ਸਪੋਰਟਸ ਡੈਸਕ— ਸੱਟ ਕਾਰਨ ਵਰਲਡ ਕੱਪ ਤੋਂ ਬਾਹਰ ਹੋਏ ਭਾਰਤ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਨੇ ਲੋਕਾਂ ਵੱਲੋਂ ਸਮਰਥਨ ਕਰਨ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਆਪਣੇ ਟਵਿੱਟਰ ਅਕਾਊਂਟ 'ਤੇ ਇਕ ਵੀਡੀਓ ਅਪਲੋਡ ਕੀਤਾ ਹੈ। ਇਸ ਵੀਡੀਓ 'ਚ ਉਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਧੰਨਵਾਦ ਤੋਂ ਇਲਾਵਾ ਟੀਮ ਇੰਡੀਆ ਨੂੰ ਵਰਲਡ ਕੱਪ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ ਹਨ।
ਵੀਡੀਓ 'ਚ ਸ਼ਿਖਰ ਧਵਨ ਨੇ ਦਿੱਤਾ ਇਹ ਮੈਸੇਜ
ਸ਼ਿਖਰ ਧਵਨ ਨੇ ਕਿਹਾ, ''ਬਸ ਤੁਹਾਡੇ ਪਿਆਰ ਅਤੇ ਅਰਦਾਸਾਂ ਲਈ ਧੰਨਵਾਦ ਪ੍ਰਗਟ ਕਰਨ ਲਈ ਇਕ ਵੀਡੀਓ ਬਣਾਉਣਾ ਚਾਹੁੰਦਾ ਹਾਂ, ਜੋ ਤੁਸੀਂ ਸਾਰੇ ਮੇਰੇ 'ਤੇ ਵਰ੍ਹਾ ਰਹੇ ਹੋ। ਮੈਂ ਇਸ ਦੀ ਸ਼ਲਾਘਾ ਕਰਦਾ ਹਾਂ। ਬਦਕਿਸਮਤੀ ਨਾਲ ਮੇਰਾ ਅੰਗੂਠਾ ਸਮੇਂ 'ਤੇ ਠੀਕ ਨਹੀਂ ਹੋ ਸਕਿਆ ਹੈ। ਲੜਕੇ ਇਸ ਸਮੇਂ ਬਹੁਤ ਚੰਗਾ ਕੰਮ ਕਰ ਰਹੇ ਹਨ। ਮੈਨੂੰ ਭਰੋਸਾ ਹੈ ਕਿ ਉਹ ਵਰਲਡ ਕੱਪ ਜਿੱਤਣਗੇ। ਸਾਡੇ ਲਈ ਅਰਦਾਸ ਕਰਦੇ ਰਹੋ। ਸਾਡੇ ਸਮਰਥਨ ਕਰਦੇ ਰਹੋ। ਤੁਹਾਡਾ ਸਮਰਥਨ ਅਤੇ ਅਰਦਾਸ ਸਾਡੇ ਲਈ ਬਹੁਤ ਮਹਤੱਵਪੂਰਨ ਹੈ। ਸਾਡੇ ਸਾਰਿਆਂ ਦੇ ਪਿਆਰ ਅਤੇ ਸਮਰਥਨ ਲਈ ਤੁਹਾਡਾ ਫਿਰ ਤੋਂ ਧੰਨਵਾਦ। ਲਵ ਯੂ।''
WC 'ਚ ਬੰਗਲਾਦੇਸ਼ ਆਸਟਰੇਲੀਆ ਖਿਲਾਫ ਕਦੇ ਨਹੀਂ ਜਿੱਤ ਸਕਿਆ ਮੈਚ
NEXT STORY