ਨਿਊਯਾਰਕ- ਭਾਰਤੀ ਮੂਲ ਦੀ ਸੋਨੀਆ ਰਮਨ ਨੇ ਸਿਏਟਲ ਸਟਾਰਮ ਦੀ ਮੁੱਖ ਕੋਚ ਬਣ ਕੇ ਡਬਲਯੂ. ਐੱਨ. ਬੀ. ਏ. (ਮਹਿਲਾ ਨੈਸ਼ਨਲ ਬਾਲਕਿਟਬਾਲ ਲੀਗ) ’ਚ ਨਵਾਂ ਇਤਿਹਾਸ ਰਚ ਦਿੱਤਾ ਹੈ। ਉਹ ਇਸ ਪ੍ਰਤੀਯੋਗਿਤਾ ’ਚ ਕਿਸੇ ਟੀਮ ਦੀ ਮੁੱਖ ਕੋਚ ਬਣਨ ਵਾਲੀ ਭਾਰਤੀ ਮੂਲ ਦੀ ਪਹਿਲੀ ਔਰਤ ਹੈ। ਇਸ ਘਟਨਾਕ੍ਰਮ ਤੋਂ ਜਾਣੂ ਇਕ ਵਿਅਕਤੀ ਨੇ ਭੇਦ ਗੁਪਤ ਰੱਖਣ ਦੀ ਸ਼ਰਤ ’ਤੇ ਉਕਤ ਜਾਣਕਾਰੀ ਦਿੱਤੀ। ਅਜੇ ਤੱਕ ਇਸ ਦਾ ਕੋਈ ਅਧਿਕਾਰਕ ਐਲਾਨ ਨਹੀਂ ਕੀਤਾ ਗਿਆ ਹੈ।
ਰਮਨ ਪਿਛਲੇ ਸੈਸ਼ਨ ’ਚ ਨਿਊਯਾਰਕ ਲਿਬਰਟੀ ’ਚ ਸਹਾਇਕ ਕੋਚ ਬਣਨ ਤੋਂ ਪਹਿਲਾਂ 4 ਸਾਲ ਤੱਕ ਐੱਨ. ਬੀ. ਏ. ਦੇ ਮੇਮਫਿਸ ਗ੍ਰਿਜਲੀਜ਼ ’ਚ ਸਹਾਇਕ ਕੋਚ ਸੀ। ਉਹ ਡਬਲਯੂ. ਐੱਨ. ਬੀ. ਏ. ਵਿਚ ਮੁੱਖ ਕੋਚ ਬਣਨ ਵਾਲੀ ਭਾਰਤੀ ਮੂਲ ਦੀ ਪਹਿਲੀ ਕੋਚ ਹੋਵੇਗੀ। ਸਿਏਟਲ ਨੇ ਪਿਛਲੇ ਮਹੀਨੇ ਕੋਚ ਨੋਏਲ ਕੁਇਨ ਨੂੰ ਬਰਖਾਸਤ ਕਰ ਦਿੱਤਾ ਸੀ। ਈ. ਐੱਸ. ਪੀ. ਐੱਨ. ਨੇ ਸਭ ਤੋਂ ਪਹਿਲਾਂ ਇਸ ਨਿਯੁਕਤੀ ਦੀ ਸੂਚਨਾ ਦਿੱਤੀ। ਇਸ ਨਿਯੁਕਤੀ ਨਾਲ ਨਿਊਯਾਰਕ ਇਕੋ-ਇਕ ਅਜਿਹੀ ਟੀਮ ਹੈ, ਜਿਸ ਕੋਲ ਅਜੇ ਵੀ ਕੋਈ ਮੁੱਖ ਕੋਚ ਨਹੀਂ ਹੈ।
IND vs AUS: ਟੀ20 ਸੀਰੀਜ਼ ਦਾ ਬਦਲਿਆ ਟਾਈਮ, ਜਾਣੋ ਕਿੰਨੇ ਵਜੇ ਸ਼ੁਰੂ ਹੋਵੇਗਾ ਪਹਿਲਾ ਮੈਚ?
NEXT STORY