ਸਪੋਰਟਸ ਡੈਸਕ- ਭਾਰਤੀ ਟੀਮ ਦੇ ਓਪਨਿੰਗ ਬੱਲੇਬਾਜ਼ ਸ਼ੁਭਮਨ ਗਿੱਲ ਅੱਜ 8 ਸਤੰਬਰ ਨੂੰ ਆਪਣਾ 25ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ ਅੱਜ ਦੇ ਦਿਨ 1999 ਵਿੱਚ ਪੰਜਾਬ ਦੇ ਫਾਜ਼ਿਲਕਾ ਸ਼ਹਿਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਕ੍ਰਿਕਟ ਦੇ ਸ਼ੌਕੀਨ ਗਿੱਲ ਨੇ ਕਾਫੀ ਸੰਘਰਸ਼ ਕੀਤਾ। ਸ਼ੁਭਮਨ ਗਿੱਲ ਦੇ ਪਿਤਾ ਲਖਵਿੰਦਰ ਸਿੰਘ ਨੇ ਆਪਣੇ ਪੁੱਤਰ ਨੂੰ ਖੇਤ ਵਿੱਚ ਅਭਿਆਸ ਕਰਵਾਇਆ। ਗਿੱਲ ਦੇ ਪਿਤਾ ਖੇਤ ਵਿੱਚ ਚਟਾਈ ਰੱਖ ਕੇ ਗੇਂਦਬਾਜ਼ੀ ਕਰਦੇ ਸਨ। ਗਿੱਲ ਦੇ ਕਰੀਅਰ ਵਿੱਚ ਉਹ ਪਹਿਲੇ ਕੋਚ ਰਹੇ ਸਨ। ਅਜਿਹੇ 'ਚ ਅੱਜ ਉਨ੍ਹਾਂ ਦੇ ਜਨਮਦਿਨ 'ਤੇ ਆਓ ਜਾਣਦੇ ਹਾਂ ਉਨ੍ਹਾਂ ਦੀ ਨੈੱਟਵਰਥ ਬਾਰੇ।
ਕਿੰਨੀ ਹੈ ਸ਼ੁਭਮਨ ਗਿੱਲ ਦੀ ਕੁੱਲ ਜਾਇਦਾਦ?
ਸ਼ੁਭਮਨ ਗਿੱਲ ਨੇ ਇੰਨੀ ਛੋਟੀ ਉਮਰ ਵਿੱਚ ਜੋ ਆਪਣੀ ਪਛਾਣ ਬਣਾਈ ਹੈ ਅਤੇ ਜੋ ਦੌਲਤ ਇਕੱਠੀ ਕੀਤੀ ਹੈ, ਉਹ ਕਾਬਿਲੇ ਤਾਰੀਫ਼ ਹੈ। ਜੇਕਰ ਅਸੀਂ ਗਿੱਲ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਉਨ੍ਹਾਂ ਦੀ ਕੁੱਲ ਸੰਪਤੀ ਲਗਭਗ 32 ਕਰੋੜ ਹੈ, ਜੋ ਉਨ੍ਹਾਂ ਨੇ ਆਪਣੀ ਮਿਹਨਤ ਅਤੇ ਕ੍ਰਿਕਟ ਪ੍ਰਤੀ ਆਪਣੇ ਜਨੂੰਨ ਨਾਲ ਕਮਾਈ ਹੈ।
ਗਿੱਲ ਦੀ ਆਮਦਨ ਦਾ ਸਰੋਤ ਬੀਸੀਸੀਆਈ ਅਤੇ ਬ੍ਰਾਂਡ ਪ੍ਰਮੋਸ਼ਨ ਹੈ। ਸ਼ੁਭਮਨ ਗਿੱਲ ਪ੍ਰਮੋਸ਼ਨ ਰਾਹੀਂ ਕਰੋੜਾਂ ਦੀ ਕਮਾਈ ਕਰਦੇ ਹਨ।

ਸ਼ੁਭਮਨ ਗਿੱਲ ਨੂੰ 2024 ਬੀਸੀਸੀਆਈ ਸੈਂਟਰਲ ਕੰਟਰੈਕਟ ਲਿਸਟ ਵਿੱਚ ਪ੍ਰਮੋਸ਼ਨ ਹੋਇਆ। ਉਨ੍ਹਾਂ ਨੂੰ ਬੀਸੀਸੀਆਈ ਦਾ ਗ੍ਰੇਡ ਏ ਦਾ ਇਕਰਾਰਨਾਮਾ ਮਿਲਿਆ, ਜਿਸ ਨਾਲ ਸਾਲਾਨਾ 7 ਕਰੋੜ ਰੁਪਏ ਦਿੱਤੇ ਜਾਂਦੇ ਹਨ। ਗੁਜਰਾਤ ਟਾਈਟਨਸ ਨੇ ਉਨ੍ਹਾਂ ਨੂੰ 8 ਕਰੋੜ ਰੁਪਏ ਵਿੱਚ ਜੋੜਿਆ ਹੈ। ਗਿੱਲ ਨੂੰ ਟੀ-20 ਇੰਟਰਨੈਸ਼ਨਲ ਮੈਚ ਖੇਡਣ ਲਈ 3 ਲੱਖ ਰੁਪਏ ਤੋਂ ਵੱਧ ਮਿਲਦੇ ਹਨ। ਗਿੱਲ ਕਈ ਬ੍ਰਾਂਡਾਂ ਦਾ ਸਮਰਥਨ ਕਰਦੇ ਹਨ, ਜਿਸ ਵਿੱਚ ਟਾਟਾ ਕੈਪੀਟਲ, ਸੀਈਏਟੀ, ਭਾਰਤ ਪੀ, ਮਾਈ 11 ਸਰਕਲ ਵਰਗੀਆਂ ਕੰਪਨੀਆਂ ਦਾ ਨਾਂ ਸ਼ਾਮਲ ਹੈ।

ਗਿੱਲ ਦੇ ਕਰੀਅਰ ਦੇ ਚੋਟੀ ਦੇ ਰਿਕਾਰਡ
ਸ਼ੁਭਮਨ ਗਿੱਲ ਨੇ 2019 ਵਿੱਚ ਇੱਕ ਦਿਨਾ ਅੰਤਰਰਾਸ਼ਟਰੀ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਦੋਹਰਾ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਵਜੋਂ ਰਿਕਾਰਡ ਬਣਾਇਆ।
ਉਨ੍ਹਾਂ ਨੇ 2023 ਵਿੱਚ ਆਪਣਾ ਟੀ-20 ਅੰਤਰਰਾਸ਼ਟਰੀ ਡੈਬਿਊ ਕੀਤਾ ਅਤੇ ਇਸ ਫਾਰਮੈਟ ਵਿੱਚ ਕਿਸੇ ਭਾਰਤੀ ਦੁਆਰਾ ਸਭ ਤੋਂ ਵੱਧ ਸਕੋਰ ਦਾ ਰਿਕਾਰਡ ਬਣਾਇਆ।
ਸ਼ੁਭਮਨ ਗਿੱਲ ਨੇ ਇੱਕ ਰੋਜ਼ਾ ਕ੍ਰਿਕਟ ਵਿੱਚ ਸਭ ਤੋਂ ਤੇਜ਼ 2000 ਦੌੜਾਂ (38 ਪਾਰੀਆਂ) ਬਣਾਉਣ ਦਾ ਰਿਕਾਰਡ ਵੀ ਬਣਾਇਆ ਹੈ।

ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਹੈ ਗਿੱਲ ਦਾ ਆਲੀਸ਼ਾਨ ਘਰ
ਸ਼ੁਭਮਨ ਗਿੱਲ ਦੀ ਕੁੱਲ ਜਾਇਦਾਦ 32 ਕਰੋੜ ਹੋਣ ਕਾਰਨ ਉਨ੍ਹਾਂ ਦੇ ਕੋਲ ਕਈ ਰੀਅਲ ਅਸਟੇਟ ਪ੍ਰਾਪਟੀਜ਼ ਹਨ। ਉਨ੍ਹਾਂ ਕੋਲ ਪੰਜਾਬ ਦੇ ਫ਼ਿਰੋਜ਼ਪੁਰ ਵਿੱਚ ਇੱਕ ਆਲੀਸ਼ਾਨ ਘਰ ਹੈ ਅਤੇ ਭਾਰਤ ਦੇ ਕਈ ਹਿੱਸਿਆਂ ਵਿੱਚ ਵੀ ਬਹੁਤ ਸਾਰੀਆਂ ਜਾਇਦਾਦਾਂ ਹਨ। ਹਾਲਾਂਕਿ ਇਨ੍ਹਾਂ ਸੰਪਤੀਆਂ ਬਾਰੇ ਜਾਣਕਾਰੀ ਜਨਤਕ ਤੌਰ 'ਤੇ ਉਪਲਬਧ ਨਹੀਂ ਹੈ।
ਗੱਡੀਆਂ ਦੇ ਸ਼ੌਕੀਨ ਨੇ ਗਿੱਲ
ਸ਼ੁਭਮਨ ਗਿੱਲ ਕੋਲ ਇੱਕ ਰੇਂਜ ਰੋਵਰ ਐੱਸਯੂਵੀ ਅਤੇ ਇੱਕ ਮਹਿੰਦਰਾ ਥਾਰ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਗੈਰੇਜ ਵਿਚ ਹੋਰ ਵਾਹਨ ਵੀ ਸ਼ਾਮਲ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੁਰੇਲ ਨੇ ਕੀਤਾ ਵਿਕਟਕੀਪਿੰਗ ਨਾਲ ਪ੍ਰਭਾਵਿਤ, ਦਲੀਪ ਟਰਾਫੀ 'ਚ ਕੀਤੀ ਧੋਨੀ ਦੇ ਰਿਕਾਰਡ ਦੀ ਬਰਾਬਰੀ
NEXT STORY