ਕੁਚਿੰਗ— ਸ਼ਿਵ ਕਪੂਰ ਐਤਵਾਰ ਨੂੰ ਇੱਥੇ ਸਰਾਵਾਕ ਗੋਲਫ ਚੈਂਪੀਅਨਸ਼ਿਪ ਦੇ ਆਖ਼ਰੀ ਦੌਰ 'ਚ ਅੱਠ ਅੰਡਰ 64 ਦੇ ਸਕੋਰ ਦੇ ਨਾਲ ਸਾਂਝੇ 21ਵੇਂ ਸਥਾਨ 'ਤੇ ਰਹੇ। ਕਪੂਰ ਭਾਰਤੀਆਂ ਵਿਚਾਲੇ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਦੇ ਹੋਏ ਚੋਟੀ ਦੇ ਰਹੇ। ਉਨ੍ਹਾਂ ਦਾ ਕੁਲ ਸਕੋਰ 15 ਅੰਡਰ ਰਿਹਾ। ਹੋਰਨਾ ਭਾਰਤੀਆਂ 'ਚ ਐੱਸ. ਚਿਕਾਰੰਗੱਪਾ (68) 14 ਅੰਡਰ ਨਾਲ ਸਾਂਝੇ ਤੌਰ 'ਤੇ 24ਵੇਂ ਅਤੇ ਅਮਨ ਰਾਜ (70) 12 ਅੰਡਰ ਦੇ ਨਾਲ ਸਾਂਝੇ 31ਵੇਂ ਸਥਾਨ 'ਤੇ ਰਹੇ। ਖਲਿਨ ਜੋਸ਼ੀ (71) ਨੇ ਸਾਂਝਾ 44ਵਾਂ, ਅਕਸ਼ੈ ਸ਼ਰਮਾ (69) ਨੇ ਸਾਂਝਾ 51ਵਾਂ, ਉਦਯਨ ਮਾਨੇ (74) ਅਤੇ ਆਦਿਲ ਬੇਦੀ (72) ਨੇ ਸਾਂਝਾ 54ਵਾਂ, ਰਾਸ਼ਿਦ ਖਾਨ (73) ਨੇ ਸਾਂਝਾ 59ਵਾਂ ਜਦਕਿ ਅਜਿਤੇਸ਼ ਸੰਧੂ (72) ਨੇ ਸਾਂਝਾਂ 61ਵਾਂ ਸਥਾਨ ਹਾਸਲ ਕੀਤਾ।
ਹਿਮਾ ਦਾਸ ਨੇ ਚੈੱਕ ਗਣਰਾਜ 'ਚ 300 ਮੀਟਰ ਦੋੜ 'ਚ ਜਿੱਤਿਆ ਸੋਨ ਤਮਗਾ
NEXT STORY