ਨਵੀਂ ਦਿੱਲੀ— ਸ਼੍ਰੀਲੰਕਾ ਦੇ ਸਾਬਕਾ ਕਪਤਾਨ ਤੇ ਆਲ-ਰਾਊਂਡਰ ਮੈਥਿਊਜ਼ ਨੇ ਸੋਮਵਾਰ ਨੂੰ ਕਿਹਾ ਕਿ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਨੂੰ ਪ੍ਰਦੂਸ਼ਣ ਦੇ ਮੁੱਦੇ 'ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦਾ ਹੈ। ਮੈਥਿਊਜ਼ ਨੇ ਅੱਜ ਮੈਚ ਤੋਂ ਬਾਅਦ ਕਿਹਾ ਕਿ ਪ੍ਰਦੂਸ਼ਣ ਕਾਰਨ ਮੈਚ 'ਚ ਖੇਡ ਰੋਕਣਾ ਇਕ ਮੰਦਭਾਗੀ ਸਥਿਤੀ ਸੀ ਤੇ ਅਜਿਹਾ ਅਸੀਂ ਪਹਿਲਾਂ ਕਦੇ ਨਹੀਂ ਦੇਖਿਆ। ਮੈਚ ਰੈਫਰੀ ਤੇ ਅੰਪਾਇਰਾਂ ਨੂੰ ਇਸ ਮੁੱਦੇ 'ਤੇ ਆਈ. ਸੀ. ਸੀ. ਨੂੰ ਜਾਣੂ ਕਰਾਉਣਾ ਪਵੇਗਾ। ਇਕ ਖਿਡਾਰੀ ਦੇ ਤੌਰ 'ਤੇ ਅਸੀਂ ਤਾਂ ਖੇਡਣਾ ਹੈ ਪਰ ਅਜਿਹੀ ਸਥਿਤੀ 'ਤੇ ਆਈ. ਸੀ. ਸੀ. ਨੂੰ ਹੀ ਵਿਚਾਰ ਕਰਨ ਦੀ ਲੋੜ ਹੈ।
ਆਈ. ਸੀ. ਸੀ. ਵਿਚ ਪ੍ਰਦੂਸ਼ਣ ਨੂੰ ਲੈ ਕੇ ਕੋਈ ਨਿਯਮ ਨਹੀਂ ਬਣਿਆ ਹੈ। ਇਸ ਮੈਚ ਦੇ ਦੂਜੇ ਦਿਨ ਦੀ ਖੇਡ 'ਚ ਦੂਜੇ ਸੈਸ਼ਨ ਵਿਚ ਤਿੰਨ-ਚਾਰ ਵਾਰ ਖੇਡ ਪ੍ਰਦੂਸ਼ਣ ਕਾਰਨ ਰੋਕਣਾ ਪਿਆ ਸੀ। ਸ਼੍ਰੀਲੰਕਾਈ ਖਿਡਾਰੀਆਂ ਨੇ ਮੈਦਾਨ 'ਤੇ ਮਾਸਕ ਪਾਏ ਹੋਏ ਸਨ ਤੇ ਉਨ੍ਹਾਂ ਦੋ-ਦੋ ਖਿਡਾਰੀਆਂ ਨੂੰ ਉਲਟੀਆਂ ਵੀ ਆਈਆਂ ਤੇ ਮਾਸਕ ਪਾਏ ਸ਼੍ਰੀਲੰਕਾਈ ਖਿਡਾਰੀਆਂ ਦੀਆਂ ਤਸਵੀਰਾਂ ਹਰ ਜਗ੍ਹਾ ਛਾ ਗਈਆਂ।
ਦੋ ਸਾਲ ਬਾਅਦ ਬਣੇ ਆਪਣੇ ਸੈਂਕੜੇ ਲਈ ਆਲਰਾਊਂਡਰ ਨੇ ਕਿਹਾ ਕਿ ਲੰਬੇ ਸਮੇਂ ਬਾਅਦ ਸੈਂਕੜਾ ਬਣਾਉਣਾ ਸ਼ਾਨਦਾਰ ਹੈ। ਮੈਂ ਸੱਟ ਕਾਰਨ ਟੀਮ ਤੋਂ ਅੰਦਰ-ਬਾਹਰ ਹੁੰਦਾ ਰਹਿੰਦਾ ਹਾਂ ਪਰ ਇਥੇ ਵਿਰੋਧੀ ਹਾਲਾਤ 'ਚ ਸੈਂਕੜਾ ਬਣਾਉਣਾ ਸੁਖਦਾਈ ਅਹਿਸਾਸ ਹੁੰਦਾ ਹੈ। ਮੈਥਿਊਜ਼ ਨੇ ਆਪਣੇ ਕਪਤਾਨ ਦਿਨੇਸ਼ ਚਾਂਦੀਮਲ ਦੀ ਪਾਰੀ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਦੂਜੇ ਪਾਸੇ ਤੋਂ ਕਪਤਾਨ ਚਾਂਦੀਮਲ ਪੂਰੀ ਲੈਅ ਵਿਚ ਬੱਲੇਬਾਜ਼ੀ ਕਰ ਰਿਹਾ ਸੀ, ਜਿਸ ਦਾ ਮੈਨੂੰ ਵੀ ਫਾਇਦਾ ਮਿਲਿਆ।
ਪ੍ਰਦੂਸ਼ਣ ਚਿੰਤਾ ਤਾਂ ਹੈ ਪਰ ਸ਼੍ਰੀਲੰਕਾ ਨੇ ਜ਼ਿਆਦਾ ਰੌਲਾ ਪਾਇਆ : ਸ਼ੰਮੀ
NEXT STORY