ਵਲਾਡੀਵੋਸਟਕ (ਰੂਸ) - ਚੋਟੀ ਦਾ ਦਰਜਾ ਪ੍ਰਾਪਤ ਸ਼ੁਭੰਕਰ ਅਤੇ ਸਾਬਕਾ ਰਾਸ਼ਟਰੀ ਚੈਂਪੀਅਨ ਰਿਤੁਪਰਣਾ ਦਾਸ ਸਮੇਤ ਭਾਰਤ ਦੇ 5 ਖਿਡਾਰੀਆਂ ਨੇ ਬੁੱਧਵਾਰ ਨੂੰ ਇਥੇ ਰੂਸੀ ਓਪਨ ਬੈਡਮਿੰਟਨ ਟੂਰਨਾਮੈਂਟ ਦੇ ਪ੍ਰੀ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਸ਼ੁਭੰਕਰ ਨੇ ਪੁਰਸ਼ ਸਿੰਗਲ ਵਿਚ ਇੰਗਲੈਂਡ ਦੇ ਹਿਨ ਸ਼ੁਨ ਵੋਂਗ ਨੂੰ 21-10, 21-6, ਸਿਰਿਲ ਵਰਮਾ ਨੇ ਸਥਾਨਕ ਖਿਡਾਰੀ ਸਰਗੇਈ ਸਿਰਾਂਟ ਨੂੰ 21-15, 12-21, 21-11 ਨਾਲ ਅਤੇ ਰਾਹੁਲ ਯਾਦਵ ਚਿਟਾਬੋਨੀਆ ਨੇ ਇਕ ਹੋਰ ਰੂਸੀ ਖਿਡਾਰੀ ਏੇਂਟਨ ਇਵਨੋਵ ਨੂੰ 21-15, 21-9 ਨਾਲ ਹਰਾਇਆ। ਅਗਲੇ ਦੌਰ 'ਚ ਸ਼ੁਭੰਕਰ ਦਾ ਮੁਕਾਬਲਾ ਜਾਪਾਨ ਦੇ ਕੋਡਾਈ ਨਾਰਾਓਕਾ ਨਾਲ, ਸਿਰਿਲ ਦਾ ਸਲੋਵਾਨੀਆ ਦੇ ਮਿਹਾ ਇਵਾਨਿਚ ਨਾਲ ਅਤੇ ਰਾਹੁਲ ਦਾ ਸਪੇਨ ਦੇ 6ਵਾਂ ਦਰਜਾ ਪ੍ਰਾਪਤ ਪਾਬਲੋ ਏਬੀਯਾਨ ਨਾਲ ਹੋਵੇਗਾ।
ਮਹਿਲਾ ਸਿੰਗਲ ਵਿਚ ਰਿਤੁਪਰਣਾ ਨੇ ਸਿੰਗਾਪੁਰ ਦੀ ਚੁਆ ਹੁਈ ਝੇਨ ਗ੍ਰੇਸ ਨੂੰ 21-12, 21-18 ਨਾਲ, ਜਦਕਿ ਵੁਰਸ਼ਾਲੀ ਗੁਮਾਦੀ ਨੇ ਰੂਸ ਦੀ ਏਲਿਨਾ ਕੁਰਗੁਜੋਵਾ ਨੂੰ 21-18, 21-9 ਨਾਲ ਹਰਾ ਕੇ ਆਖਰੀ 16 ਵਿਚ ਪ੍ਰਵੇਸ਼ ਕੀਤਾ। ਰਿਤੁਪਰਣਾ ਅਗਲੇ ਦੌਰ 'ਚ ਇਸਰਾਈਲ ਦੀ 5ਵਾਂ ਦਰਜਾ ਪ੍ਰਾਪਤ ਕੇਸੇਨੀਆ ਪੋਲਕਾਰਪੋਵਾ ਨਾਲ, ਜਦਕਿ ਵੁਰਸ਼ਾਲੀ ਚੀਨੀ ਤਾਈਪੇ ਦੀ 7ਵਾਂ ਦਰਜਾ ਪ੍ਰਾਪਤ ਪਾਈ ਯੁ ਪੋ ਨਾਲ ਭਿੜੇਗੀ।
ਸਟੋਕਸ ਨੇ ਅੰਪਾਇਰਾਂ ਨੂੰ ਓਵਰਥ੍ਰੋਅ ਦੀ ਦੌੜ ਇੰਗਲੈਂਡ ਦੇ ਸਕੋਰ 'ਚ ਨਾ ਜੋੜਨ ਨੂੰ ਕਿਹਾ ਸੀ : ਐਂਡਰਸਨ
NEXT STORY