Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 31, 2026

    2:02:18 AM

  • big relief for green card applicants in america

    ਅਮਰੀਕਾ 'ਚ ਗ੍ਰੀਨ ਕਾਰਡ ਬਿਨੈਕਾਰਾਂ ਲਈ ਵੱਡੀ ਰਾਹਤ!...

  • us will attack iran if talks fail warns defense secretary pete hegseth

    'ਗੱਲਬਾਤ ਅਸਫਲ ਰਹੀ ਤਾਂ US ਈਰਾਨ ’ਤੇ ਕਰੇਗਾ...

  • big revelation in rti activist simranjit murder case main accused arrested

    RTI ਐਕਟੀਵਿਸਟ ਸਿਮਰਨਜੀਤ ਕਤਲ ਮਾਮਲੇ 'ਚ ਵੱਡਾ...

  • e rickshaw driver brutally murdered in patiala

    ਪਟਿਆਲਾ ਵਿੱਚ ਈ-ਰਿਕਸ਼ਾ ਚਾਲਕ ਦਾ ਬੇਰਹਿਮੀ ਨਾਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Hoshiarpur News
  • Chandigarh
  • ਚੰਡੀਗੜ੍ਹ ਯੂਨੀਵਰਸਿਟੀ ਵਿਸ਼ਵ ਦੀਆਂ ਮੋਹਰੀ 300 ਯੂਨੀਵਰਸਿਟੀਆਂ ’ਚ ਹੋਈ ਸ਼ੁਮਾਰ

HOSHIARPUR News Punjabi(ਹੁਸ਼ਿਆਰਪੁਰ)

ਚੰਡੀਗੜ੍ਹ ਯੂਨੀਵਰਸਿਟੀ ਵਿਸ਼ਵ ਦੀਆਂ ਮੋਹਰੀ 300 ਯੂਨੀਵਰਸਿਟੀਆਂ ’ਚ ਹੋਈ ਸ਼ੁਮਾਰ

  • Edited By Babita,
  • Updated: 23 Apr, 2026 04:29 PM
Chandigarh
chandigarh university
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ/ਹੁਸ਼ਿਆਰਪੁਰ :  ਚੰਡੀਗੜ੍ਹ ਯੂਨੀਵਰਸਿਟੀ (ਸੀ. ਯੂ.) ਮਿਆਰੀ ਉੱਚੇਰੀ ਸਿੱਖਿਆ, ਵਿਸ਼ਵ ਪੱਧਰੀ ਬੁਨਿਆਦੀ ਢਾਂਚੇ, ਸ਼ਾਨਦਾਰ ਪਲੇਸਮੈਂਟ ਰਿਕਾਰਡ ਅਤੇ ਆਪਣੀ ਵਿਸ਼ਵ ਪੱਧਰੀ ਰੈਂਕਿੰਗ ਲਈ ਜਾਣੀ ਜਾਂਦੀ ਹੈ। ਸੀ. ਯੂ. ਨੇ ਬੀਤੇ ਦਿਨੀਂ ਜਾਰੀ ਹੋਈ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗਜ਼ 2026 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਯੂਨੀਵਰਸਿਟੀ ਨੇ ਤਿੰਨ ਮੁੱਖ ਵਿਸ਼ਿਆਂ ਕੰਪਿਊਟਰ ਸਾਇੰਸ ਅਤੇ ਇਨਫਰਮੇਸ਼ਨ ਸਿਸਟਮ, ਇਲੈਕਟ੍ਰੀਕਲ-ਇਲੈਕਟ੍ਰਾਨਿਕਸ ਇੰਜੀਨੀਅਰਿੰਗ ਅਤੇ ਮਕੈਨੀਕਲ, ਏਅਰੋਨੋਟਿਕਲ ਅਤੇ ਮੈਨੂਫੈਕਚਰਿੰਗ ਇੰਜੀਨੀਅਰਿੰਗ 'ਚ ਵਿਸ਼ਵ ਦੀਆਂ ਮੋਹਰੀ 300 ਯੂਨੀਵਰਸਿਟੀਆਂ 'ਚ ਸਥਾਨ ਹਾਸਲ ਕੀਤਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋ. (ਡਾ.) ਆਰ. ਐੱਸ. ਬਾਵਾ ਨੇ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਪੱਤਰਕਾਰ ਮਿਲਣੀ ਦੌਰਾਨ ਸੰਬੋਧਨ ਕਰਦਿਆਂ ਕੀਤਾ।  ਪ੍ਰੋ. (ਡਾ.) ਚੰਡੀਗੜ੍ਹ ਯੂਨੀਵਰਸਿਟੀ ਨੇ ਵਿਸ਼ਾ ਰੈਂਕਿੰਗਜ਼ 'ਚ ਆਪਣੇ ਵਿਸ਼ਿਆਂ ਦੀ ਰੈਂਕਿੰਗ ਨੂੰ ਦੁੱਗਣਾ ਕੀਤਾ ਹੈ। ਸਾਲ 2025 ਦੀ ਵਿਸ਼ਾ ਰੈਂਕਿੰਗ 'ਚ ਸ਼ਾਮਲ ਸਿਰਫ 5 ਵਿਸ਼ਿਆਂ ਦੇ ਮੁਕਾਬਲੇ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ 2026 'ਚ ਵਿਸ਼ਿਆਂ ਦੀ ਗਿਣਤੀ ਵੱਧ ਕੇ 11 ਹੋ ਗਈ ਹੈ। ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਦੁਨੀਆ ਦੀਆਂ ਚੋਟੀ ਦੀਆਂ ਇਕ ਫ਼ੀਸਦੀ ਯੂਨੀਵਰਸਿਟੀਆਂ 'ਚ ਸ਼ਾਮਲ ਹੋ ਗਈ ਹੈ, ਜਿਸ ਨਾਲ ਚੰਡੀਗੜ੍ਹ ਯੂਨੀਵਰਸਿਟੀ ਦਾ ਕੌਮੀ ਅਤੇ ਕੌਮਾਂਤਰੀ ਪੱਧਰ ’ਤੇ ਕੱਦ ਹੋਰ ਵੀ ਵੱਧ ਗਿਆ ਹੈ। 

ਪ੍ਰੋ.(ਡਾ.) ਆਰ. ਐੱਸ. ਬਾਵਾ. ਨੇ ਕਿਹਾ ਕਿ ਕਿਊਐੱਸ ਵਰਲਡ ਯੂਨੀਵਰਸਿਟੀ ਰੈਂਕਿੰਗਜ਼ ਵਿਸ਼ਾ-2026 'ਚ ਯੂਨੀਵਰਸਿਟੀ ਦੇ ਕੁੱਲ 11 ਮੁੱਖ ਵਿਸ਼ੇ ਸ਼ਾਮਲ ਹੋਏ, ਜਿਨ੍ਹਾਂ 'ਚ ਕੰਪਿਊਟਰ ਸਾਇੰਸ ਐਂਡ ਇਨਫਰਮੇਸ਼ਨ ਸਿਸਟਮ, ਇਲੈਕਟ੍ਰੀਕਲ ਐਂਡ ਇਲੈਕਟ੍ਰਾਨਿਕਸ ਇੰਜੀਨੀਅਰਿੰਗ, ਮੈਕੈਨੀਕਲ, ਏਅਰਨੋਟਿਕਲ ਐਂਡ  ਮੈਨੂਫੈਕਚਰਿੰਗ ਇੰਜੀਨੀਅਰਿੰਗ, ਕੈਮਿਸਟਰੀ, ਬਿਜ਼ਨੈੱਸ ਮੈਨੇਜਮੈਂਟ, ਕੈਮੀਕਲ ਇੰਜੀਨੀਅਰਿੰਗ, ਬਾਇਓਲਾਜਿਕਲ ਸਾਇੰਸਿਜ਼, ਇਨਵਾਇਰਮੈਂਟਲ ਸਾਇੰਸਿਜ਼, ਮੈਥੇਮੈਟਿਕਸ, ਜਿਫੀਕਸ ਅਤੇ ਇਕਨਾਮਿਕਸ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਕਿਊਐੱਸ ਵਰਲਡ ਯੂਨੀਵਰਸਿਟੀ ਵਿਸ਼ਾ ਰੈਂਕਿੰਗ-2026 'ਚ ਯੂਨੀਵਰਸਿਟੀ ਦਾ ਸ਼ਾਨਦਾਰ ਪ੍ਰਦਰਸ਼ਨ ਉਸ ਵੱਲੋਂ ਹਾਸਲ ਕੀਤੇ ਟਾਪ ਸਕੋਰਸ ’ਤੇ ਆਧਾਰਿਤ ਹੈ। ਇਹ ਸਕੋਰ ਅਕਾਦਮਿਕ ਰੈਪੂਟੇਸ਼ਨ, ਇੰਪਲਾਇਰ ਰੈਪੂਟੇਸ਼ਨ, ਸਾਇਟੇਸ਼ਨ ਪ੍ਰਤੀ ਪੇਪਰ, ਐੱਚ-ਇੰਡੈਕਸ ਅਤੇ ਇੰਟਰਨੈਸ਼ਨਲ ਰਿਸਰਚ ਨੈੱਟਵਰਕ ਵਰਗੇ ਪੰਜ ਕੁਆਲਿਟੀ ਇੰਡੀਕੇਟਰਾਂ ਤੋਂ ਮਿਲੇ ਹਨ। ਇਹ ਯੂਨੀਰਵਸਿਟੀ ਦੇ ਅਕਾਦਮਿਕ ਸ਼ਾਨਦਾਰ ਪ੍ਰਦਰਸ਼ਨ, ਇੰਪਲਾਇਰਜ਼ 'ਚ ਯੂਨੀਵਰਸਿਟੀ ਦੀ ਸਥਿਤੀ, ਪ੍ਰਭਾਵੀ ਖੋਜ ਅਤੇ ਗੁਣਵੱਤਾ, ਵੱਖ-ਵੱਖ ਕਾਰਜਾਂ ਅਤੇ ਖੋਜ ਸਹਿਯੋਗ ਲਈ ਕਿਸੇ ਸੰਸਥਾਨ ਦੀ ਵਿਸ਼ਵ ਪੱਧਰੀ ਭਾਈਵਾਲੀ ਦਾ ਮੁਲਾਂਕਣ ਕਰਦਾ ਹੈ। ਪ੍ਰੋ.(ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇਸ਼ ਅਤੇ ਵਿਦੇਸ਼ੀ ਕੰਪਨੀਆਂ ਦੀ ਪਹਿਲੀ ਪਸੰਦ ਬਣ ਗਈ ਹੈ। ਇੱਥੇ 1300 ਤੋਂ ਵੱਧ ਕੰਪਨੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੇ 2025 ਸੈਸ਼ਨ ਦੇ ਵਿਦਿਆਰਥੀਆਂ ਨੂੰ 10 ਹਜ਼ਾਰ ਤੋਂ ਵੱਧ ਨੌਕਰੀਆਂ ਦੇ ਆਫ਼ਰ ਦਿੱਤੇ ਹਨ। ਇਸ 'ਚ ਸਭ ਤੋਂ ਵੱਡਾ ਪੈਕੇਜ 1.74 ਕਰੋੜ ਰੁਪਏ, ਜਦੋਂ ਕਿ ਘਰੇਲੂ ਪੈਕੇਜ 54.75 ਲੱਖ ਰੁਪਏ ਰਿਹਾ ਹੈ। ਇਨ੍ਹਾਂ 'ਚ 31 ਤੋਂ ਜ਼ਿਆਦਾ ਕੰਪਨੀਆਂ ਨੇ 20 ਲੱਖ ਰੁਪਏ ਜਾਂ ਉਸ ਤੋਂ ਵੀ ਜ਼ਿਆਦਾ ਨੌਕਰੀ ਦੇ ਆਫਰ ਦਿੱਤੇ ਹਨ, ਜਦੋਂ ਕਿ 52 ਕੰਪਨੀਆਂ ਨੇ 15 ਲੱਖ ਤੋਂ ਵੀ ਜ਼ਿਆਦਾ ਦਾ ਸਲਾਨਾ ਪੈਕੇਜ ਦੇ ਨੌਕਰੀਆਂ ਦੇ ਆਫ਼ਰ ਦਿੱਤੇ ਹਨ।

 ਪ੍ਰੋ. (ਡਾ.) ਬਾਵਾ ਨੇ ਕਿਹਾ ਕਿ 2024 ਅਤੇ 2025 'ਚ ਪੰਜਾਬ ਦੇ 1600 ਤੋਂ ਜ਼ਿਆਦਾ ਵਿਦਿਆਰਥੀਆਂ ਨੂੰ ਮੋਹਰੀ ਐੱਮ. ਐੱਨ. ਸੀ. ਅਤੇ ਭਾਰਤੀ ਕੰਪਨੀਆਂ ਤੋਂ ਨੌਕਰੀਆਂ ਦੇ ਆਫ਼ਰ ਮਿਲੇ। ਇਨ੍ਹਾਂ 'ਚ ਲਗਭਗ 672 ਤੋਂ ਵੱਧ ਵਿਦਿਆਰਥੀ ਦੋਆਬੇ ਨਾਲ ਸਬੰਧਤ ਹਨ। ਪ੍ਰੋ. (ਡਾ.) ਆਰ. ਐੱਸ. ਬਾਵਾ ਨੇ ਦੋਆਬੇ ਦੇ ਵਿਦਿਆਰਥੀਆਂ ਦੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਤੋਂ ਬੀ. ਟੈੱਕ ਸੀ. ਐੱਸ. ਈ. ਦੇ ਵਿਦਿਆਰਥੀ ਅਤੇ ਹੁਸ਼ਿਆਰਪੁਰ ਵਾਸੀ ਪੰਕਜ ਕੁਮਾਰ ਨੂੰ ਕੈਪਜੈਮਿਨੀ ਇੰਡੀਆ ਪ੍ਰਾਈ. ਲਿਮ. ਅਤੇ ਨਿਊਜੇਨ ਸਾਫਟਵੇਅਰ ਟੈਕਨਾਲੋਜੀਜ਼ ਲਿਮਟਿਡ ਤੋਂ ਨੌਕਰੀਆਂ ਦੇ ਆਫਰ ਮਿਲੇ ਹਨ।ਹੁਸ਼ਿਆਰਪੁਰ ਦੀ ਰਹਿਣ ਵਾਲੀ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਐੱਮ. ਬੀ. ਏ. ਦੀ ਵਿਦਿਆਰਥਣ ਮਨਪ੍ਰੀਤ ਕੌਰ ਨੂੰ ਕੁਆਂਟੀਫਾਈ ਐਨਾਲਿਟਿਕਸ ਸਾਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਅਤੇ ਕੈਪਜੈਮਿਨੀ ਇੰਡੀਆ ਪ੍ਰਾਈਵੇਟ ਲਿਮਟਿਡ ਵਰਗੀਆਂ ਮੰਨੀਆਂ-ਪ੍ਰਮੰਨੀਆਂ ਕੰਪਨੀਆਂ ਤੋਂ ਨੌਕਰੀ ਦਾ ਆਫਰ ਮਿਲਿਆ ਹੈ। ਇਸੇ ਤਰ੍ਹਾਂ ਹੁਸ਼ਿਆਰਪੁਰ ਦੇ ਇੱਕ ਹੋਰ ਬੀ. ਈ. ਸੀ. ਐੱਸ. ਈ. ਦੇ ਵਿਦਿਆਰਥੀ ਰਾਜਬੀਰ ਠਾਕੁਰ ਨੂੰ ਕੈਪਜੈਮਿਨੀ ਇੰਡੀਆ ਪ੍ਰਾਈਵੇਟ ਲਿਮਟਿਡ ਨੌਕਰੀ ਦਾ ਆਫ਼ਰ ਮਿਲਿਆ ਹੈ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੀ ਸੀ. ਐੱਸ. ਈ. ਆਈ. ਬੀ. ਐੱਮ. ਆਰਟੀਫੀਸ਼ੀਅਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ ਦੀ ਵਿਦਿਆਰਥਣ ਤ੍ਰਿਨਿਧੀ ਸਿੰਘ ਨੇ ਮਿਊ ਸਿਗਮਾ ਬਿਜ਼ਨੈੱਸ ਸਾਲਿਊਸ਼ਨਜ਼ ਪ੍ਰਾਈਵੇਟ ਲਿਮਟਿਡ ਤੋਂ ਨੌਕਰੀ ਦੇ ਆਫ਼ਰ ਪ੍ਰਾਪਤ ਕੀਤੇ ਇਸ ਤੋਂ ਇਲਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਐੱਮ. ਟੈੱਕ. ਸੀ. ਐੱਸ. ਈ. ਦੇ ਵਿਦਿਆਰਥੀ ਅਕਸ਼ਤ ਜੈਨ ਨੇ ਅਲਸਟਮ ਟਰਾਂਪੋਰਟ ਇੰਡੀਆ ਲਿਮਟਿਡ (ਅਲਸਟਮ ਗਰੁੱਪ) 'ਚ ਨੌਕਰੀ ਹਾਸਲ ਕੀਤੀ ਹੈ।  ਪ੍ਰੋ.( ਡਾ.) ਬਾਵਾ ਨੇ ਕਿਹਾ ਕਿ ਹੋਣਹਾਰ ਅਤੇ ਆਰਥਿਕ ਤੌਰ ’ਤੇ ਕਮਜ਼ੋਰ ਵਿਦਿਅਰਥੀਆਂ ਲਈ ਚੰਡੀਗੜ੍ਹ ਯੂਨੀਵਰਸਿਟੀ ਐਡਮਿਸ਼ਨ-ਕਮ-ਸਕਾਲਰਸ਼ਿਪ ਪ੍ਰੋਗਰਾਮ-ਚੰਡੀਗੜ੍ਹ ਯੂਨੀਵਰਸਿਟੀ ਕਾਮਲ ਐਂਟਰੈਂਸ ਟੈਸਟ (ਸੀਯੂਸੀਈਟੀ-2026) ਦੇ ਰਾਹੀਂ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ 250 ਕਰੋੜ ਰੁਪਏ ਦੀ ਸਕਾਲਰਸ਼ਿਪ ਦੇ ਕੇ ਹਜ਼ਾਰਾਂ ਵਿਦਿਆਰਥੀਆਂ ਨੂੰ 100 ਫ਼ੀਸਦੀ ਸਕਾਲਰਸ਼ਿਪ ਹਾਸਲ ਕਰਨ ਦਾ ਮੌਕਾ ਦੇ ਰਹੀ ਹੈ, ਇਸ 'ਚ 200 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਅਤੇ 50 ਕਰੋੜ ਰੁਪਏ ਚੰਡੀਗੜ੍ਹ ਯੂਨੀਵਰਸਿਟੀ, ਉੱਤਰ ਪ੍ਰਦੇਸ਼ ਕੈਂਪਸ ਲਈ ਅਲਾਟ ਕੀਤੇ ਹਨ।

ਇੱਛੁਕ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਸਾਈਟ  https://www.cuchd.in/scholarship/’ਤੇ ਜਾ ਕੇ ਅਸਾਨੀ ਨਾਲ ਸੀ. ਯੂ. ਸੀ. ਈ. ਟੀ.-2026 ਲਈ ਅਪਲਾਈ ਕਰ ਸਕਦੇ ਹਨ। ਪ੍ਰੋ.(ਡਾ.) ਬਾਵਾ ਨੇ ਕਿਹਾ ਕਿ 2012 'ਚ ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਕੈਂਪਸ ਦੀ ਸਥਾਪਨਾ ਤੋਂ ਬਾਅਦ ਭਾਰਤ ਦੇ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1.30 ਲੱਖ ਤੋਂ ਜ਼ਿਆਦਾ ਵਿਦਿਆਰਥੀ ਅਤੇ ਕਈ ਵਿਦੇਸ਼ੀ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ ਪ੍ਰਦਾਨ ਕੀਤੀ ਜਾ ਰਹੀ ਸਕਾਲਰਸ਼ਿਪ ਦਾ ਲਾਹਾ ਲਿਆ ਹੈ। ਮੌਜੂਦਾ ਅਕਾਦਮਿਕ ਸਾਲ 2025-26 'ਚ ਪੰਜਾਬ ਦੇ 11,626 ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਸਕਾਲਰਸ਼ਿਪ ਯੋਜਨਾਵਾਂ ਦੇ ਤਹਿਤ ਸਕਾਲਰਸ਼ਿਪ ਦਾ ਲਾਭ ਲਿਆ ਹੈ। ਇਨ੍ਹਾਂ 'ਚ ਪੰਜਾਬ ਦੇ 5243 ਵਿਦਿਆਰਥੀ ਸੀ. ਯੂ. ਸੀ. ਈ. ਟੀ. ਰਾਹੀਂ ਅਤੇ 6383 ਵਿਦਿਆਰਥੀ ਹੋਰ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ। ਡਿਫੈਂਸ ਸਕਾਲਰਸ਼ਿਪ ਬਾਰੇ ਜਾਣਕਾਰੀ ਦਿੰਦੇ ਹੋਏ ਡਾ. ਬਾਵਾ ਨੇ ਕਿਹਾ ਕਿ ਪਿਛਲੇ 13 ਸਾਲਾਂ 'ਚ ਚੰਡੀਗੜ੍ਹ ਯੂਨੀਵਰਸਿਟੀ ਨੇ 5723 ਵਿਦਿਆਰਥੀਆਂ ਨੂੰ 6 ਕਰੋੜ ਰੁਪਏ ਤੋਂ ਵੱਧ ਡਿਫੈਂਸ ਸਕਾਲਰਸ਼ਿਪ ਪ੍ਰਦਾਨ ਕੀਤੀ ਹੈ, ਜਿਸ 'ਚ ਪੰਜਾਬ ਦੇ ਮੌਜੂਦਾ 66 ਵਿਦਿਆਰਥੀ ਸ਼ਾਮਲ ਹਨ। ਡਿਫੈਂਸ ਕਰਮਚਾਰੀਆਂ ਦੇ ਪਰਿਵਾਰਕ ਮੈਂਬਰ ਆਰਮਡ ਫੋਰਸਜ਼ ਐਜੂਕੇਸ਼ਨਲ ਵੈਲਫੇਅਰ ਸਕੀਮ ਅਤੇ ਸ਼ਹੀਦ ਵਿਕਰਮ ਬੱਤਰਾ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ। ਇਸ ਦੇ ਨਾਲ ਹੀ, ਚੰਡੀਗੜ੍ਹ ਯੂਨੀਵਰਸਿਟੀ ਦਾ ਐੱਨ. ਸੀ. ਸੀ. ਵਿੰਗ ਦੇਸ਼ ਦੀ ਸੇਵਾ ਦੇ ਇੱਛੁਕ ਵਿਦਿਆਰਥੀਆਂ ਦੇ ਸੁਫ਼ਨਿਆਂ ਨੂੰ ਵੀ ਸਾਕਾਰ ਕਰ ਰਿਹਾ ਹੈ। ਐੱਨ. ਸੀ. ਸੀ. ਵਿੰਗ 'ਚ 
ਸਿਖਲਾਈ ਲੈਣ ਵਾਲੇ 50 ਕੈਡਿਟਜ਼ ਨੂੰ ਭਾਰਤੀ ਸੈਨਾ ਦੇ ਤਿੰਨਾਂ ਵਿੰਗਾਂ 'ਚ ਅਫ਼ਸਰ ਕਮਿਸ਼ਨ ਮਿਲਿਆ ਹੈ। ਪ੍ਰੋ. (ਡਾ.) ਆਰ. ਐੱਸ. ਬਾਵਾ ਨੇ ਚੰਡੀਗੜ੍ਹ ਯੂਨੀਵਰਸਿਟੀ ਦੀ ਖੋਜ ਅਤੇ ਨਵੀਨਤਾ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਦੇ ਨਾਂ ’ਤੇ 20 ਹਜ਼ਾਰ ਤੋਂ ਵੱਧ ਖੋਜ ਪੱਤਰ ਪ੍ਰਕਾਸ਼ਿਤ ਹਨ ਅਤੇ 5519 ਤੋਂ ਜ਼ਿਆਦਾ ਪੇਟੈਂਟ ਗ੍ਰਾਂਟ ਹੋਏ ਹਨ। ਸੈਸ਼ਨ 2024-25 'ਚ ਹੀ, ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 743 ਪੇਟੈਂਟ ਫਾਈਲ ਕੀਤੇ ਹਨ, ਜਦੋਂ ਕਿ 770 ਪ੍ਰਕਾਸ਼ਿਤ ਅਤੇ 49 ਪੇਟੈਂਟ ਗ੍ਰਾਂਟ ਹੋਏ ਹਨ। ਯੂਨੀਵਰਸਿਟੀ ਦੇ 44 ਫੈਕਲਟੀ ਮੈਂਬਰ 
ਸਾਲ 2025 ਦੀ ਵੱਕਾਰੀ ਸਟੈਨਫੋਰਡ ਯੂਨੀਵਰਸਿਟੀ-ਐਲਸੇ ਵਿਅਰ ਸੂਚੀ 'ਚ ਦੁਨੀਆ ਦੇ ਟਾਪ 2 ਫ਼ੀਸਦੀ ਵਿਗਿਆਨੀਆਂ 'ਚ ਸ਼ਾਮਲ ਹਨ। ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ-2026 ਦੇ ਅਨੁਸਾਰ ਸੀ. ਯੂ. ਨੇ ਕੌਮਾਂਤਰੀ ਖੋਜ 'ਚ ਦੇਸ਼ ਦੀਆਂ ਪ੍ਰਾਈਵੇਟ ਯੂਨੀਵਰਸਿਟੀਆਂ 'ਚ 9ਵਾਂ ਅਤੇ ਸਾਰੀਆਂ ਯੂਨੀਵਰਸਿਟੀਆਂ 'ਚ 12ਵਾਂ ਰੈਂਕ ਹਾਸਲ ਕੀਤਾ ਹੈ। ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਖੋਜ ਅਤੇ ਨਵੀਨਤਾ ਲਈ ਇੱਕ ਚੰਗਾ ਵਾਤਾਵਰਣ ਪ੍ਰਦਾਨ ਕਰਦੀਹੈ, ਜਿਸ 'ਚ ਮਾਇਕ੍ਰੋਸਾਫਟ, ਸਿਸਕੋ, ਹੁੰਡਈ, ਟੈੱਕ ਮਹਿੰਦਰਾ, ਕੈਪਜਿਮਨੀ ਅਤੇ ਆਈ. ਬੀ. ਐੱਮ. ਵਰਗੀਆਂ ਮੰਨੀਆਂ-ਪ੍ਰਮੰਨੀਆਂ ਮਲਟੀਨੈਸ਼ਨਲ ਕੰਪਨੀਆਂ ਵੱਲੋਂ ਸਥਾਪਿਤ 30 ਇੰਡਸਟਰੀ ਸਪਾਂਸਰਡ ਐਡਵਾਂਸਡ ਰਿਸਰਚ ਲੈਬ ਅਤੇ 32 ਸੈਂਟਰ ਆਫ਼ ਐਕਸੀਲੈਂਸ ਸ਼ਾਮਲ ਹਨ। ਇਸ ਤੋਂ ਇਲਾਵਾ ਯੂਨੀਵਰਸਿਟੀ 'ਚ 60 ਰਿਸਰਚ ਸੈਂਟਰ ਵੀ ਹਨ। ਚੰਡੀਗੜ੍ਹ ਯੂਨੀਵਰਸਿਟੀ ਟੈਕਨਾਲੋਜੀ ਬਿਜ਼ਨੈੱਸ ਇਨਕਿਊਬੇਟਰ (ਸੀਯੂ-ਟੀਬੀਆਈ) ਦੇ ਸਹਿਯੋਗ ਨਾਲ 250 ਤੋਂ ਵੱਧ ਵਿਦਿਆਰਥੀਆਂ ਨੇ ਆਪਣੇ ਸਟਾਰਟਅੱਪ ਸ਼ੁਰੂ ਕੀਤੇ ਹਨ। ਵਿਦਿਆਰਥੀਆਂ ਨੂੰ ਖੋਜ ਲਈ ਸਿਖਲਾਈ ਦੇਣ ਦੇ ਨਾਲ ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ 15 ਕਰੋੜ ਰੁਪਏ ਦਾ ਸਲਾਨਾ ਬਜਟ ਵੀ ਪ੍ਰਦਾਨ ਕਰਦੀ ਹੈ। ਪਿਛਲੇ 5 ਸਾਲਾਂ 'ਚ ਸਾਇੰਸ ਅਤੇ ਤਕਨਾਲੋਜੀ ਮੰਤਰਾਲੇ ਵੱਲੋਂ ਯੂਨੀਵਰਸਿਟੀ ਨੂੰ ਖੋਜ ਅਤੇ ਨਵੀਨਤਾ ਦੇ ਪ੍ਰਾਜੈਕਟਾਂ ਲਈ 90 ਕਰੋੜ ਰੁਪਏ ਦਾ ਫੰਡ ਵੀ ਮਿਲਿਆ ਹੈ। ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਦੁਨੀਆ ਦੀਆਂ ਮੋਹਰੀ ਯੂਨੀਵਰਸਿਟੀਆਂ ਦੇ ਨਾਲ 530 ਕੌਮਾਂਤਰੀ ਭਾਈਵਾਲੀਆਂ ਵੀ ਕੀਤੀਆਂ ਹਨ, ਜਿਸ ਦੇ ਨਤੀਜੇ ਵਜੋਂ ਸਮੈਸਟਰ ਐਕਸਚੇਂਜ, ਇੰਟਰਨਸ਼ਿਪ ਅਤੇ ਪ੍ਰੋਗਰਾਮਾਂ ਦੇ ਮਾਧਿਅਮ ਨਾਲ 2300 ਤੋਂ ਵੱਧ ਵਿਦਿਆਰਥੀਆਂ ਨੂੰ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਯੂ. ਕੇ. ਸਮੇਤ ਵੱਖ-ਵੱਖ ਦੇਸ਼ਾਂ ਦੀਆਂ ਮੋਹਰੀ ਯੂਨੀਵਰਸਿਟੀਆਂ 'ਚ ਸਿੱਖਿਆ ਦਾ ਮੌਕਾ ਮਿਲਿਆ ਹੈ।

ਸੀ. ਯੂ. 'ਚ 2100 ਤੋਂ ਵੱਧ ਕੌਮਾਂਤਰੀ ਵਿਜ਼ੀਟਿੰਗ ਫੈਕਲਟੀ ਮੈਂਬਰ, 560 ਕੌਮਾਂਤਰੀ ਖੋਜ ਨੈੱਟਵਰਕ ਸਕਾਲਰ ਅਤੇ 65 ਦੇਸ਼ਾਂ ਦੇ 3000 ਤੋਂ ਵੱਧ ਕੌਮਾਂਤਰੀ ਵਿਦਿਆਰਥੀ ਹਨ। ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2024 'ਚ ਸਭ ਤੋਂ ਵੱਧ 71 ਮੈਡਲ ਜਿੱਤ ਕੇ ਚੰਡੀਗੜ੍ਹ ਯੂਨੀਵਰਸਿਟੀ ਨੇ ਮੌਲਾਨਾ  ਅਬੁਲ ਕਲਾਮ ਅਜ਼ਾਦ (ਮਾਕਾ) ਟਰਾਫੀ ਜਿੱਤਣ ਵਾਲੀ ਦੇਸ਼ ਦੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਬਣੀ। 5ਵੀਂ ਖੋਲੋ ਇੰਡੀਆ ਯੂਨੀਵਰਸਿਟੀ ਗੇਮਜ਼-2025 'ਚ ਕੁੱਲ 67 ਮੈਡਲ ਜਿੱਤ ਕੇ ਲਗਾਤਾਰ ਦੂਜੀ ਵਾਰੀ ਚੈਂਪੀਅਨ ਬਣੀ। ਇਸ ਤੋਂ ਇਲਾਵਾ ਆਲ ਇੰਡੀਆ ਇੰਟਰ-ਯੂਨੀਵਰਸਿਟੀ ਰੈਸਲਿੰਗ ਚੈਂਪੀਅਨਸ਼ਿਪ 2025-26 'ਚ ਯੂਨੀਵਰਸਿਟੀ 16 ਮੈਡਲ ਜਿੱਤ ਕੇ ਓਵਰਆਲ ਚੈਂਪੀਅਨ ਬਣੀ। ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ ਹੁਣ ਤੱਕ 138 ਨੈਸ਼ਨਲ ਅਤੇ 87 ਇੰਟਰਨੈਸ਼ਨਲ ਮੈਡਲਾਂ ਸਮੇਤ 610 ਮੈਡਲ ਜਿੱਤੇ ਹਨ। ਯੂਨੀਵਰਸਿਟੀ ਖਿਡਾਰੀਆਂ ਨੂੰ 6.5 ਕਰੋੜ ਦੇ ਸਲਾਨਾ ਬਜਟ ਨਾਲ ਆਧੁਨਿਕ ਅਤੇ ਮੁਫ਼ਤ ਸਹੂਲਤਾਂ ਪ੍ਰਦਾਨ ਕਰ ਰਹੀ ਹੈ। ਵਰਤਮਾਨ ਸਮੇਂ 'ਚ 562 ਵਿਦਿਆਰਥਣਾ ਸਮੇਤ 1183 ਖਿਡਾਰੀ ਸਪੋਰਟਸ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ।

ਡਾ. ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੇ ਦੇਸ਼ ਨੂੰ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ, ਇੰਡੀਅਨ ਕਬੱਡੀ ਟੀਮ ਦੇ ਕੈਪਟਨ ਅਰਜੂਨਾ ਅਵਾਰਡੀ ਪਵਨ ਸ਼ੇਰਾਵਤ ਅਤੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਸੰਜੇ ਅਤੇ ਹੋਰ ਵੱਖ-ਵੱਖ ਕੌਮੀ ਤੇ ਕੌਮਾਂਤਰੀ ਖਿਡਾਰੀ ਅਤੇ ਐਥਲੀਟ ਦਿੱਤੇ ਹਨ। 2025 'ਚ ਪੰਜਾਬ ਦੇ 79 ਖਿਡਾਰੀਆਂ ਨੂੰ ਸਪੋਰਟਸ ਸਕਾਲਰਸ਼ਿਪ ਦਾ ਲਾਭ ਮਿਲਿਆ ਹੈ। ਸੱਭਿਆਚਾਰ ਅਤੇ ਕਲਾ 'ਚ ਆਪਣੇ ਦਬਦਬੇ ਨੂੰ ਕਾਇਮ ਰੱਖਦੇ ਹੋਏ ਚੰਡੀਗੜ੍ਹ ਯੂਨੀਵਰਸਿਟੀ ਨੇ 39ਵੇਂ ਏਆਈ ਇੰਟਰ-ਯੂਨੀਵਰਸਿਟੀ ਨਾਰਥ ਜੋਨ ਯੂਥ ਫੈਸਟੀਵਲ-2026 'ਚ ਪੰਜਵੀਂ ਵਾਰ ਓਵਰ ਆਲ ਚੈਂਪੀਅਨਸ਼ਿਪ ਜਿੱਤੀ ਅਤੇ ਸੰਗੀਤ, ਸਾਹਿਤ ਅਤੇ ਫਾਈਨ ਆਰਟਸ ਵਰਗੇ ਖੇਤਰ 'ਚ ਓਵਰਆਲ ਟਰਾਫੀਆਂ ਹਾਸਲ ਕੀਤੀਆਂ।  ਪ੍ਰੋ. (ਡਾ.) ਬਾਵਾ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਨੈੱਕ ਏ ਪਲੱਸ ਪ੍ਰਾਪਤ ਕਰਨ ਵਾਲੀ ਭਾਰਤ ਦੀਆਂ ਮੋਹਰੀ 5 ਫ਼ੀਸਦੀ ਯੂਨੀਵਰਸਿਟੀਆਂ 'ਚ ਸ਼ਾਮਲ ਹੈ। ਚੰਡੀਗੜ੍ਹ ਯੂਨੀਵਰਸਿਟੀ ਨੂੰ ਅਮਰੀਕਾ ਸਥਿਤ ਐਕ੍ਰੀਡੀਟੇਸ਼ਨ ਬੋਰਡ ਫਾਰ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਏਬੀਈਟੀ) ਤੋਂ ਵੀ ਮਾਨਤਾ ਪ੍ਰਾਪਤ ਹੈ, ਜਿਸ ਨਾਲ ਇਹ ਮਾਨਤਾ ਪ੍ਰਾਪਤ ਇੰਜੀਨੀਅਰਿੰਗ ਪ੍ਰੋਗਰਾਮ ਵਾਲੀ ਮੋਹਰੀ 0.1 ਫ਼ੀਸਦੀ ਭਾਰਤੀ ਯੂਨੀਵਰਸਿਟੀਆਂ 'ਚ ਸ਼ਾਮਲ ਹੋ ਗਈ ਹੈ। ਇਸ ਨੂੰ ਨੈਸ਼ਨਲ ਬੋਰਡ ਆਫ ਐਕ੍ਰੀਡੀਏਸ਼ਨ ਵੱਲੋਂ ਵੀ ਮਾਨਤਾ ਪ੍ਰਾਪਤ ਹੈ।
 

  • Chandigarh University
  • one of the leading universities
  • ਚੰਡੀਗੜ੍ਹ ਯੂਨੀਵਰਸਿਟੀ
  • ਮੋਹਰੀ ਯੂਨੀਵਰਸਿਟੀਆਂ
  • ਸ਼ੁਮਾਰ

PRTC ਬੱਸ ਨਾਲ ਯੂਨੀਵਰਸਿਟੀ ਦੇ ਵਿਦਿਆਰਥੀਆਂ ਦੀ ਜ਼ਬਰਦਸਤ ਟੱਕਰ! ਕੁੜੀ ਦੀ ਮੌਤ

NEXT STORY

Stories You May Like

  • news of oil shortage in chandigarh is a rumor  administration clarifies
    Petrol-Diesel ਦੀ ਕੋਈ ਕਿੱਲਤ ਨਹੀਂ! Shortage ਦੀਆਂ ਖਬਰਾਂ ਵਿਚਾਲੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਬਿਆਨ ਜਾਰੀ
  • date of public holiday   bakr eid   changed
    'ਬਕਰੀਦ' ਦੀ ਜਨਤਕ ਛੁੱਟੀ ਦੀ ਤਾਰੀਖ਼ ਬਦਲੀ, ਜਾਰੀ ਹੋਈ ਨਵੀਂ ਨੋਟੀਫਿਕੇਸ਼ਨ, ਚੰਡੀਗੜ੍ਹ 'ਚ ਹੁਣ 27 ਦੀ ਬਜਾਏ...
  • summer vacation announcement
    ਹੋ ਗਿਆ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ, 23 ਮਈ ਤੋਂ ਬੰਦ ਰਹਿਣਗੇ ਚੰਡੀਗੜ੍ਹ ਦੇ ਸਕੂਲ
  • major reshuffle in chandigarh police department
    ਚੰਡੀਗੜ੍ਹ ਪੁਲਸ ਵਿਭਾਗ 'ਚ ਵੱਡਾ ਫੇਰਬਦਲ, 37 ਅਫ਼ਸਰਾਂ ਨੂੰ ਕੀਤਾ ਇੱਧਰੋਂ-ਉੱਧਰ
  • big encounter in chandigarh
    ਚੰਡੀਗੜ੍ਹ 'ਚ ਵੱਡਾ ਐਨਕਾਊਂਟਰ, ਬੱਸ ਸਟੈਂਡ ਨੇੜੇ ਪੁਲਸ ਤੇ ਮੁਲਜ਼ਮਾਂ ਵਿਚਾਲੇ ਚੱਲੀਆਂ ਤਾੜ-ਤਾੜ ਗੋਲੀਆਂ (ਵੀਡੀਓ)
  • university of toronto develops special technology jacket for blind
    ਨੇਤਰਹੀਣ ਪਰਬਤ ਅਰੋਹੀ ਲਈ ਟੋਰਾਂਟੋ ਯੂਨੀਵਰਸਿਟੀ ਨੇ ਤਿਆਰ ਕੀਤੀ ਖ਼ਾਸ ਤਕਨੀਕ ਵਾਲੀ ਜੈਕੇਟ
  • omorrow has been declared a government holiday
    ਭਲਕੇ ਹੋ ਗਿਆ ਸਰਕਾਰੀ ਛੁੱਟੀ ਦਾ ਐਲਾਨ, ਮੁਲਤਵੀ ਹੋਈਆਂ ਪ੍ਰੀਖਿਆਵਾਂ, ਪੰਜਾਬ ਯੂਨੀਵਰਸਿਟੀ ਨੇ...
  • argentina in trouble with messi  s injury
    ਮੈਸੀ ਦੀ ਸੱਟ ਨਾਲ ਅਰਜਨਟੀਨਾ ਮੁਸ਼ਕਲ 'ਚ ; ਵਿਸ਼ਵ ਕੱਪ 'ਚ ਖੇਡਣ 'ਤੇ ਮੰਡਰਾਏ ਸੰਕਟ ਦੇ ਬੱਦਲ
  • big revelation in rti activist simranjit murder case main accused arrested
    RTI ਐਕਟੀਵਿਸਟ ਸਿਮਰਨਜੀਤ ਕਤਲ ਮਾਮਲੇ 'ਚ ਵੱਡਾ ਖੁਲਾਸਾ, ਮੁੱਖ ਮੁਲਜ਼ਮ ਗ੍ਰਿਫਤਾਰ...
  • jalandhar s rti activist simranjit singh shot dead
    Big Breaking: ਜਲੰਧਰ ਦੇ RTI ਐਕਟੀਵਿਸਟ ਸਿਮਰਨਜੀਤ ਸਿੰਘ ਨੂੰ ਮਾਰੀਆਂ ਗੋਲ਼ੀਆਂ
  • heavy rains for 3 days in punjab thunderstorm alert
    ਪੰਜਾਬ 'ਚ 3 ਦਿਨ ਭਾਰੀ ਮੀਂਹ! ਇਨ੍ਹਾਂ ਜ਼ਿਲ੍ਹਿਆਂ 'ਚ ਹਨ੍ਹੇਰੀ-ਤੂਫ਼ਾਨ ਦਾ...
  • punjab long powercut on sunday
    ਐਤਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਨਹੀਂ...
  • accidental car painted and given to customer  serious allegations showroom
    ਹਾਦਸਾਗ੍ਰਸਤ ਕਾਰ ਪੇਂਟ ਕਰਕੇ ਗਾਹਕ ਨੂੰ ਦਿੱਤੀ, ਸ਼ੋਅਰੂਮ 'ਤੇ ਲਾਏ ਗੰਭੀਰ ਦੋਸ਼
  • mahatpur nagar panchayat election results
    ਮਹਿਤਪੁਰ ਨਗਰ ਪੰਚਾਇਤ ਚੋਣਾਂ ’ਚ ਕਾਂਗਰਸ ਦੀ ਹੂੰਝਾਫੇਰ ਜਿੱਤ, 13 ਵਾਰਡਾਂ ’ਚੋਂ 7...
  • president kewal singh dhillon s big statement 2027 assembly elections
    2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ...
  • fire breaks out in luxury trade studio building in deol nagar  jalandhar
    ਜਲੰਧਰ ਦੇ ਦਿਓਲ ਨਗਰ 'ਚ ਲਗਜ਼ਰੀ ਟ੍ਰੇਡ ਸਟੂਡੀਓ ਦੀ ਬਿਲਡਿੰਗ 'ਚ ਲੱਗੀ ਅੱਗ
Trending
Ek Nazar
ipl 2026 final rain rule rcb vs gt

ਮੀਂਹ ਕਾਰਨ ਰੱਦ ਹੋ ਗਿਆ IPL ਦਾ ਫਾਈਨਲ ਤਾਂ RCB ਜਾਂ GT 'ਚੋਂ ਕੌਣ ਬਣੇਗਾ...

dk shivakumar elected leader of the legislative party

ਕਾਂਗਰਸ ਵਿਧਾਇਕ ਦਲ ਦੇ ਨੇਤਾ ਚੁਣੇ ਗਏ DK ਸ਼ਿਵਕੁਮਾਰ, ਬਣਨਗੇ ਕਰਨਾਟਕ ਦੇ ਨਵੇਂ CM

the roof of the house collapsed due to rain

ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ, ਮਾਂ ਨੇ ਆਪਣੀ ਜਾਨ 'ਤੇ ਖੇਡ ਕੇ ਬੱਚਿਆਂ ਨੂੰ...

yograj singh speaks on the web series controversy

"ਮੇਰਾ ਕੀ ਕਸੂਰ, ਮੈਂ ਤਾਂ ਸਿਰਫ਼ ਡਾਇਰੈਕਟਰ ਦੀ ਲਿਖੀ ਸਕ੍ਰਿਪਟ ਪੜ੍ਹੀ": ਵੈੱਬ...

student attacks teacher with knife  video also posted on social media

ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਹਮਲਾ! ਸੋਸ਼ਲ ਮੀਡੀਆ 'ਤੇ ਵੀ ਪਾਈ ਵੀਡੀਓ

famous actor  s mother passes away

ਮਨੋਰੰਜਨ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰ ਦੇ ਘਰ ਵਿਛੇ ਸੱਥਰ

a pair of snakes were seen having fun in gurdaspur after the rain

ਬਾਰਿਸ਼ ਮਗਰੋਂ ਗੁਰਦਾਸਪੁਰ 'ਚ ਨਾਗਾਂ ਦਾ ਜੋੜਾ ਮਸਤੀ ਕਰਦਾ ਆਇਆ ਨਜ਼ਰ, ਲੋਕਾਂ ਨੇ...

famous bollywood actress rents out luxurious house for rs 1 92 crore

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ 1.92 ਕਰੋੜ 'ਚ ਕਿਰਾਏ 'ਤੇ ਦਿੱਤਾ ਆਲੀਸ਼ਾਨ ਘਰ,...

divyanka tripathi arrives home with newborn twins

ਨਵਜੰਮੇ ਜੁੜਵਾ ਬੱਚਿਆਂ ਨੂੰ ਲੈ ਕੇ ਘਰ ਪਹੁੰਚੀ ਦਿਵਯੰਕਾ ਤ੍ਰਿਪਾਠੀ, ਅਦਾਕਾਰਾ ਦੀ...

congress president raja warring s statement came after the municipal elections

ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ

long power cut on saturday in punjab

ਸ਼ਨੀਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਏਗੀ ਬੱਤੀ

mean to have sexual intercourse in a dream

ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ

whatsapp logout feature

WhatsApp 'ਚ ਆਉਣ ਵਾਲਾ ਹੈ ਬੇਹੱਦ ਕਮਾਲ ਦਾ ਫੀਚਰ, ਇੰਝ ਕਰੇਗਾ ਤੁਹਾਡੀ ਮਦਦ

chinese man 1 3 kg bladder stone painful urination case

ਕਿਸਾਨ ਦੀ ਸਰਜਰੀ ਦੌਰਾਨ ਨਿਕਲੀ 1.3 ਕਿਲੋ ਦੀ ਪੱਥਰੀ! ਡਾਕਟਰ ਵੀ ਰਹਿ ਗਏ...

debut match for india

TEAM INDIA 'ਚ ਜਿਸਦੀ ਸਿਲੈਕਸ਼ਨ ਨੇ ਸਭ ਨੂੰ ਕੀਤਾ ਹੈਰਾਨ, ਉਸਨੇ ਡੈਬਿਊ ਮੈਚ 'ਚ...

8 students arrested

ਕੀਨੀਆ : ਅੱਗਜ਼ਨੀ ਦੇ ਸ਼ੱਕ 'ਚ 8 ਵਿਦਿਆਰਥਣਾਂ ਗ੍ਰਿਫ਼ਤਾਰ

face theft jobs scam biometric scam mha cyber alert issued

ਸਾਵਧਾਨ! ਨੌਕਰੀ ਦੇ ਨਾਂ 'ਤੇ ਚੋਰੀ ਹੋ ਰਿਹਾ ਹੈ ਤੁਹਾਡਾ ਚਿਹਰਾ, ਸਾਈਬਰ ਵਿੰਗ...

ice cream craze

ਯੂਰਪ ਦੇ ਠੰਢੇ ਦੇਸ਼ਾਂ 'ਚ ਆਈਸ ਕਰੀਮ ਦਾ ਕ੍ਰੇਜ਼! ਵਨੀਲਾ ਤੋਂ ਬਾਅਦ ਹੁਣ 'ਪਿਸਤਾ'...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਹੁਸ਼ਿਆਰਪੁਰ ਦੀਆਂ ਖਬਰਾਂ
    • haryana municipal council election results announced
      ਨਗਰ ਕੌਂਸਲ ਹਰਿਆਣਾ ਦੀਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ, ਕਾਂਗਰਸ ਨੇ 3 ਤੇ ਭਾਜਪਾ...
    • municipal council haryana  election results
      ਨਗਰ ਕੌਂਸਲ ਹਰਿਆਣਾ ਦੀਆਂ ਚੋਣਾਂ ਦੇ ਨਤੀਜਿਆਂ ਦਾ ਐਲਾਨ
    • counting of votes begins for dasuha municipal council elections
      ਦਸੂਹਾ ਨਗਰ ਕੌਂਸਲ ਦੀਆਂ ਚੋਣਾਂ ਲਈ ਵੋਟਾਂ ਦੀ ਗਿਣਤੀ ਸ਼ੁਰੂ
    • counting of votes begins for municipal election results in punjab
      ਪੰਜਾਬ 'ਚ ਨਗਰ ਨਿਗਮ ਚੋਣ ਨਤੀਜਿਆਂ ਲਈ ਵੋਟਾਂ ਦੀ ਗਿਣਤੀ ਸ਼ੁਰੂ, ਉਮੀਦਵਾਰਾਂ ਦੀਆਂ...
    • power outage will continue from 10 am to 2 pm tomorrow
      ਭਲਕੇ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਬਿਜਲੀ ਰਹੇਗੀ ਬੰਦ
    • jaswant jassa of hoshiarpur arrested from mumbai airport
      ਹੁਸ਼ਿਆਰਪੁਰ ਦਾ ਜਸਵੰਤ ਜੱਸਾ ਮੁੰਬਈ ਏਅਰਪੋਰਟ ਤੋਂ ਗ੍ਰਿਫ਼ਤਾਰ, ਐਨਕਾਊਂਟਰ ਹੋਣ ਦਾ...
    • ballot boxes are being monitored under strict security arrangements
      ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਬੈਲਟ ਬਕਸਿਆਂ ਦੀ ਕੀਤੀ ਜਾ ਰਹੀ ਹੈ ਨਿਗਰਾਨੀ, 29...
    • major accident in punjab painful death of female sarpanch
      ਪੰਜਾਬ 'ਚ ਵਾਪਰਿਆ ਵੱਡਾ ਹਾਦਸਾ! ਮਹਿਲਾ ਸਰਪੰਚ ਦੀ ਦਰਦਨਾਕ ਮੌਤ
    • paper mill  avinash rai khanna
      ਪੇਪਰ ਮਿੱਲ ਦੀ ਗੰਦੀ ਬਦਬੂ ਤੋਂ ਦੁਖੀ ਸੈਲਾ ਖੁਰਦ ਦੇ ਲੋਕਾਂ ਨੇ ਅਵਿਨਾਸ਼ ਰਾਏ...
    • accused arrested with drugs
      ਨਸਰਾਲਾ ਚੌਂਕੀ ਵੱਲੋਂ ਨਸ਼ੀਲੇ ਪਦਾਰਥ ਸਣੇ 1 ਮੁਲਜ਼ਮ ਗ੍ਰਿਫ਼ਤਾਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +