ਸਪੋਰਟਸ ਡੈਸਕ— ਟੈਨਿਸ ਹਾਲ ਆਫ਼ ਫ਼ੇਮ ’ਚ ਸ਼ਾਮਲ ਸ਼ਰਲੀ ਫ਼੍ਰਾਈ ਇਰਵਿਨ ਦਾ 94 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਸ਼ਰਲੀ ਨੇ 1950 ਦੇ ਦਹਾਕੇ ’ਚ ਲਗਾਤਾਰ ਤਿੰਨ ਮੇਜਰ ਖ਼ਿਤਾਬ ਜਿੱਤ ਕੇ ਕਰੀਅਰ ਗ੍ਰੈਂਡਸਲੈਮ ਪੂਰਾ ਕੀਤਾ ਸੀ। ਕੌਮਾਂਤਰੀ ਟੈਨਿਸ ਹਾਲ ਆਫ਼ ਫ਼ੇਮ ਨੇ ਉਨ੍ਹਾਂ ਦੇ ਦਿਹਾਂਤ ਦੀ ਪੁਸ਼ਟੀ ਕੀਤੀ।
ਇਹ ਵੀ ਪੜ੍ਹੋ : ਖੇਡ ਮੰਤਰੀ ਨੇ ਭਾਰਤੀ ਓਲੰਪਿਕ ਦਲ ਦਾ ਅਧਿਕਾਰਤ ਗੀਤ ਕੀਤਾ ਲਾਂਚ
ਸ਼ਰਲੀ ਨੇਪਲਸ ’ਚ ਰਹਿੰਦੀ ਸੀ ਤੇ ਉਨ੍ਹਾਂ ਨੂੰੇ 1970 ’ਚ ਹਾਲ ਆਫ਼ ਫ਼ੇਮ ’ਚ ਸ਼ਾਮਲ ਕੀਤਾ ਗਿਆ। ਸ਼ਰਲੀ ਨੇ ਆਪਣਾ ਪਹਿਲਾ ਗ੍ਰੈਂਡਸਲੈਮ ਸਿੰਗਲ ਖ਼ਿਤਾਬ 1951 ’ਚ ਫ਼੍ਰੈਂਚ ਓਪਨ ’ਚ ਆਪਣੀ ਦੋਸਤ ਤੇ ਡਬਲਜ਼ ਜੋੜੀਦਾਰ ਡੋਰਿਸ ਹਾਰਟ ਨੂੰ ਹਰਾ ਕੇ ਜਿੱਤਿਆ ਸੀ। ਸ਼ਰਲੀ ਨੇ 1956 ’ਚ 28 ਸਾਲ ਦੀ ਉਮਰ ’ਚ ਸੰਨਿਆਸ ਤੋਂ ਵਾਪਸੀ ਕੀਤੀ ਜਦੋਂ ਉਨ੍ਹਾਂ ਨੂੰ ਵੇਟਮੈਨ ਕੱਪ ’ਚ ਅਮਰੀਕਾ ਦੀ ਨੁਮਾਇੰਦਗੀ ਕਰਨ ਦਾ ਸੱਦਾ ਮਿਲਿਆ ਸੀ। ਉਨ੍ਹਾਂ ਨੇ ਇਸ ਤੋਂ ਬਾਅਦ ਉਸੇ ਸਾਲ ਵਿੰਬਲਡਨ ਤੇ ਅਮਰੀਕੀ ਚੈਂਪੀਅਨਸ਼ਿਪ ਤੇ 1957 ’ਚ ਆਸਟਰੇਲੀਆਈ ਚੈਂਪੀਅਨਸ਼ਿਪ ਦੇ ਨਾਲ ਲਗਾਤਾਰ ਤਿੰਨ ਮੇਜਰ ਖ਼ਿਤਾਬ ਜਿੱਤੇ ਤੇ ਫਿਰ ਸੰਨਿਆਸ ਲੈ ਲਿਆ। ਸ਼ਰਲੀ ਨੇ 13 ਗੈ੍ਰਂਡ ਸਲੈਮ ਡਬਲਜ਼ ਖ਼ਿਤਾਬ ਵੀ ਜਿੱਤੇ। ਉਹ 1946 ਤੋਂ 1956 ਤਕ 10 ’ਚੋਂ 9 ਵਾਰ ਸਾਲ ਦੇ ਅੰਤ ਜਾਰੀ ਕੀਤੀ ਜਾਣ ਵਾਲੀ ਰੈਂਕਿੰਗ ’ਚ ਚੋਟੀ ਦੇ 10 ’ਚ ਸ਼ਾਮਲ ਰਹੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਖੇਡ ਮੰਤਰੀ ਨੇ ਭਾਰਤੀ ਓਲੰਪਿਕ ਦਲ ਦਾ ਅਧਿਕਾਰਤ ਗੀਤ ਕੀਤਾ ਲਾਂਚ
NEXT STORY