ਨਵੀਂ ਦਿੱਲੀ (ਭਾਸ਼ਾ)- ਨਿਸ਼ਾਨੇਬਾਜ਼ ਦਿਸ਼ਾਂਤ ਡੇ ਨੂੰ ਵੀਰਵਾਰ ਨੂੰ ਇਕ ਪ੍ਰਮੁੱਖ ਏਅਰਲਾਈਨ ਨੇ ਤੰਗ ਪ੍ਰੇਸ਼ਾਨ ਕੀਤਾ, ਜਿਸ ਨੇ ਉਨ੍ਹਾਂ ਨੂੰ ਰਾਸ਼ਟਰੀ ਚੈਂਪੀਅਨਸ਼ਿਪ ਲਈ ਤਿਰੂਵਨੰਤਪੁਰਮ ਜਾਂਦੇ ਸਮੇਂ ਆਪਣੇ ਨਾਲ ਰਾਈਫਲ ਲਿਜਾਣ ਦੀ ਇਜਾਜ਼ਤ ਨਹੀਂ ਦਿੱਤੀ। ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ ਮੁਕਾਬਲਿਆਂ ਦੇ ਹਿੱਸੇ ਵਜੋਂ ਰਾਈਫਲ ਮੁਕਾਬਲਿਆਂ ਦਾ ਆਯੋਜਨ 20 ਨਵੰਬਰ ਤੋਂ 9 ਦਸੰਬਰ ਤੱਕ ਤਿਰੂਵਨੰਤਪੁਰਮ ਦੇ ਵਾਟੀਯੁਰਕਾਵੂ ਸ਼ੂਟਿੰਗ ਰੇਂਜ ਵਿਖੇ ਕੀਤਾ ਜਾਵੇਗਾ। ਦਿਸ਼ਾਂਤ ਨੇ ਇੰਡੀਗੋ ਏਅਰਲਾਈਨ ਦੀ ਟਿਕਟ ਖ਼ਰੀਦੀ ਸੀ।

ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ (ਐੱਨ.ਆਰ.ਏ.ਆਈ.) ਨੇ ਟਵੀਟ ਕੀਤਾ, " @ਇੰਡੀਗੋ ਨੇ ਗੁਹਾਟੀ ਹਵਾਈ ਅੱਡੇ 'ਤੇ ਸਾਫ਼ ਤੌਰ ਉੱਤੇ ਪਰੇਸ਼ਾਨ ਕੀਤਾ। ਦਿਸ਼ਾਂਤ ਡੇ 65ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਹਿੱਸਾ ਲੈਣ ਲਈ ਫਲਾਈਟ ਨੰ.6E5226 ਰਾਹੀਂ ਤ੍ਰਿਵੇਂਦਰਮ ਜਾਣ ਦੀ ਕੋਸ਼ਿਸ਼ ਕਰ ਰਿਹਾ ਹਨ ਅਤੇ ਆਪਣੇ ਨਾਲ ਏਅਰ ਰਾਈਫਲ ਲੈ ਕੇ ਜਾਣ ਲਈ ਸਾਰੇ ਜ਼ਰੂਰੀ ਦਸਤਾਵੇਜ਼ ਹੋਣ ਦੇ ਬਾਵਜੂਦ ਏਅਰਲਾਈਨ ਇਜਾਜ਼ਤ ਦੇਣ ਤੋਂ ਇਨਕਾਰ ਕਰ ਰਹੀ ਹੈ।'' ਨਿਸ਼ਾਨੇਬਾਜ਼ ਦਾ ਸਮਰਥਨ ਕਰਦੇ ਹੋਏ ਦੇਸ਼ ਵਿਚ ਨਿਸ਼ਾਨੇਬਾਜ਼ੀ ਦੀ ਸੰਚਾਲਨ ਸੰਸਥਾ ਕਿਹਾ, "ਇੱਕ ਖੇਡ ਕੈਰੀਅਰ ਨੂੰ ਬਚਾਓ। ਖਿਡਾਰੀ ਅਤੇ ਉਸਦੀ ਮਾਂ ਹਵਾਈ ਅੱਡੇ 'ਤੇ ਹਨ ਅਤੇ ਕੋਈ ਮਦਦ ਨਹੀਂ ਆ ਰਹੀ ਹੈ।"

ਅਨਵੇਸ਼ਾ ਗੌੜਾ ਆਸਟ੍ਰੇਲੀਅਨ ਓਪਨ ਤੋਂ ਬਾਹਰ, ਭਾਰਤੀ ਚੁਣੌਤੀ ਖਤਮ
NEXT STORY