ਸਿਡਨੀ—ਆਸਟਰੇਲੀਆਈ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ 'ਚ ਅੱਜ ਦਾ ਦਿਨ ਭਾਰਤ ਦੀ ਚੋਟੀ ਮਹਿਲਾ ਖਿਡਾਰੀਆਂ ਲਈ ਚੰਗਾ ਨਹੀਂ ਰਿਹਾ ਹੈ।
ਭਾਰਤ ਦੀ ਰਿਓ ਓਲੰਪਿਕ 'ਚ ਚਾਂਦੀ ਤਮਗਾ ਜੇਤੂ ਪੀ. ਵੀ. ਸਿੰਧੂ ਅਤੇ ਲੰਡਨ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਇਨਾ ਨੇਹਵਾਲ ਮਹਿਲਾ ਸਿੰਗਲ ਤੋਂ ਬਾਹਰ ਹੋ ਗਈਆਂ ਹਨ। ਸਿੰਧੂ ਅਤੇ ਸਾਬਕਾ ਚੈਂਪੀਅਨ ਸਾਇਨਾ 3 ਖੇਡਾਂ ਦੇ ਰੋਮਾਂਚਕ ਮੈਚ 'ਚ ਹਾਰ ਗਈਆਂ।
ਸਿੰਧੂ ਵਿਸ਼ਵ ਦੀ ਨੰਬਰ ਇਕ ਖਿਡਾਰੀ ਅਤੇ ਚੋਟੀ ਦਰਜਾ ਪ੍ਰਾਪਤ ਤਾਈ ਜੁ ਯਿੰਗ ਤੋਂ ਪਾਰ ਪਾਉਣ 'ਚ ਨਾਕਾਮ ਰਹੀ। ਇਹ 7ਵਾਂ ਮੌਕਾ ਹੈ, ਜਦੋ ਕਿ ਚੀਨੀ ਤਾਈਪੈ ਦੀ ਇਸ ਖਿਡਾਰੀ ਨੇ ਭਾਰਤੀ ਖਿਡਾਰੀ ਨੂੰ ਹਰਾਇਆ। ਉਥੇ ਸਾਈਨਾ ਪਿਛਲੇ ਸਾਲ ਫਾਈਨਲ 'ਚ ਪਹੁੰਚਣ ਵਾਲੀ ਸੁਨ ਯੂ ਤੋਂ ਇਕ ਘੰਟੇ 19 ਮਿੰਟ 'ਚ ਹਾਰ ਗਈ।
ਸਿੰਧੂ ਨੇ ਪਹਿਲੀ ਖੇਡ ਜਿੱਤੀ ਪਰ ਉਹ ਇਸ ਦਾ ਫਾਇਦਾ ਨਹੀ ਚੁੱਕ ਸਕੀ ਅਤੇ ਮਹਿਲਾ ਸਿੰਗਲ ਦੇ ਕੁਆਰਟਰ ਫਾਈਨਲ 'ਚ ਇਕ ਰੋਚਕ ਮੁਕਾਬਲੇ 'ਚ ਇਕ ਘੰਟੇ 'ਚ 21-10, 20-22, 16-21 ਨਾਲ ਹਾਰ ਗਈ, ਜਦਕਿ ਸਾਈਨਾ ਨੂੰ ਸੁਨ ਨੇ 17-21, 21-10,17-21 ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਪੁਰਸ਼ ਸਿੰਗਲ 'ਚ ਸ਼੍ਰੀਕਾਂਤ ਨੇ ਬੀ ਸਾਈ ਪ੍ਰਣੀਤ ਨੂੰ 25-23, 21-17 ਨਾਲ ਹਰਾ ਕੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ।
ਹੁਣ ਪਾਕਿ ਟਰੈਫਿਕ ਪੁਲਸ ਲੈ ਰਹੀ ਹੈ ਬੁਮਰਾਹ ਦੀ ਨੋ-ਬਾਲ ਦਾ ਸਹਾਰਾ
NEXT STORY