ਉਦੈਪੁਰ- ਰਾਜਸਥਾਨ ਦੇ ਉਦੈਪੁਰ ਵਿਚ ਸੂਖਮ ਵਸਤਾਂ ਦੇ ਨਿਰਮਾਣ ਲਈ ਮਸ਼ਹੂਰ ਕੌਮਾਂਤਰੀ ਸ਼ਿਲਪਕਾਰ ਇਕਬਾਲ ਸੱਕਾ ਨੇ ਇੰਗਲੈਂਡ ਵਿਚ ਚੱਲ ਰਹੇ ਕ੍ਰਿਕਟ ਵਿਸ਼ਵ ਕੱਪ 2019 ਲਈ ਵਿਸ਼ਵ ਦੀ ਸਭ ਤੋਂ ਛੋਟੀ ਸੋਨੇ ਦੀ ਟਰਾਫੀ ਬਣਾਈ ਹੈ। ਸੱਕਾ ਨੇ ਦੱਸਿਆ ਕਿ ਸੂਖਮਦਰਸ਼ੀ ਲੈੱਨਜ਼ ਦੀ ਮਦਦ ਨਾਲ ਦੇਖੇ ਜਾਣ ਵਾਲੇ ਸੂਈ ਦੇ ਛੇਕ 'ਤੇ ਸਜੇ ਸੋਨੇ ਨਾਲ ਬਣੇ ਇਸ ਵਿਸ਼ਵ ਕੱਪ ਦਾ ਭਾਰ ਸਿਰਫ 0.010 ਮਿਲੀਗ੍ਰਾਮ ਹੈ। ਇਸ ਦੀ ਉਚਾਈ ਸਿਰਫ ਇਕ ਮਿਲੀਮੀਟਰ ਹੈ, ਵਿਸ਼ਵ ਕੱਪ ਦੇ ਨਾਲ ਹੀ ਸੱਕਾ ਨੇ ਬੱਲਾ ਅਤੇ ਬਾਲ ਵੀ ਬਣਾਏ ਹਨ। ਹੈਂਡਲ 'ਤੇ ਛੋਟੀ ਜਿਹੀ ਗ੍ਰਿਪ ਲੱਗੇ ਬੱਲੇ ਦੀ ਉਚਾਈ ਇਕ ਮਿਲੀਮੀਟਰ ਅਤੇ ਚੌੜਾਈ 0.2 ਮਿਲੀਮੀਟਰ ਅਤੇ ਬਾਲ ਦੀ ਗੋਲਾਈ 0.5 ਮਿਲੀਮੀਟਰ ਹੈ। ਸੋਨੇ ਨਾਲ ਬਣੇ ਵਿਸ਼ਵ ਕੱਪ ਨੂੰ ਲੈੱਨਜ਼ ਨਾਲ ਦੇਖਣ 'ਤੇ ਹੂ-ਬ-ਹੂ ਵਰਲਡ ਕੱਪ 2019 ਜਿਹਾ ਦਿਖਾਈ ਦਿੰਦਾ ਹੈ। ਬਾਲ, ਕ੍ਰਿਕਟ ਸਟੈਂਡ ਨੂੰ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ।
ਸ਼ਿਲਪਕਾਰ ਸੱਕਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਿਸ਼ਵ ਕੱਪ 2019 ਵਿਚ ਜੋ ਟੀਮ ਜੇਤੂ ਰਹੇ, ਉਸ ਨੂੰ ਉਨ੍ਹਾਂ ਵਲੋਂ ਬਣਾਇਆ ਗਿਆ ਇਹ ਸੂਖਤ ਸੋਨੇ ਦਾ ਵਿਸ਼ਵ ਕੱਪ, ਬੱਲਾ ਅਤੇ ਬਾਲ ਨੂੰ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਭਾਰਤ ਸਰਕਾਰ ਵਲੋਂ ਭੇਟ ਕੀਤਾ ਜਾਵੇ। ਇਸ ਦੇ ਲਈ ਸੱਕਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਬੀ. ਸੀ. ਸੀ. ਆਈ. ਨੂੰ ਪੱਤਰ ਭੇਜ ਕੇ ਬੇਨਤੀ ਕੀਤੀ ਹੈ।
ਮੇਹੁਲੀ 10 ਮੀ. ਰਾਈਫਲ ਤੇ ਚਿੰਕੀ 25 ਮੀ. ਪਿਸਟਲ 'ਚ ਜਿੱਤੀਆਂ
NEXT STORY