ਕਿੰਗਸਟਾਊਨ : ਬੰਗਲਾਦੇਸ਼ ਤੇ ਨਿਊਜ਼ੀਲੈਂਡ ਟੀ-20 ਵਿਸ਼ਵ ਕੱਪ ਦੇ ਸੁਪਰ ਅੱਠ 'ਚ ਪਹੁੰਚਣ ਦੀਆਂ ਉਮੀਦਾਂ ਨੂੰ ਮਜ਼ਬੂਤ ਕਰਨ ਲਈ ਵੀਰਵਾਰ ਨੂੰ ਇੱਥੇ ਆਹਮੋ-ਸਾਹਮਣੇ ਹੋਣਗੇ। ਦੱਖਣੀ ਅਫਰੀਕਾ ਪਹਿਲਾਂ ਹੀ ਗਰੁੱਪ ਡੀ 'ਚ ਚੋਟੀ 'ਤੇ ਰਹਿ ਕੇ ਅਗਲੇ ਦੌਰ 'ਚ ਜਗ੍ਹਾ ਬਣਾ ਚੁੱਕਾ ਹੈ। ਬੰਗਲਾਦੇਸ਼ ਫਿਲਹਾਲ ਇਸ ਗਰੁੱਪ 'ਚ ਦੂਜੇ ਸਥਾਨ 'ਤੇ ਹੈ। ਉਸ ਦੇ ਅਤੇ ਨੀਦਰਲੈਂਡ ਦੇ ਇੱਕੋ ਜਿਹੇ ਦੋ ਅੰਕ ਹਨ।
ਹਾਲਾਂਕਿ ਬੰਗਲਾਦੇਸ਼ ਦੀ ਟੀਮ ਬਿਹਤਰ ਨੈੱਟ ਰਨ ਰੇਟ ਦੇ ਆਧਾਰ 'ਤੇ ਦੂਜੇ ਸਥਾਨ 'ਤੇ ਹੈ। ਨੇਪਾਲ ਅਤੇ ਸ਼੍ਰੀਲੰਕਾ ਦਾ ਇਕ-ਇਕ ਅੰਕ ਹੈ ਪਰ ਉਨ੍ਹਾਂ ਕੋਲ ਵੀ ਗਰੁੱਪ ਵਿਚ ਦੂਜੇ ਸਥਾਨ 'ਤੇ ਰਹਿ ਕੇ ਸੁਪਰ 8 ਵਿਚ ਥਾਂ ਬਣਾਉਣ ਦਾ ਮੌਕਾ ਹੈ। ਬੰਗਲਾਦੇਸ਼ ਨੇ ਆਪਣੇ ਪਹਿਲੇ ਮੈਚ 'ਚ ਸ਼੍ਰੀਲੰਕਾ ਨੂੰ ਦੋ ਵਿਕਟਾਂ ਨਾਲ ਹਰਾਇਆ ਸੀ ਪਰ ਦੱਖਣੀ ਅਫਰੀਕਾ ਖਿਲਾਫ ਉਸ ਦੇ ਬੱਲੇਬਾਜ਼ ਮੁਕਾਬਲਤਨ ਛੋਟੇ ਟੀਚੇ ਨੂੰ ਹਾਸਲ ਕਰਨ 'ਚ ਅਸਫਲ ਰਹੇ ਅਤੇ ਚਾਰ ਦੌੜਾਂ ਨਾਲ ਹਾਰ ਗਏ। ਨੀਦਰਲੈਂਡ ਦੀ ਟੀਮ ਪਿਛਲੇ ਮੈਚ 'ਚ ਵੀ ਦੱਖਣੀ ਅਫਰੀਕਾ ਤੋਂ ਹਾਰ ਗਈ ਸੀ ਅਤੇ ਉਹ ਵੀ ਵਾਪਸੀ ਦੇ ਉਦੇਸ਼ ਨਾਲ ਮੈਦਾਨ 'ਚ ਉਤਰੇਗੀ।
ਟੀਮਾਂ ਇਸ ਪ੍ਰਕਾਰ ਹਨ:
ਬੰਗਲਾਦੇਸ਼ : ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਤਸਕੀਨ ਅਹਿਮਦ, ਲਿਟਨ ਦਾਸ, ਸੌਮਿਆ ਸਰਕਾਰ, ਤਨਜ਼ੀਦ ਹਸਨ ਤਮੀਮ, ਸ਼ਾਕਿਬ ਅਲ ਹਸਨ, ਤੌਹੀਦ ਹਿਰਦੌਏ, ਮਹਿਮੂਦ ਉੱਲਾ ਰਿਆਦ, ਜੈਕਰ ਅਲੀ ਅਨਿਕ, ਤਨਵੀਰ ਇਸਲਾਮ, ਸ਼ਾਕ ਮਹੇਦੀ ਹਸਨ, ਰਿਸ਼ਾਦ ਹੁਸੈਨ, ਮੁਸਤਫਿਜ਼ੁਰ ਰਹਿਮਾਨ, ਸ਼ਰੀਫੁਲ ਇਸਲਾਮ ਅਤੇ ਤਨਜ਼ੀਮ ਹਸਨ ਸਾਕਿਬ।
ਨੀਦਰਲੈਂਡਜ਼: ਸਕਾਟ ਐਡਵਰਡਸ (ਕਪਤਾਨ), ਆਰੀਅਨ ਦੱਤ, ਬਾਸ ਡੀ ਲੀਡੇ, ਕਾਈਲ ਕਲੇਨ, ਲੋਗਨ ਵੈਨ ਬੀਕ, ਮੈਕਸ ਓ'ਡੌਡ, ਮਾਈਕਲ ਲੇਵਿਟ, ਪਾਲ ਵੈਨ ਮੀਕੇਰੇਨ, ਰਿਆਨ ਕਲੇਨ, ਸਾਕਿਬ ਜ਼ੁਲਫਿਕਾਰ, ਸਿਬਰਾਂਡ ਏਂਗਲਬ੍ਰੈਚ, ਤੇਜਾ ਨਿਦਾਮਨੁਰੂ, ਟਿਮ ਪ੍ਰਿੰਗਲੇ, ਵਿਕਰਮ ਸਿੰਘ, ਵਿਵ ਕਿੰਗਮਾ ਅਤੇ ਵੇਸਲੇ ਬੈਰੇਸੀ।
ਸਮਾਂ: ਰਾਤ 8 ਵਜੇ ਤੋਂ।
T20 WC : ਸ਼੍ਰੀਲੰਕਾ ਅਤੇ ਨੇਪਾਲ ਬਾਹਰ ਹੋਣ ਦੇ ਕਗਾਰ 'ਤੇ , ਦੱਖਣੀ ਅਫਰੀਕਾ ਪਹੁੰਚਿਆ ਸੁਪਰ ਅੱਠ 'ਚ
NEXT STORY