ਮੁੰਬਈ (ਏਜੰਸੀ)- ਭਾਰਤ ਦੇ ਸਾਬਕਾ ਕੋਚ ਰਵੀ ਸ਼ਾਸਤਰੀ ਨੇ ਖ਼ਰਾਬ ਦੌਰ 'ਚੋਂ ਗੁਜ਼ਰ ਰਹੇ ਸਾਬਕਾ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਆਈ.ਪੀ.ਐੱਲ. ਤੋਂ ਹਟਣ ਦੀ ਸਲਾਹ ਦਿੱਤੀ ਹੈ। ਇਸ ਸੀਜ਼ਨ ਵਿੱਚ ਆਈ.ਪੀ.ਐੱਲ. ਦੀਆਂ 9 ਪਾਰੀਆਂ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਦੇ ਬੱਲੇਬਾਜ਼ ਕੋਹਲੀ 16 ਦੀ ਔਸਤ ਨਾਲ ਸਿਰਫ਼ 128 ਦੌੜਾਂ ਹੀ ਬਣਾ ਸਕੇ ਹਨ। IPL 2022 ਵਿੱਚ ਘੱਟ ਸਕੋਰ ਦੀ ਸਟਰਿੰਗ ਵਿੱਚ ਦੋ ਬੈਕ-ਟੂ-ਬੈਕ ਗੋਲਡਨ ਡੱਕ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ: ਇਸਲਾਮਾਬਾਦ ਦੀਆਂ ਸੜਕਾਂ ਤੋਂ ਅਮਰੀਕਾ ਨੂੰ ਸੁਨੇਹਾ ਦੇਵਾਂਗੇ ਕਿ ਅਸੀਂ ਆਜ਼ਾਦ ਦੇਸ਼ ਹਾਂ: ਇਮਰਾਨ ਖਾਨ
ਸ਼ਾਸਤਰੀ ਨੇ ਆਈ.ਪੀ.ਐੱਲ. 'ਚ ਉਨ੍ਹਾਂ ਹਾਲ ਹੀ ਦੇ ਖ਼ਰਾਬ ਪ੍ਰਦਰਸ਼ਨ 'ਤੇ ਟਿੱਪਣੀ ਕਰਦੇ ਹੋਏ ਸੁਝਾਅ ਦਿੱਤਾ ਕਿ ਸੱਜੇ ਹੱਥ ਦੇ ਬੱਲੇਬਾਜ਼ ਨੂੰ ਟੀ-20 ਟੂਰਨਾਮੈਂਟ ਤੋਂ ਬ੍ਰੇਕ ਲੈਣ ਅਤੇ 'ਸੰਤੁਲਨ ਬਣਾਉਣ' ਦੀ ਲੋੜ ਹੈ। ਜਤਿਨ ਸਪਰੂ ਦੇ ਯੂਟਿਊਬ ਚੈਨਲ 'ਤੇ, ਸ਼ਾਸਤਰੀ ਨੇ ਕਿਹਾ, "ਉਨ੍ਹਾਂ (ਵਿਰਾਟ ਕੋਹਲੀ) ਲਈ ਇੱਕ ਬ੍ਰੇਕ ਆਦਰਸ਼ ਹੈ, ਕਿਉਂਕਿ ਉਨ੍ਹਾਂ ਨੇ ਨਾਨ-ਸਟਾਪ ਕ੍ਰਿਕਟ ਖੇਡੀ ਹੈ ਅਤੇ ਸਾਰੇ ਫਾਰਮੈਟਾਂ ਵਿੱਚ ਟੀਮ ਦੀ ਕਪਤਾਨੀ ਕੀਤੀ ਹੈ। ਉਨ੍ਹਾਂ ਲਈ ਬ੍ਰੇਕ ਲੈਣਾ ਅਕਲਮੰਦੀ ਦੀ ਗੱਲ ਹੋਵੇਗੀ।'
ਇਹ ਵੀ ਪੜ੍ਹੋ: ਵੱਡੀ ਖ਼ਬਰ: ਸਿੰਗਾਪੁਰ 'ਚ ਭਾਰਤੀ ਮੂਲ ਦੇ ਨੌਜਵਾਨ ਨੂੰ ਦਿੱਤੀ ਗਈ ਫਾਂਸੀ
ਸਾਬਕਾ ਭਾਰਤੀ ਕੋਚ ਨੇ ਕਿਹਾ, ''ਤੁਸੀਂ ਜਾਣਦੇ ਹੋ, ਕਈ ਵਾਰ ਤੁਹਾਨੂੰ ਸੰਤੁਲਨ ਬਣਾਉਣਾ ਪੈਂਦਾ ਹੈ। ਇਸ ਸਾਲ ਉਹ ਪਹਿਲਾਂ ਤੋਂ ਹੀ ਟੂਰਨਾਮੈਂਟ (IPL 2022) ਵਿੱਚ ਹਨ, ਕੱਲ੍ਹ ਜੇਕਰ ਧੱਕਾ ਲੱਗਦਾ ਹੈ ਅਤੇ ਤੁਸੀਂ ਆਪਣੇ ਅੰਤਰਰਾਸ਼ਟਰੀ ਕਰੀਅਰ ਨੂੰ ਲੰਮਾ ਕਰਨਾ ਚਾਹੁੰਦੇ ਹੋ ਅਤੇ 6-7 ਸਾਲਾਂ ਲਈ ਉੱਥੇ ਆਪਣੀ ਪਛਾਣ ਬਣਾਉਣਾ ਚਾਹੁੰਦੇ ਹੋ, ਤਾਂ IPL ਤੋਂ ਹੱਟ ਜਾਓ।' ਸਿਰਫ਼ ਆਈ.ਪੀ.ਐੱਲ. ਵਿੱਚ ਹੀ ਨਹੀਂ, ਭਾਰਤ ਲਈ ਵੀ ਕੋਹਲੀ ਪਿਛਲੇ ਸਮੇਂ ਵਿੱਚ ਸ਼ਾਨਦਾਰ ਫਾਰਮ ਵਿੱਚ ਨਹੀਂ ਰਹੇ ਹਨ।
ਇਹ ਵੀ ਪੜ੍ਹੋ: ਇਜ਼ਰਾਈਲ ਦੇ PM ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਪੱਤਰ ਨਾਲ ਭੇਜਿਆ ਗਿਆ ਕਾਰਤੂਸ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਭਾਰਤੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਐਲਵੇਰਾ ਬ੍ਰਿਟੋ ਦਾ ਦਿਹਾਂਤ
NEXT STORY