂੰ ਹਰ ਟੀਮ ਦੇ ਨਾਲ ਮੈਚ ਖੇਡਣ ਦਾ ਮੌਕਾ ਮਿਲੇਗਾ। ਮੈਨੂੰ ਜੋ ਲਗਦਾ ਹੈ ਕਿ ਅੱਗੇ ਵਧਣ ਦਾ ਸਭ ਤੋਂ ਵਧੀਆ ਤਰੀਕਾ ਉਹ ਹੈ ਕਿ ਤੁਸੀਂ ਫਾਰਮੈਟ 'ਚ ਸਭ ਤੋਂ ਬਿਹਤਰ ਖੇਡ ਦਿਖਾਓ ਤੇ ਇਸ ਤੋਂ ਬਾਅਦ ਪਲੇਅ ਆਫ਼ ਮੁਕਾਬਲਿਆਂ 'ਚ ਉਤਰੋ।
ਇਹ ਵੀ ਪੜ੍ਹੋ : ਨਵੇਂ ਸਾਲ ਦੀ ਸਾਲਾਨਾ ਸੂਚੀ ’ਚ ਮਹਾਰਾਣੀ ਐਲਿਜ਼ਾਬੇਥ II ਨੇ ਰਾਡੁਕਾਨੁ ਨੂੰ ਕੀਤਾ ਸਨਮਾਨਿਤ
ਜ਼ਿਕਰਯੋਗ ਹੈ ਕਿ ਭਾਰਤੀ ਟੀਮ ਨੂੰ ਟੀ20 ਵਿਸ਼ਵ ਕੱਪ 'ਚ ਪਾਕਿਸਤਾਨ ਤੋਂ ਪਹਿਲੀ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਭਾਰਤੀ ਟੀਮ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ ਦੇ ਨੁਕਸਾਨ 'ਤੇ 151 ਦੌੜਾਂ ਹੀ ਬਣਾ ਸਕੀ। ਟੀਚੇ ਦਾ ਪਿੱਛਾ ਕਰਨ ਆਈ ਪਾਕਿਸਤਾਨ ਦੀ ਟੀਮ ਨੇ ਬਿਨਾ ਕੋਈ ਵਿਕਟ ਗੁਆਏ ਇਸ ਟੀਚੇ ਨੂੰ 17.5 ਓਵਰ 'ਚ ਹਾਸਲ ਕਰ ਲਿਆ ਤੇ 10 ਵਿਕਟਾਂ ਨਾਲ ਮੈਚ ਜਿੱਤ ਲਿਆ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਨਵੇਂ ਸਾਲ ਦੀ ਸਾਲਾਨਾ ਸੂਚੀ ’ਚ ਮਹਾਰਾਣੀ ਐਲਿਜ਼ਾਬੇਥ II ਨੇ ਰਾਡੁਕਾਨੁ ਨੂੰ ਕੀਤਾ ਸਨਮਾਨਿਤ
NEXT STORY