ਸਪੋਰਟਸ ਡੈਸਕ- ਭਾਰਤ ਦੀ ਦੋ ਵਾਰ ਦੀ ਓਲੰਪਿਕ ਸੋਨ ਤਮਗ਼ਾ ਜੇਤੂ ਖਿਡਾਰੀ ਪੀ. ਵੀ. ਸਿੰਧੂ ਨੇ ਵੀਰਵਾਰ ਨੂੰ ਇੱਥੇ ਤਿੰਨ ਗੇਮ ਤਕ ਚਲੇ ਸਖਤ ਮੁਕਾਬਲੇ 'ਚ ਥਾਈਲੈਂਡ ਦੀ ਬੁਸਾਨਾਨ ਓਂਗਬਾਮਰੂਂਗਫਾਨ ਨੂੰ ਹਰਾ ਕੇ ਡੈਨਮਾਰਕ ਓਪਨ ਸੂਪਰ 1000 ਬੈਡਮਿੰਟ ਟੂਰਨਾਮੈਂਟ ਦੇ ਕੁਆਰਟਰ ਫ਼ਾਈਨਲ 'ਚ ਜਗ੍ਹਾ ਬਣਾਈ।
ਸਿੰਧੂ ਨੇ ਆਖਰੀ 16 ਦੇ ਮੁਕਾਬਲੇ 'ਚ ਬੁਸਾਨਨ ਨੂੰ 67 ਮਿੰਟ 'ਚ 21-16, 12-21, 21-15 ਨਾਲ ਹਰਾਇਆ। ਅਗਸਤ 'ਚ ਟੋਕੀਓ ਓਲੰਪਿਕ 'ਚ ਕਾਂਸੀ ਦਾ ਤਮਗ਼ਾ ਜਿੱਤਣ ਦੇ ਬਾਅਦ ਇਹ ਸਿੰਧੂ ਦਾ ਪਹਿਲਾ ਟੂਰਨਾਮੈਂਟ ਹੈ। ਭਾਰਤ ਦੇ ਮਹਾਨ ਓਲੰਪੀਅਨ 'ਚ ਸ਼ਾਮਲ ਸਿੰਧੂ ਨੇ ਤਰੋਤਾਜ਼ਾ ਹੋਣ ਦੇ ਲਈ ਬ੍ਰੇਕ ਲਿਆ ਤੇ ਇਸ ਟੂਰਨਾਮੈਂਟ ਦੇ ਨਾਲ ਵਾਪਸੀ ਕੀਤੀ।
ਅੱਜ ਹੀ ਲਕਸ਼ਯ ਸੇਨ ਦਾ ਸਾਹਮਣਾ ਪੁਰਸ਼ ਸਿੰਗਲ 'ਚ ਦੁਨੀਆਂ ਦੇ ਦੂਜੇ ਨੰਬਰ ਦੇ ਖਿਡਾਰੀ ਵਿਕਟਰ ਐਕਸੇਲਸਨ ਨਾਲ ਹੋਵੇਗਾ ਜਦਕਿ ਸਮੀਰ ਵਰਮਾ ਮੇਜ਼ਬਾਨ ਦੇਸ਼ ਦੇ ਐਂਡਰਸ ਐਂਟੋਨਸੇਨ ਨਾਲ ਭਿੜਨਗੇ।
ਨੀਦਰਲੈਂਡ ਵਿਰੁੱਧ ਮੈਚ ਦੌਰਾਨ ਸ਼੍ਰੀਲੰਕਾ ਦੇ ਚੋਟੀਕ੍ਰਮ ਕੋਲ ਵਾਪਸੀ ਦਾ ਆਖਰੀ ਮੌਕਾ
NEXT STORY