ਸਪੋਰਟਸ ਡੈਸਕ— ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਨੇ ਸੋਮਵਾਰ ਨੂੰ ਕਿਹਾ ਕਿ ਵਿਰਾਟ ਕੋਹਲੀ ਦੇ ਪ੍ਰਸ਼ੰਸਕ ਬਾਬਰ ਆਜ਼ਮ ਨੂੰ ਆਪਣੇ 'ਆਦਰਸ਼' ਦੀ ਤਰ੍ਹਾਂ ਖੇਡਣਾ ਸਿੱਖਣਾ ਚਾਹੀਦਾ ਹੈ ਅਤੇ ਭਾਰਤੀ ਕਪਤਾਨ ਦੀ ਤਰ੍ਹਾਂ ਮੈਚ ਦੇ ਹਾਲਾਤ ਨਾਲ ਤਾਲਮੇਲ ਬਿਠਾਕੇ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀਆਂ 'ਚ ਬਦਲਣਾ ਚਾਹੀਦਾ ਹੈ। ਅਖਤਰ ਨੇ ਕਿਹਾ ਕਿ ਆਜ਼ਮ ਪਾਕਿਸਤਾਨ ਲਈ ਮਹੱਤਵਪੂਰਨ ਦੌੜਾਂ ਬਣਾ ਰਹੇ ਹਨ ਪਰ ਉਹ ਮੈਚ ਨੂੰ ਸਹੀ ਢੰਗ ਨਾਲ ਖਤਮ ਕਰ ਪਾ ਰਹੇ ਹਨ।

ਅਖਤਰ ਨੇ ਆਪਣੇ ਯੂਟਿਊਬ ਚੈਨਲ 'ਤੇ ਪਾਏ ਵੀਡੀਓ 'ਚ ਕਿਹਾ, ''ਮੈਂ ਬਾਬਰ ਆਜ਼ਮ ਤੋਂ ਕਹਿਣਾ ਚਾਹੁੰਦਾ ਹਾਂ ਕਿ ਜੇਕਰ ਤੁਸੀਂ ਵਿਰਾਟ ਕੋਹਲੀ ਨੂੰ ਆਪਣਾ ਆਦਰਸ਼ ਮੰਨਦੇ ਹੋ ਤਾਂ ਉਸ ਦੀ ਤਰ੍ਹਾਂ ਖੇਡਣਾ ਵੀ ਸਿੱਖੋ। ਵਿਰਾਟ ਨੇ ਕਾਫੀ ਮੁਸ਼ਕਲ ਹਾਲਾਤ 'ਚ ਦੌੜਾਂ ਬਣਾਈਆਂ ਹਨ। ਆਜ਼ਮ ਨੂੰ ਵਿਰਾਟ ਦੀ ਤਰ੍ਹਾਂ ਦੌੜਾਂ ਬਣਾਉਣਾ ਅਤੇ ਉਸ ਦੀ ਤਰ੍ਹਾਂ ਨਵਾਂਪਨ ਲਿਆਉਣਾ ਸਿਖਣਾ ਹੋਵੇਗਾ।'' ਉਨ੍ਹਾਂ ਕਿਹਾ, ''ਜੇਕਰ ਤੁਸੀਂ ਵਿਰਾਟ, ਰੋਹਿਤ ਸ਼ਰਮਾ ਅਤੇ ਕੇਨ ਵਿਲੀਅਮਸਨ ਜਿਹੇ ਖਿਡਾਰੀਆਂ ਨੂੰ ਦੇਖੋ ਤਾਂ ਇਹ ਸਾਰੇ ਖਿਡਾਰੀ ਅਰਧ ਸੈਂਕੜਾ ਬਣਾਉਣ ਦੇ ਬਾਅਦ ਰਨ ਰੇਟ 'ਚ ਵਾਧਾ ਕਰਦੇ ਹਨ। ਆਜ਼ਮ ਨੂੰ ਇਨ੍ਹਾਂ ਖਿਡਾਰੀਆਂ ਤੋਂ ਸਿਖਣਾ ਚਾਹੀਦਾ ਹੈ। ਉਸ ਕੋਲ ਜ਼ਿਆਦਾ ਸ਼ਾਟ ਹੋਣੇ ਚਾਹੀਦੇ ਹਨ।'' ਅਖਤਰ ਨੇ ਹਾਲਾਂਕਿ ਹਾਰਿਸ ਸੋਹੇਲ ਦੀ ਤਾਰੀਫ ਕੀਤੀ ਜਿਨ੍ਹਾਂ ਨੇ ਐਤਵਾਰ ਨੂੰ ਵਰਲਡ ਕੱਪ ਦੇ ਮੈਚ 'ਚ ਦੱਖਣੀ ਅਫਰੀਕਾ ਖਿਲਾਫ ਪਾਕਿਸਤਾਨ ਦੀ 49 ਦੌੜਾਂ ਦੀ ਜਿੱਤ ਦੇ ਦੌਰਾਨ 59 ਗੇਂਦਾਂ 'ਚ 89 ਦੌੜਾਂ ਦੀ ਪਾਰੀ ਖੇਡੀ। ਬਾਬਰ ਨੇ ਇਸ ਮੈਚ 'ਚ 80 ਗੇਂਦਾਂ 'ਚ 69 ਦੌੜਾਂ ਬਣਾਈਆਂ।
CWC 2019 : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 62 ਦੌੜਾਂ ਨਾਲ ਹਰਾਇਆ
NEXT STORY