ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਸਟਾਰ ਕ੍ਰਿਕਟਰ ਰੋਹਿਤ ਸ਼ਰਮਾ ਤੀਜੀ ਵਨਡੇ ਡਬਲ ਸੈਂਚੁਰੀ ਲਗਾਉਣ ਦੇ ਬਾਅਦ ਸੁਰਖ਼ੀਆਂ 'ਚ ਹਨ। ਘੱਟ ਹੀ ਕ੍ਰਿਕਟ ਫੈਂਸ ਜਾਣਦੇ ਹੋਣਗੇ ਕਿ ਅੱਜ ਕਰੋੜਾਂ ਦੇ ਮਾਲਕ ਰੋਹਿਤ ਕਦੀ ਬਹੁਤ ਹੀ ਮੁਸ਼ਕਲ 'ਚ ਆਪਣਾ ਘਰ ਚਲਾਉਂਦੇ ਹਨ। ਕਈ ਸਾਲ ਪਹਿਲਾਂ ਪਿਤਾ ਦੀ ਨੌਕਰੀ ਚਲੀ ਜਾਣ ਦੇ ਬਾਅਦ ਉਨ੍ਹਾਂ ਦਾ ਪਰਿਵਾਰ ਕਾਫੀ ਮੁਸ਼ਕਲ ਦੌਰ ਤੋਂ ਗੁਜ਼ਰਿਆ।
ਪਿਤਾ ਦੀ ਨੌਕਰੀ ਜਾਂਦੇ ਹੀ ਰੋਹਿਤ 'ਤੇ ਆਈ ਸੀ ਜ਼ਿੰਮੇਵਾਰੀ
ਰੋਹਿਤ ਦੇ ਪਿਤਾ ਗੁਰੂਨਾਥ ਸ਼ਰਮਾ ਦੀ ਉਮਰ ਲਗਭਗ 60 ਸਾਲ ਹੋ ਚੁੱਕੀ ਹੈ। ਸਾਲਾਂ ਪਹਿਲੇ ਉਹ ਟਰਾਂਸਪੋਰਟ ਕੰਪਨੀ 'ਚ ਕੰਮ ਕਰਦੇ ਸਨ, ਪਰ ਅਚਾਨਕ ਨੌਕਰੀ ਖੁੰਝੀ ਗਈ। ਨੌਕਰੀ ਨਾਂ ਹੋਣ ਕਾਰਨ ਪੈਸੇ ਦੀ ਤੰਗੀ ਆ ਗਈ। ਇਸ ਤੋਂ ਬਾਅਦ ਮਜਬੂਰੀ 'ਚ ਵੱਡੇ ਪੁੱਤਰ ਰੋਹਿਤ ਸ਼ਰਮਾ ਨੂੰ ਘਰ ਦੀ ਜ਼ਿੰਮੇਵਾਰੀ ਉਠਾਉਣੀ ਪਈ। ਉਸ ਸਮੇਂ ਕ੍ਰਿਕਟ 'ਚ ਉਹ ਅੱਜ ਵਰਗੀ ਪਛਾਣ ਨਹੀਂ ਬਣਾ ਸਕੇ ਸਨ। ਰੋਹਿਤ ਤੱਦ ਲੋਕਲ ਟੂਰਨਾਮੈਂਟ ਖੇਡ ਕੇ ਪੈਸੇ ਇਕੱਠੇ ਕਰਦੇ ਸਨ। ਕਾਫੀ ਕੋਸ਼ਿਸ਼ਾਂ ਦੇ ਬਾਅਦ ਉਨ੍ਹਾਂ ਨੂੰ ਮੁੰਬਈ ਵੱਲੋਂ ਰਣਜੀ ਮੈਚ ਖੇਡਣ ਦਾ ਮੌਕਾ ਮਿਲਿਆ। ਜੂਨ 2007 'ਚ ਰੋਹਿਤ ਨੇ ਇੰਟਰਨੈਸ਼ਨਲ ਡੈਬਿਊ ਕੀਤਾ। ਉਨ੍ਹਾਂ ਨੇ ਆਇਰਲੈਂਡ ਦੇ ਖਿਲਾਫ ਪਹਿਲਾ ਵਨਡੇ ਮੈਚ ਖੇਡਿਆ। ਇਸ ਤੋਂ ਬਾਅਦ ਸਤੰਬਰ, 2007 'ਚ ਇੰਗਲੈਂਡ ਦੇ ਖਿਲਾਫ ਟੀ-20 'ਚ ਡੈਬਿਊ ਕੀਤਾ ਪਰ ਬੈਟਿੰਗ ਦਾ ਮੌਕਾ ਨਹੀਂ ਮਿਲਿਆ। ਦੂਜੇ ਹੀ ਮੈਚ 'ਚ ਰੋਹਿਤ ਨੇ ਟੀ-20 ਦੀ ਆਪਣੀ ਪਹਿਲੀ ਇਨਿੰਗ 'ਚ ਛੱਕਾ ਮਾਰਕੇ 50 ਦੌੜਾਂ ਬਣਾਈਆਂ ਸਨ।
ਅੱਜ ਰੋਹਿਤ ਚਲਾਉਂਦੇ ਹਨ 1.4 ਕਰੋੜ ਦੀ ਕਾਰ
ਅੱਜ ਰੋਹਿਤ ਸ਼ਰਮਾ ਇੰਡੀਆ ਦੇ ਬੈਸਟ ਕ੍ਰਿਕਟਰਾਂ 'ਚੋਂ ਇਕ ਹਨ। ਉਨ੍ਹਾਂ ਦੀ ਕਾਰ ਕੁਲੈਕਸ਼ਨ 'ਚ 1.40 ਕਰੋੜ ਰੁਪਏ ਦੀ ਬੀ.ਐੱਮ.ਡਬਲਿਊ. ਐੱਮ5 ਸ਼ਾਮਲ ਹੈ। ਰੋਹਿਤ ਨੇ ਕੁਝ ਸਾਲ ਪਹਿਲਾਂ ਹੀ ਮੁੰਬਈ ਦੇ ਵਰਲੀ 'ਚ 30 ਕਰੋੜ ਰੁਪਏ ਦੀ ਕੀਮਤ ਦਾ ਫਲੈਟ ਵੀ ਖਰੀਦਿਆ ਹੈ। ਕਰੀਬ 5700 ਸਕਵੇਅਰ ਫੀਟ 'ਚ ਫੈਲਿਆ ਇਹ ਚਾਰ ਬੈਡਰੂਮ ਫਲੈਟ 29ਵੇਂ ਫਲੋਰ 'ਤੇ ਹੈ।
ਅਨੁਸ਼ਕਾ-ਵਿਰਾਟ ਨੂੰ ਰਣਵੀਰ ਨੇ ਹੀ ਨਹੀਂ ਸਗੋਂ ਦੀਪਿਕਾ ਨੇ ਵੀ ਨਹੀਂ ਦਿੱਤੀ ਵਿਆਹ ਦੀ ਵਧਾਈ, ਇਹ ਹੈ ਵਜ੍ਹਾ
NEXT STORY