ਸਪੋਰਟਸ ਡੈਸਕ- ਭਾਰਤ ਦੇ ਮੁੱਖ ਬੈਡਮਿੰਟਨ ਕੋਚ ਪੁਲੇਲਾ ਗੋਪੀਚੰਦ ਨੇ ਕਿਹਾ ਕਿ ਸੱਟ ਤੋਂ ਉਭਰਨ ਮਗਰੋਂ ਪੀ.ਵੀ. ਸਿੰਧੂ ਦੇ ਪ੍ਰਦਰਸ਼ਨ ਵਿੱਚ ਲੈਅ ਦੀ ਘਾਟ ਚਿੰਤਾ ਵਿਸ਼ਾ ਨਹੀਂ ਹੋਣੀ ਚਾਹੀਦੀ। ਦੋ ਵਾਰ ਦੀ ਓਲੰਪਿਕ ਤਗ਼ਮਾ ਜੇਤੂ ਸਿੰਧੂ ਨੂੰ ਮੰਗਲਵਾਰ ਨੂੰ ਫਿਰ ਪਹਿਲੇ ਦੌਰ ’ਚ ਹੀ ਹਾਰ ਦਾ ਸਾਹਮਣਾ ਕਰਨਾ ਪਿਆ ਜਦੋਂ ਉਹ ਸਿੰਗਾਪੁਰ ਓਪਨ ਵਿੱਚ ਦੁਨੀਆ ਦੀ ਪਹਿਲੇ ਨੰਬਰ ਦੀ ਖਿਡਾਰਨ ਅਕਾਨੇ ਯਾਮਾਗੁਚੀ ਤੋਂ ਹਾਰ ਕੇ ਟੂਰਨਾਮੈਂਟ ਤੋਂ ਬਾਹਰ ਹੋ ਗਈ।
ਇਹ ਵੀ ਪੜ੍ਹੋ : WTC Final : ਭਾਰਤ-ਆਸਟ੍ਰੇਲੀਆ ਦਰਮਿਆਨ ਮੈਚ 'ਚ ਕਾਲੀ ਪੱਟੀ ਬੰਨ੍ਹ ਕੇ ਮੈਦਾਨ 'ਤੇ ਉਤਰੇ ਖਿਡਾਰੀ, ਜਾਣੋ ਵਜ੍ਹਾ
ਗੋਪੀਚੰਦ ਨੇ ਕਿਹਾ, ‘‘ਉਹ ਕਾਫੀ ਯੁਵਾ ਖਿਡਾਰਨ ਹੈ, ਉਹ ਸਿਰਫ 26-27 ਸਾਲਾਂ ਦੀ ਹੈ। ਇਸ ਲਈ ਚਿੰਤਾ ਵਾਲੀ ਕੋਈ ਗੱਲ ਨਹੀਂ ਹੋਣੀ ਚਾਹੀਦੀ। ਉਹ ਚੰਗਾ ਖੇਡਣਾ ਸ਼ੁਰੂ ਕਰ ਰਹੀ ਹੈ। ਮੈਨੂੰ ਭਵਿੱਖ ਵਿੱਚ ਉਸ ਦੇ ਚੰਗਾ ਖੇਡਣ ਦੀ ਉਮੀਦ ਹੈ।’’ ਜ਼ਿਕਰਯੋਗ ਹੈ ਕਿ ਰੀਓ ਓਲੰਪਿਕ-2016 ਵਿੱਚ ਚਾਂਦੀ ਅਤੇ ਟੋਕੀਓ ਓਲੰਪਿਕ ਵਿੱਚ ਕਾਂਸੀ ਦਾ ਤਗ਼ਮਾ ਜੇਤੂ ਪੀ.ਵੀ. ਸਿੰਧੂ ਨੂੰ ਪਿਛਲੇ ਸਾਲ ਅਗਸਤ ਮਹੀਨੇ ਗਿੱਟੇ ’ਤੇ ਸੱਟ ਲੱਗ ਸੀ ਜਿਸ ਕਾਰਨ ਉਹ ਬੀ. ਡਬਲਿਊ. ਐੱਫ. ਮਹਿਲਾ ਸਿੰਗਲਜ਼ ਦਰਜਾਬੰਦੀ ਵਿੱਚ ਚੋਟੀ ਦੀਆਂ 10 ਖਿਡਾਰਨਾਂ ਵਿੱਚੋਂ ਬਾਹਰ ਹੋ ਗਈ ਸੀ। ਇਸ ਸੱਟ ਕਾਰਨ ਉਹ ਚਾਰ ਮਹੀਨੇ ਖੇਡ ਤੋਂ ਦੂਰ ਰਹੀ ਸੀ।
ਇਹ ਵੀ ਪੜ੍ਹੋ : ਖੇਡ ਮੰਤਰੀ ਠਾਕੁਰ ਨੇ ਕੀਤੀ ਪ੍ਰਦਰਸ਼ਨਕਾਰੀ ਪਹਿਲਵਾਨਾਂ ਨਾਲ ਮੁਲਾਕਾਤ, ਬ੍ਰਿਜਭੂਸ਼ਣ ਖਿਲਾਫ 15 ਜੂਨ ਤਕ ਚਾਰਜਸ਼ੀਟ
ਇਸ ਸੀਜ਼ਨ ਵਿੱਚ ਸਿੰਧੂ ਮੈਡਰਿਡ ਸਪੇਨ ਮਾਸਟਰਜ਼ ਦੇ ਫਾਈਨਲ ਅਤੇ ਮਲੇਸ਼ੀਆ ਮਾਸਟਰਜ਼ ਦੇ ਸੈਮੀਫਾਈਨਲ ’ਚ ਪਹੁੰਚੀ ਸੀ, ਜਿਹੜਾ ਉਸ ਦਾ ਸਰਵੋਤਮ ਪ੍ਰਦਰਸ਼ਨ ਸੀ। ਉਹ ਥਾਈਲੈਂਡ ਓਪਨ ’ਚ ਪਹਿਲੇ ਦੌਰ ਵਿੱਚੋਂ ਹੀ ਬਾਹਰ ਹੋ ਗਈ ਸੀ। ਪਰ ਕੋਚ ਗੋਪੀਚੰਦ ਦਾ ਮੰਨਣਾ ਹੈ ਕਿ ਸਿੰਧੂ ਮਜ਼ਬੂਤੀ ਨਾਲ ਵਾਪਸੀ ਕਰੇਗੀ। ਗੋਪੀਚੰਦ ਨੇ ਕਿਹਾ, ‘‘ਸਿੰਧੂ ਛੇ ਤੋਂ ਅੱਠ ਮਹੀਨਿਆਂ ਤੋਂ ਚੋਟੀ ਦੀ ਖਿਡਾਰਨਾਂ ਵਿੱਚੋਂ ਬਾਹਰ ਹੈ। ਉਹ ਵਧੀਆ ਖੇਡਣਾ ਸ਼ੁਰੂ ਕਰ ਰਹੀ ਹੈ। ਮੈਨੂੰ ਉਮੀਦ ਹੈ ਕਿ ਉਹ ਭਵਿੱਖ ਵਿੱਚ ਵਧੀਆ ਖੇਡੇਗੀ। ਉਹ ਨਿਸ਼ਚਿਤ ਤੌਰ ’ਤੇ ਭਾਰਤ ਦੀਆਂ ਸਰਵੋਤਮ ਖਿਡਾਰਨਾਂ ਵਿੱਚੋਂ ਇੱਕ ਹੈ।
ਨੋਟ : ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਵਿਸ਼ਵ ਕੱਪ ਫਾਈਨਲ 'ਚ ਪਹੁੰਚਣ 'ਤੇ ਹੀ ਅਹਿਮਦਾਬਾਦ 'ਚ ਖੇਡੇਗਾ ਪਾਕਿਸਤਾਨ
NEXT STORY