ਸਪੋਰਟਸ ਡੈਸਕ— ਟੀਮ ਇੰਡੀਆ ਵਰਤਮਾਨ ਸਮੇਂ ’ਚ ਆਸਟਰੇਲੀਆ ਦੌਰੇ ’ਤੇ ਹੈ। ਭਾਰਤੀ ਟੀਮ ਆਸਟਰੇਲੀਆ ’ਚ ਟੈਸਟ ਸੀਰੀਜ਼ ਖੇਡ ਰਹੀ ਹੈ। ਸੀਰੀਜ਼ ਦੇ ਪਹਿਲੇ ਮੈਚ ’ਚ ਸ਼ਰਮਨਾਕ ਅੰਦਾਜ਼ ’ਚ ਸਿਰਫ 36 ਦੌੜਾਂ ’ਤੇ ਆਲਆਊਟ ਹੋ ਕੇ 8 ਵਿਕਟਾਂ ਨਾਲ ਹਾਰਨ ਵਾਲੀ ਟੀਮ ਇੰਡੀਆ ਨੇ ਦੂਜੇ ਟੈਸਟ ਮੈਚ ’ਚ ਧਮਾਕੇਦਾਰ ਵਾਪਸੀ ਕੀਤੀ। ਇਹ ਟੈਸਟ ਮੈਚ ਭਾਰਤੀ ਟੀਮ ਨੇ 8 ਵਿਕਟਾਂ ਨਾਲ ਜਿੱਤਿਆ ਤੇ ਸੀਰੀਜ਼ ਨੂੰ 1-1 ਨਾਲ ਬਰਾਬਰ ਕੀਤਾ। ਟੀਮ ਇੰਡੀਆ ਦੀ ਜਿੱਤ ਨਾਲ ਉਸ ਦੇ ਪ੍ਰਸ਼ੰਸਕ ਬਹੁਤ ਖ਼ੁਸ਼ ਹਨ। ਇਸੇ ਤਰ੍ਹਾਂ ਪਾਕਿਸਤਾਨ ਦੇ ਸਾਬਕਾ ਕ੍ਰਿਕਟਰ ਸ਼ੋਏਬ ਅਖਤਰ ਟੀਮ ਇੰਡੀਆ ਦੇ ਪ੍ਰਦਰਸ਼ਨ ਤੋਂ ਕਾਫ਼ੀ ਪ੍ਰਭਾਵਿਤ ਹੋਏ।
ਇਹ ਵੀ ਪੜ੍ਹੋ : ਤੀਜੀ ਵਾਰ ਪਿਤਾ ਬਣਨਗੇ ਸ਼ਾਕਿਬ ਅਲ ਹਸਨ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ
ਸ਼ੋਏਬ ਅਖਤਰ ਨੇ ਆਪਣੇ ਯੂਟਿਊਬ ਚੈਨਲ ’ਤੇ ਕਿਹਾ ਕਿ ਭਾਰਤੀ ਟੀਮ ਨੇ ਆਸਟਰੇਲੀਆ ਨੂੰ ਬੋਰੀ ’ਚ ਬੰਨ੍ਹ ਕੇ ਮਾਰਿਆ। ਹੁਣ ਸ਼ੋਏਬ ਅਖਤਰ ਨੇ ਟੀਮ ਇੰਡੀਆ ਦੇ ਹੱਕ ’ਚ ਇਕ ਹੋਰ ਗੱਲ ਕਹੀ। ਸ਼ੋਏਬ ਅਖਤਰ ਨੇ ਯੂਟਿਊਬ ਚੈਨਲ ਸਪੋਰਟਸ ਟੁਡੇ ਨਾਲ ਗੱਲਬਾਤ ਕਰਦੇ ਹੋਏ ਕਿਹਾ, ‘‘ਮੈਂ ਦਿੱਲੀ ’ਚ ਰਹਿਣ ਵਾਲੇ ਆਪਣੇ ਦੋਸਤਾਂ ਨੂੰ ਕਿਹਾ ਸੀ ਕਿ ਭਾਰਤੀ ਟੀਮ ਆਸਟਰੇਲੀਆ ਨੂੰ ਹਰਾਉਣ ਵਾਲੀ ਹੈ। ਜੇਕਰ ਟੀਮ ਇੰਡੀਆ ਦੀ ਬੱਲੇਬਾਜ਼ੀ ਚਲੀ ਤੇ ਮਿਡਲ ਆਰਡਰ ਨੇ ਕੰਮ ਕੀਤਾ ਤਾਂ ਟੀਮ ਇੰਡੀਆ ਕੋਲ ਸੀਰੀਜ਼ ਜਿੱਤਣ ਦਾ ਚੰਗਾ ਮੌਕਾ ਹੈ। ਉਸ ਸਮੇਂ ਮੇਰੇ ਦੋਸਤਾਂ ਨੇ ਕਿਹਾ ਕਿ ਮੈਂ ਜ਼ਿਆਦਾ ਹੀ ਵਧਾ-ਚੜ੍ਹਾ ਕੇ ਬੋਲ ਰਿਹਾ ਹਾਂ। ਫਿਰ ਪਹਿਲੇ ਟੈਸਟ ਮੈਚ ’ਚ ਟੀਮ ਇੰਡੀਆ 36 ਦੌੜਾਂ ’ਤੇ ਸਿਮਟ ਗਈ ਪਰ ਟੀਮ ਦਾ ਜਜ਼ਬਾ ਔਖੇ ਵੇਲੇ ਹੀ ਪਤਾ ਚਲਦਾ ਹੈ ਤੇ ਟੀਮ ਇੰਡੀਆ ਨੇ ਦੂਜੇ ਟੈਸਟ ਮੈਚ ’ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਗਜ਼ਬ ਦਾ ਜਵਾਬ ਦਿੱਤਾ।
ਜ਼ਿਕਰਯੋਗ ਹੈ ਕਿ ਟੀਮ ਇੰਡੀਆ ਸੀਰੀਜ਼ ਦਾ ਤੀਜਾ ਮੈਚ ਸਿਡਨੀ ਦੇ ਮੈਦਾਨ ’ਤੇ ਆਸਟਰੇਲੀਆ ਨਾਲ ਖੇਡੇਗੀ। ਇਹ ਮੁਕਾਬਲਾ 7 ਜਨਵਰੀ ਤੋਂ ਸ਼ੁਰੂ ਹੋਵੇਗਾ। ਟੀਮ ਇੰਡੀਆ ਨਾਲ ਹੁਣ ਧਾਕੜ ਕ੍ਰਿਕਟਰ ਰੋਹਿਤ ਸ਼ਰਮਾ ਵੀ ਜੁੜ ਗਏ ਹਨ। ਉਨ੍ਹਾਂ ਨੂੰ ਆਖ਼ਰੀ ਦੋ ਮੈਚਾਂ ਲਈ ਉਪ ਕਪਤਾਨ ਨਿਯੁਕਤ ਕੀਤਾ ਗਿਆ ਹੈ। ਰੋਹਿਤ ਸ਼ਰਮਾ ਦੇ ਟੀਮ ਨਾਲ ਜੁੜਨ ਦੇ ਬਾਅਦ ਭਾਰਤੀ ਟੀਮ ’ਚ ਮਜ਼ਬੂਤੀ ਆਵੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਤੀਜੀ ਵਾਰ ਪਿਤਾ ਬਣਨਗੇ ਸ਼ਾਕਿਬ ਅਲ ਹਸਨ, ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਸਾਂਝੀ ਕੀਤੀ ਖ਼ੁਸ਼ੀ
NEXT STORY