ਨਵੀਂ ਦਿੱਲੀ— ਮੌਜੂਦਾ ਕੋਚ ਰਵੀ ਸ਼ਾਸਤਰੀ ਸਮੇਤ 6 ਉਮੀਦਵਾਰ ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਵੀ ਦੌੜ 'ਚ ਬਣੇ ਹੋਏ ਹਨ। ਇਸ 'ਚ ਨਿਊਜ਼ੀਲੈਂਡ ਦੇ ਸਾਬਕਾ ਕੋਚ ਮਾਈਕ ਹੇਸਨ, ਆਸਟਰੇਲੀਆ ਦੇ ਸਾਬਕਾ ਹਰਫਨਮੌਲਾ ਤੇ ਸ਼੍ਰੀਲੰਕਾ ਦੇ ਕੋਚ ਟਾਮ ਮੂਡੀ, ਵੈਸਟਇੰਡੀਜ਼ ਦੇ ਸਾਬਕਾ ਹਰਫਨਮੌਲਾ ਤੇ ਅਫਗਾਨਿਸਤਾਨ ਦੇ ਕੋਚ ਫਿਲ ਸਿਮੰਸ, ਭਾਰਤੀ ਟੀਮ ਦੇ ਸਾਬਕਾ ਮੈਨੇਜਰ ਲਾਲਚੰਦ ਰਾਜਪੂਤ, ਭਾਰਤ ਦੇ ਸਾਬਕਾ ਫੀਲਡਿੰਗ ਕੋਚ ਰਾਬਿਨ ਸਿੰਘ ਤੇ ਸ਼ਾਸਤਰੀ ਸ਼ਾਮਲ ਹਨ।
ਉਮੀਦਵਾਰਾਂ ਨੇ ਕਪਿਲ ਦੇਵ ਦੀ ਅਗਵਾਈ ਵਾਲੀ ਕ੍ਰਿਕਟ ਸਲਾਹਕਾਰ ਕਮੇਟੀ ਦੇ ਸਾਹਮਣੇ ਪੇਸ਼ ਕੀਤਾ। ਇਸ 'ਤੇ ਆਖਰੀ ਫੈਸਲਾ ਇਸ ਹਫਤੇ ਦੇ ਆਖਿਰ ਜਾ ਅਗਲੇ ਹਫਤੇ ਦੇ ਸ਼ੁਰੂਆਤ ਤਕ ਆ ਜਾਵੇਗਾ। ਬੋਰਡ ਦੇ ਇਕ ਅਧਿਕਾਰੀ ਨੇ ਦੱਸਿਆ ਇਨ੍ਹਾਂ 6 ਨੇ ਸੀ. ਏ. ਸੀ. ਦੇ ਸਾਹਮਣੇ ਪੇਸ਼ ਕੀਤਾ। ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਸੀ. ਏ. ਸੀ. ਨੇ ਇੰਟਰਵਿਊ ਦੇ ਲਈ ਚੁਣਿਆ ਹੈ। ਵੈਸਟਇੰਡੀਜ਼ ਦੌਰੇ 'ਤੇ ਰਵਾਨਾ ਹੋਣ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਸੀ ਕਿ ਉਹ ਚਾਹੁੰਦੇ ਹਨ ਕਿ ਸ਼ਾਸਤਰੀ ਮੁੱਖ ਕੋਚ ਬਣੇ ਰਹਿਣ।
ਟੀਮ ਇੰਡੀਆ ਨੇ ਕੀਤਾ ਬਿਹਤਰੀਨ ਬੱਲੇਬਾਜ਼ੀ ਦਾ ਪ੍ਰਦਰਸ਼ਨ
NEXT STORY