ਨਵੀਂ ਦਿੱਲੀ : ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਤਜ਼ਰਬੇਕਾਰ ਅਜਿੰਕਯ ਰਹਾਨੇ ਅਤੇ ਨੌਜਵਾਨ ਸ਼ੁਭਮਨ ਗਿਲ ਨੂੰ ਵੈਸਟਇੰਡੀਜ਼ ਦੌਰੇ ਲਈ ਵਨ ਡੇ ਟੀਮ ਵਿਚ ਨਹੀਂ ਚੁਣੇ ਜਾਣ 'ਤੇ ਸਵਾਲ ਚੁੱਕੇ ਅਤੇ ਚੋਣ ਕਮੇਟੀ ਨੂੰ ਆਪਣੀ ਨੀਤੀਆਂ 'ਤੇ ਨਿਰੰਤਰਤਾ ਬਣਾਏ ਰੱਖਣ ਲਈ ਬੇਨਤੀ ਕੀਤੀ। ਕੇਦਾਰ ਜਾਧਵ ਲਗਾਤਾਰ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਉਹ ਟੀਮ ਵਿਚ ਹਨ ਜਦਕਿ ਵੈਸਟਇੰਡੀਜ਼ ਵਿਚ 5 ਲਿਸਟ ਏ ਮੈਚਾਂ ਵਿਚ 218 ਦੌੜਾਂ ਬਣਾ ਕੇ 'ਮੈਨ ਆਫ ਦਿ ਸੀਰੀਜ਼' ਰਹੇ ਸ਼ੁਭਮਨ ਨੂੰ ਟੀਮ ਵਿਚ ਜਗ੍ਹਾ ਨਹੀਂ ਮਿਲੀ।

ਗਾਂਗੁਲੀ ਨੇ ਟਵਿੱਟਰ 'ਤੇ ਚੋਣਕਾਰਾਂ ਨੂੰ ਲੰਮੇ ਹੱਥੀ ਲਿਆ ਅਤੇ ਆਪਣੀ ਭੜਾਸ ਕੱਢੀ। ਗਾਂਗੁਲੀ ਨੇ ਕਿਹਾ ਕਿ ਚੋਣਕਾਰਾਂ ਦਾ ਮੁੱਖ ਕੰਮ ਸਰਵਸ੍ਰੇਸ਼ਠ ਉਪਲੱਬਧ ਟੀਮ ਦੀ ਚੋਣ ਕਰਨਾ ਹੋਣਾ ਚਾਹੀਦਾ ਹੈ ਨਾ ਕਿ ਲੋਕਾਂ ਨੂੰ ਖੁਸ਼ ਕਰਨਾ। ਗਾਂਗੁਲੀ ਨੇ ਟਵੀਟ ਵਿਚ ਕਿਹਾ, ''ਲੈਅ ਅਤੇ ਆਤਮਵਿਸ਼ਵਾਸ ਬਣਾਏ ਰੱਖਣ ਲਈ ਸਮਾਂ ਆ ਗਿਆ ਹੈ ਕਿ ਚੋਣਕਾਰ ਸਾਰੇ ਸਵਰੂਪਾਂ ਵਿਚ ਸਮਾਨ ਖਿਡਾਰੀਆਂ ਦੀ ਚੋਣ ਕਰਨ। ਸਿਰਫ ਕੁਝ ਖਿਡਾਰੀ ਹਨ ਜੋ ਸਾਰੇ ਸਵਰੂਪਾਂ ਵਿਚ ਖੇਡਦੇ ਹਨ। ਮਜ਼ਬੂਤ ਟੀਮਾਂ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਹੁੰਦੇ ਹਨ। ਸਾਰਿਆਂ ਨੂੰ ਖੁਸ਼ ਕਰਨਾ ਜ਼ਰੂਰੀ ਨਹੀਂ ਹੈ।ਿ ਦੇਸ਼ ਲਈ ਸਰਵਸ੍ਰੇਸ਼ਠ ਟੀਮ ਦੀ ਚੋਣ ਕਰਨਾ ਅਤੇ ਚੋਣ ਵਿਚ ਨਿਰੰਤਰਤਾ ਬਣਾਏ ਰੱਖਣਾ ਮਹੱਤਵਪੂਰਨ ਹੈ। ਟੀਮ ਵਿਚ ਕਈ ਅਜਿਹੇ ਹਨ ਜੋ ਸਾਰੇ ਸਵਰੂਪਾਂ ਵਿਚ ਕੇਡ ਸਕਦੇ ਹਨ। ਸ਼ੁਭਮਨ ਨੂੰ ਟੀਮ ਵਿਚ ਨਹੀਂ ਦੇਖ ਕੇ ਮੈਂ ਹੈਰਾਨ ਹਾਂ। ਰਹਾਨੇ ਨੂੰ ਵੀ ਵਨ ਡੇ ਟੀਮ ਵਿਚ ਹੋਣ ਚਾਹੀਦਾ ਸੀ।''


ਗਿਲ ਪਹਿਲਾਂ ਹੀ ਕੈਰੇਬੀਆਈ ਦੋਰੇ ਲਈ ਵਨ ਡੇ ਟੀਮ ਵਿਚ ਨਹੀਂ ਚੁਣੇ ਜਾਣ 'ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰ ਚੁੱਕੇ ਹਨ। ਐੱਮ. ਐੱਸ. ਕੇ ਪ੍ਰਸਾਦ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਐਤਵਾਰ ਨੂੰ ਵੈਸਟਇੰਡੀਜ਼ ਦੌਰੇ ਲਈ ਟੀ-20, ਵਨ ਡੇ ਅਤੇ ਟੈਸਟ ਮੈਚਾਂ ਲਈ ਟੀਮ ਦੀ ਚੋਣ ਕੀਤੀ। ਰਵਿੰਦਰ ਜਡੇਜਾ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਰਿਸ਼ਭ ਪੰਤ, ਅਤੇ ਕੇ. ਐੱਲ. ਰਾਹੁਲ ਨੂੰ ਛੱਡ ਕੇ ਕਿਸੇ ਵੀ ਹੋਰ ਭਾਰਤੀ ਖਿਡਾਰੀ ਨੂੰ ਵੈਸਟਇੰਡੀਜ਼ ਦੌਰੇ ਲਈ ਤਿਨਾ ਸਵਰੂਪਾਂ ਵਿਚ ਨਹੀਂ ਚੁਣਿਆ ਗਿਆ ਹੈ।
ਰੂਸੀ ਮੁੱਕੇਬਾਜ਼ ਮੈਕਸਿਮ ਦਾਦਾਸ਼ੇਵ ਦੀ ਮੁਕਾਬਲੇ ਦੌਰਾਨ ਹੋਈ ਮੌਤ
NEXT STORY