ਨਵੀਂ ਦਿੱਲੀ- ਕੋਰੋਨਾ ਯੋਧਿਆਂ ਨੂੰ ਪੂਰਾ ਦੇਸ਼ ਸਲਾਮ ਕਰ ਰਿਹਾ ਹੈ। ਬੀ. ਸੀ. ਸੀ. ਆਈ. ਦੇ ਪ੍ਰਧਾਨ ਸੌਰਵ ਗਾਂਗੁਲੀ ਵੀ ਇਸ 'ਚ ਸ਼ਾਮਲ ਹੋਏ। ਗਾਂਗੁਲੀ ਨੇ ਆਪਣੇ ਫਾਉਂਡੇਸ਼ਨ ਦੇ ਵਲੋਂ ਕੋਰੋਨਾ ਯੋਧਿਆ ਦਾ ਹੌਸਲਾ ਵਧਾਇਆ ਹੈ। ਕੋਰੋਨਾ ਸੰਕਟ ਕਾਲ 'ਚ ਜਿਨ੍ਹਾਂ ਲੋਕਾਂ ਦੀ ਸੇਵਾ ਜਾਨ ਨਾਲ ਕੀਤੀ। ਅਜਿਹੇ ਹੀ ਸਮਾਜ ਦੇ ਕੋਰੋਨਾ ਵਰੀਅਰਸ ਨਾਲ ਸੌਰਵ ਗਾਂਗੁਲੀ ਮਿਲੇ ਤੇ ਉਨ੍ਹਾਂ ਦਾ ਸਨਮਾਨ ਕੀਤਾ। ਸੈਨੀਟਾਈਜੇਸ਼ਨ ਦਾ ਕੰਮ ਕਰਨ ਵਾਲਿਆਂ ਤੋਂ ਲੈ ਕੇ ਗਰੀਬ ਤੇ ਜ਼ਰੂਰਤਮੰਦ ਲੋਕਾਂ ਨੂੰ ਖਾਣਾ ਖਿਲਾਉਣ ਵਾਲੇ, ਸਾਰਿਆਂ ਨਾਲ ਦਾਦਾ ਨੇ ਮੁਲਾਕਾਤ ਕੀਤੀ ਤੇ ਉਨ੍ਹਾਂ ਨੂੰ ਦੱਸਿਆ ਕਿ ਆਉਣ ਵਾਲੇ ਦਿਨ 'ਚ ਵੀ ਅਜਿਹੇ ਹੀ ਲੋਕਾਂ ਤੱਕ ਪਹੁੰਚਣ ਦੀ ਕੋਸ਼ਿਸ਼ ਜਾਰੀ ਰੱਖਣੀ ਹੋਵੇਗੀ।
ਦੱਸ ਦੇਈ ਕਿ ਗਾਂਗੁਲੀ ਨੇ ਇਸ ਤੋਂ ਪਹਿਲਾਂ ਕੋਲਕਾਤਾ 'ਚ ਕੋਰੋਨਾ ਸੰਕਟ ਕਾਲ ਦੇ ਦੌਰਾਨ ਗਰੀਬ ਤੇ ਜ਼ਰੂਰਤਮੰਦ ਲੋਕਾਂ ਦੀ ਮਦਦ ਕੀਤੀ ਸੀ। ਰਾਮਕ੍ਰਿਸ਼ਨ ਤੇ ਇਸਕਾਨ ਅਜਿਹੀਆਂ ਸੰਸਥਾਵਾਂ ਦੇ ਰਾਹੀ ਉਨ੍ਹਾਂ ਲੋਕਾਂ ਦੀ ਮਦਦ ਕੀਤੀ ਸੀ। ਭਾਰਤ 'ਚ ਮਾਰਚ ਤੋਂ ਕ੍ਰਿਕਟ ਬੰਦ ਹੈ ਤੇ ਕ੍ਰਿਕਟ ਦੇ ਪ੍ਰਸ਼ੰਸਕਾਂ ਦੀ ਤਰ੍ਹਾਂ ਹੀ ਬੀ. ਸੀ. ਸੀ. ਆਈ. ਦੇ ਪ੍ਰਧਾਨ ਵੀ ਕ੍ਰਿਕਟ ਸ਼ੁਰੂ ਹੋਣ ਦੇ ਇੰਤਜ਼ਾਰ 'ਚ ਹੈ।
ਦਿ ਗ੍ਰੇਟ ਖਲੀ ਨੇ ਗੁੱਸੇ 'ਚ ਤੋੜਿਆ ਲੈਪਟਾਪ, ਵੀਡੀਓ ਵਾਇਰਲ
NEXT STORY