ਨਵੀਂ ਦਿੱਲੀ, (ਭਾਸ਼ਾ)– ਰਾਸ਼ਟਰਮੰਡਲ ਖੇਡਾਂ ਦੀ ਸੋਨ ਤਮਗਾ ਜੇਤੂ ਸ਼੍ਰੇਯਸੀ ਸਿੰਘ ਬੁੱਧਵਾਰ ਨੂੰ ਇਟਲੀ ਦੇ ਲੋਨਾਟੋ ਵਿਚ ਸ਼ੁਰੂ ਹੋਣ ਵਾਲੇ ਆਈ. ਐੱਸ. ਐੱਸ. ਐੱਫ. ਸ਼ਾਟਗਨ ਵਿਸ਼ਵ ਕੱਪ ਵਿਚ ਹਿੱਸਾ ਲੈਣ ਵਾਲੇ 12 ਭਾਰਤੀ ਨਿਸ਼ਾਨੇਬਾਜ਼ਾਂ ਵਿਚ ਸ਼ਾਮਲ ਹੋਵੇਗੀ। ਪੁਰਸ਼ ਤੇ ਮਹਿਲਾ ਟ੍ਰੈਪ ਕੁਆਲੀਫਾਇਰ ਦੇ ਪਹਿਲੇ ਤਿੰਨ ਦੌਰ ਵਿਚ ਭਾਰਤ ਹਰੇਕ ਪ੍ਰਤੀਯੋਗਿਤਾ ਵਿਚ ਤਿੰਨ ਮੈਂਬਰਾਂ ਦੇ ਨਾਲ ਮਜ਼ਬੂਤ ਟੀਮ ਉਤਾਰੇਗਾ। ਇਸ ਵਿਸ਼ਵ ਕੱਪ ਵਿਚ ਜਿੱਤੇ ਗਏ ਤਮਗੇ ਨਿਸ਼ਾਨੇਬਾਜ਼ਾਂ ਨੂੰ ਅੰਕ ਦਿਵਾ ਸਕਦੇ ਹਨ, ਜਿਸ ਨਾਲ ਸ਼ਾਟਗਨ ਟੀਮ ਦੇ ਐਲਾਨ ਤੋਂ ਪਹਿਲਾਂ ਉਸ ਨੂੰ ਪੈਰਿਸ ਓਲੰਪਿਕ ਵਿਚ ਜਗ੍ਹਾ ਬਣਾਉਣ ਵਿਚ ਮਦਦ ਮਿਲੇਗੀ। ਅਗਲੇ ਮਹੀਨੇ ਹੋਣ ਵਾਲੀਆਂ ਪੈਰਿਸ ਖੇਡਾਂ ਲਈ 15 ਮੈਂਬਰੀ ਰਾਈਫਲ ਤੇ ਪਿਸਟਲ ਟੀਮ ਦਾ ਐਲਾਨ ਪਹਿਲਾਂ ਹੀ ਕੀਤਾ ਜਾ ਚੁੱਕਾ ਹੈ।
ਲੋਨਾਟੋ ਗਈ 12 ਮੈਂਬਰੀ ਟੀਮ ਵਿਚੋਂ ਕਈ ਅਜੇ ਵੀ ਪੈਰਿਸ ਵਿਚ ਜਗ੍ਹਾ ਬਣਾਉਣ ਦੀ ਦੌੜ ਵਿਚ ਹਨ, ਵਿਸ਼ੇਸ਼ ਤੌਰ ’ਤੇ ਪੁਰਸ਼ ਤੇ ਮਹਿਲਾ ਟ੍ਰੈਪ ਤੇ ਮਹਿਲਾ ਸਕੀਟ ਪ੍ਰਤੀਯੋਗਿਤਾਵਾਂ ਵਿਚ। ਇਸ ਲਈ ਭਾਰਤੀ ਨਿਸ਼ਾਨੇਬਾਜ਼ਾਂ ਦੇ ਪੂਰੀ ਤਾਕਤ ਲਗਾਉਣ ਦੀ ਉਮੀਦ ਹੈ। ਪ੍ਰਿਥਵੀਰਾਜ ਟੋਂਡਾਈਮਨ, ਵਿਵਾਨ ਕਪੂਰ ਤੇ ਭਵਨੀਸ਼ ਮੇਂਦੀਰੱਤਾ ਪੁਰਸ਼ਾਂ ਦੀ ਟ੍ਰੈਪ ਪ੍ਰਤੀਯੋਗਿਤਾ ਵਿਚ ਹਿੱਸਾ ਲੈਣਗੇ ਜਦਕਿ ਰਾਜੇਸ਼ਵਰੀ ਕੁਮਾਰੀ, ਸ਼੍ਰੇਯਸੀ ਤੇ ਮਨੀਸ਼ਾ ਕੀਰ ਮਹਿਲਾਵਾਂ ਦੀ ਟ੍ਰੈਪ ਪ੍ਰਤੀਯੋਗਿਤਾ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨਗੀਆਂ। ਹਰੇਕ ਪ੍ਰਤੀਯੋਗਿਤਾ ਵਿਚ ਚੋਟੀ ਦੇ 6 ਖਿਡਾਰੀ ਵੀਰਵਾਰ ਨੂੰ ਹੋਣ ਵਾਲੇ ਫਾਈਨਲ ਵਿਚ ਪਹੁੰਚਣਗੇ। ਇਸ ਤੋਂ ਪਹਿਲਾਂ ਕੁਆਲੀਫਿਕੇਸ਼ਨ ਦੇ ਦੋ ਦੌਰ ਹੋਣਗੇ।
T20 WC : ਉਮੀਦਾਂ ਨੂੰ ਜਿਉਂਦਾ ਰੱਖਣ ਲਈ ਇਕ-ਦੂਜੇ ਦਾ ਸਾਹਮਣਾ ਕਰਨਗੇ ਬੰਗਲਾਦੇਸ਼ ਤੇ ਨੀਦਰਲੈਂਡ
NEXT STORY