ਨਵੀਂ ਦਿੱਲੀ (ਭਾਸ਼ਾ)– ਰਾਸ਼ਟਰੀ ਮਹਿਲਾ ਕਮਿਸ਼ਨ ਨੇ ਟਵਿਟਰ ਨੂੰ ਕਿਹਾ ਹੈ ਕਿ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਖ਼ਿਲਾਫ਼ ‘ਭੱਦਾ ਤੇ ਅਣ-ਉਚਿਤ’ ਟਵੀਟ ਕਰਨ ਲਈ ਅਦਾਕਾਰ ਸਿਧਾਰਥ ਦੇ ਅਕਾਊਂਟ ਨੂੰ ਬਲਾਕ ਕੀਤਾ ਜਾਵੇ। ਇਸ ਦੇ ਨਾਲ ਹੀ, ਉਨ੍ਹਾਂ ਮਹਾਰਾਸ਼ਟਰ ਪੁਲਸ ਨੂੰ ਕਿਹਾ ਹੈ ਕਿ ਸਿਧਾਰਥ ਖ਼ਿਲਾਫ਼ ਐੱਫ. ਆਈ. ਆਰ. ਦਰਜ ਕੀਤੀ ਜਾਵੇ।
ਇਹ ਖ਼ਬਰ ਵੀ ਪੜ੍ਹੋ : ਜਾਨੀ ਤੇ ਬੀ ਪਰਾਕ ‘ਅਪਸਰਾ’ ਦਾ ਲੈ ਕੇ ਆ ਰਹੇ ਨੇ ਡਾਂਸ ਨੰਬਰ, ਦੇਖੋ ਵੀਡੀਓ
ਸਿਧਾਰਥ ਨੇ ਸਾਇਨਾ ਖ਼ਿਲਾਫ਼ ਇਹ ਟਿੱਪਣੀ ਉਨ੍ਹਾਂ ਦੇ ਉਸ ਟਵੀਟ ਨੂੰ ਲੈ ਕੇ ਕੀਤੀ, ਜੋ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ’ਚ ‘ਗੰਭੀਰ ਕੋਤਾਹੀ’ ਦੇ ਮੁੱਦੇ ਨੂੰ ਲੈ ਕੇ ਕੀਤਾ ਸੀ। ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਅਦਾਕਾਰ ਦੀ ਇਹ ਟਿੱਪਣੀ ਨਾਰੀ ਵਿਰੋਧੀ, ਮਹਿਲਾ ਦੇ ਵੱਕਾਰ ਨੂੰ ਭੰਗ ਕਰਨ ਵਾਲੀ, ਅਪਮਾਨਜਕ ਤੇ ਔਰਤਾਂ ਦੇ ਮਾਣ ’ਤੇ ਸੱਟ ਪਹੁੰਚਾਉਣ ਵਾਲੀ ਹੈ।
ਉਸ ਨੇ ਕਿਹਾ ਕਿ ਅਦਾਕਾਰ ਵਲੋਂ ਕੀਤੀ ਗਈ ‘ਭੱਦੀ ਤੇ ਅਣ-ਉਚਿਤ’ ਟਿੱਪਣੀ ਦਾ ਨੋਟਿਸ ਲਿਆ ਗਿਆ ਹੈ। ਕਮਿਸ਼ਨ ਨੇ ਕਿਹਾ, ‘‘ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਮਹਾਰਾਸ਼ਟਰ ਦੀ ਪੁਲਸ ਦੇ ਡਾਇਰੈਕਟਰ ਜਨਰਲ ਨੂੰ ਕਿਹਾ ਹੈ ਕਿ ਉਹ ਇਸ ਮਾਮਲੇ ਦੀ ਤੁਰੰਤ ਜਾਂਚ ਕਰਾਉਣ ਤੇ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਦੇ ਤਹਿਤ ਐੱਫ. ਆਈ. ਆਰ. ਦਰਜ ਕੀਤੀ ਜਾਵੇ।
ਉਧਰ ਆਪਣੀ ਟਿੱਪਣੀ ’ਤੇ ਵਿਵਾਦ ਖਡ਼੍ਹਾ ਹੋਣ ਤੋਂ ਬਾਅਦ ਸਿਧਾਰਥ ਨੇ ਕਿਹਾ, ‘‘ਕੁਝ ਵੀ ਅਪਮਾਨਜਨਕ ਕਹਿਣ ਦਾ ਇਰਾਦਾ ਨਹੀਂ ਸੀ, ਨਾ ਹੀ ਕਿਹਾ ਗਿਆ ਤੇ ਨਾ ਅਜਿਹਾ ਕੁਝ ਸੰਕੇਤ ਕੀਤਾ ਗਿਆ।’’
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
RSA v IND : ਫੈਸਲਾਕੁੰਨ ਜੰਗ 'ਚ ਭਿੜਨਗੇ ਭਾਰਤ ਤੇ ਦੱਖਣੀ ਅਫਰੀਕਾ
NEXT STORY