ਲਖਨਊ : ਤਾਮਿਲਨਾਡੂ ਨੇ 17ਵੀਂ ਜੂਨੀਅਰ ਨੈਸ਼ਨਲ ਸਾਫਟ ਟੈਨਿਸ ਚੈਂਪੀਅਨਸ਼ਿਪ 'ਚ ਜ਼ਬਰਦਸਤ ਪ੍ਰਦਰਸ਼ਨ ਨਾਲ ਲੜਕੀਆਂ ਦੇ ਵਰਗ ਦੇ ਟੀਮ ਈਵੈਂਟ ਦੀ ਟਰਾਫੀ ਨੂੰ ਬਰਕਰਾਰ ਰੱਖਿਆ। ਗੋਮਤੀਨਗਰ ਵਿਜਯੰਤ ਬਲਾਕ ਸਟੇਡੀਅਮ ਦੇ ਟੈਨਿਸ ਕੋਰਟ 'ਤੇ ਖੇਡੇ ਜਾ ਰਹੇ ਇਸ ਟੂਰਨਾਮੈਂਟ 'ਚ ਤਾਮਿਲਨਾਡੂ ਨੇ ਮੇਜ਼ਬਾਨ ਉੱਤਰ ਪ੍ਰਦੇਸ਼ ਦੀਆਂ ਲੜਕੀਆਂ ਨੂੰ ਇਕਤਰਫਾ ਮੈਚ 'ਚ 2-0 ਨਾਲ ਹਰਾਇਆ।
ਲੜਕੀਆਂ ਦੇ ਟੀਮ ਮੁਕਾਬਲੇ ਦੇ ਫਾਈਨਲ ਵਿੱਚ ਪਹਿਲਾ ਮੈਚ ਡਬਲਜ਼ ਵਰਗ ਦਾ ਖੇਡਿਆ ਗਿਆ। ਮੈਚ ਵਿੱਚ ਤਾਮਿਲਨਾਡੂ ਦੀ ਸੁਸ਼ਮਿਤਾ ਅਤੇ ਨਰਮੁਗਈ ਨੇ ਯੂਪੀ ਦੀ ਸਾਸਾ ਕਟਿਆਰ ਅਤੇ ਸ਼ਕਤੀ ਮਿਸ਼ਰਾ ਨੂੰ 3-1 (2-4, 4-0, 4-2, 5-3) ਨਾਲ ਹਰਾਇਆ। ਟੀਮ ਮੁਕਾਬਲੇ ਦੇ ਦੂਜੇ ਸਿੰਗਲਜ਼ ਮੈਚ ਵਿੱਚ ਤਾਮਿਲਨਾਡੂ ਦੀ ਰਾਗਾਸ਼੍ਰੀ ਨੇ ਉੱਤਰ ਪ੍ਰਦੇਸ਼ ਦੀ ਤਨੁਸ਼੍ਰੀ ਪਾਂਡੇ ਨੂੰ 3-2 (1-4, 4-1, 8-6, 7-9) ਨਾਲ ਹਰਾਇਆ।
ਇਸ ਤੋਂ ਪਹਿਲਾਂ ਖੇਡੇ ਗਏ ਸੈਮੀਫਾਈਨਲ ਵਿੱਚ ਉੱਤਰ ਪ੍ਰਦੇਸ਼ ਨੇ ਗੁਜਰਾਤ ਨੂੰ 2-0 ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਸ ਤੋਂ ਇਲਾਵਾ ਦੂਜੇ ਸੈਮੀਫਾਈਨਲ ਵਿੱਚ ਤਾਮਿਲਨਾਡੂ ਨੇ ਛੱਤੀਸਗੜ੍ਹ ਨੂੰ 2-0 ਨਾਲ ਹਰਾਇਆ। ਲੜਕੀਆਂ ਦੇ ਵਰਗ ਵਿੱਚ ਕਾਂਸੀ ਦਾ ਤਗਮਾ ਗੁਜਰਾਤ ਅਤੇ ਛੱਤੀਸਗੜ੍ਹ ਦੀਆਂ ਟੀਮਾਂ ਨੇ ਸਾਂਝਾ ਕੀਤਾ।
ਉੱਤਰ ਪ੍ਰਦੇਸ਼ ਦੀਆਂ ਲੜਕੀਆਂ ਨੇ ਚੈਂਪੀਅਨਸ਼ਿਪ ਦੇ ਪਿਛਲੇ ਐਡੀਸ਼ਨ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਤਰ੍ਹਾਂ ਮੇਜ਼ਬਾਨ ਲੜਕੀਆਂ ਨੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ ਕਰਦੇ ਹੋਏ ਉਪ-ਜੇਤੂ ਹੋਣ ਦਾ ਮਾਣ ਹਾਸਲ ਕੀਤਾ। ਇਸ ਤੋਂ ਇਲਾਵਾ ਅੱਜ ਖੇਡੀ ਗਈ ਲੜਕਿਆਂ ਦੀ ਟੀਮ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਮੈਚਾਂ ਵਿੱਚ ਤਾਮਿਲਨਾਡੂ ਨੇ ਉੱਤਰ ਪ੍ਰਦੇਸ਼ ਨੂੰ 2-1 ਨਾਲ ਹਰਾਇਆ। ਹੋਰ ਮੈਚਾਂ ਵਿੱਚ ਮੱਧ ਪ੍ਰਦੇਸ਼ ਨੇ ਕਰਨਾਟਕ ਨੂੰ 2-0, ਹਰਿਆਣਾ ਨੇ ਮਹਾਰਾਸ਼ਟਰ ਨੂੰ 2-1 ਅਤੇ ਗੁਜਰਾਤ ਨੇ ਆਂਧਰਾ ਪ੍ਰਦੇਸ਼ ਨੂੰ 2-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕੀਤੀ।
T20 WC 2022 ਲਈ ਨਾ ਚੁਣੇ ਜਾਣ 'ਤੇ ਯੁਜਵੇਂਦਰ ਚਾਹਲ ਨੇ ਤੋੜੀ ਚੁੱਪੀ, ਦਿੱਤਾ ਇਹ ਬਿਆਨ
NEXT STORY