ਸਪੋਰਟਸ ਡੈਸਕ— ਭਾਰਤੀ ਬੈਡਮਿੰਟਨ ਖਿਡਾਰੀ ਸੌਰਭ ਵਰਮਾ ਨੇ ਐਤਵਾਰ ਨੂੰ ਵੀਅਤਨਾਮ ਓਪਨ ਬੀ.ਡਬਲਊ.ਐੱਫ. ਟੂਰ ਸੁਪਰ 100 ਟੂਰਨਾਮੈਂਟ ਦੇ ਪੁਰਸ਼ ਸਿੰਗਲ ਫਾਈਨਲ 'ਚ ਚੀਨ ਦੇ ਫੇਈ ਸ਼ਿਆਂਗ ਨੂੰ ਹਰਾ ਕੇ ਖਿਤਾਬ ਆਪਣੇ ਨਾਂ ਕੀਤਾ। ਦੂਜਾ ਦਰਜਾ ਪ੍ਰਾਪਤ ਸੌਰਭ ਨੇ 75 ਹਜ਼ਾਰ ਡਾਲਰ ਪੁਰਸਕਾਰ ਰਾਸ਼ੀ ਵਾਲੇ ਟੂਰਨਾਮੈਂਟ ਦੇ ਇਕ ਘੰਟੇ 12 ਮਿੰਟ ਤਕ ਚਲੇ ਫਾਈਨਲ ਮੁਕਾਬਲੇ ਨੂੰ 21-12, 17-21, 21-14 ਨਾਲ ਆਪਣੇ ਨਾਂ ਕੀਤਾ। ਦੂਜਾ ਦਰਜਾ ਪ੍ਰਾਪਤ ਸੌਰਭ ਨੇ 75 ਹਜ਼ਾਰ ਡਾਲਰ ਪੁਰਸਕਾਰ ਰਾਸ਼ੀ ਵਾਲੇ ਟੂਰਨਾਮੈਂਟ ਦੇ ਇਕ ਘੰਟੇ 12 ਮਿੰਟ ਤਕ ਚਲੇ ਫਾਈਨਲ ਮੁਕਾਬਲੇ ਨੂੰ 21-12, 17-21, 21-14 ਨਾਲ ਆਪਣੇ ਨਾਂ ਕੀਤਾ। ਮੌਜੂਦਾ ਰਾਸ਼ਟਰੀ ਚੈਂਪੀਅਨ ਸੌਰਭ ਇਸ ਸਾਲ ਹੈਦਰਾਬਾਦ ਓਪਨ ਅਤੇ ਸਲੋਵੇਨੀਆਈ ਕੌਮਾਂਤਰੀ ਚੈਂਪੀਅਨਸ਼ਿਪ ਦਾ ਖਿਤਾਬ ਵੀ ਜਿੱਤ ਚੁੱਕੇ ਹਨ। ਵਿਸ਼ਵ ਰੈਂਕਿੰਗ 'ਚ 38ਵੇਂ ਸਥਾਨ 'ਤੇ ਕਾਬਜ ਇਹ ਖਿਡਾਰੀ ਹੁਣ 24 ਤੋਂ 29 ਸਤੰਬਰ ਤਕ ਖੇਡੇ ਜਾਣ ਵਾਲੇ ਕੋਰੀਆ ਓਪਨ ਵਿਸ਼ਵ ਟੂਰ ਸੁਪਰ 500 ਟੂਰਨਾਮੈਂਟ 'ਚ ਖੇਡੇਗਾ ਜਿਸ ਦੀ ਪੁਰਸਕਾਰ ਰਾਸ਼ੀ ਚਾਰ ਲੱਖ ਡਾਲਰ ਹੈ।

ਸੌਰਭ ਨੇ ਪਹਿਲੇ ਗੇਮ 'ਚ ਦਬਦਬੇ ਦੇ ਨਾਲ ਸ਼ੁਰੂਆਤ ਕਰਦੇ ਹੋਏ 4-0 ਦੀ ਬੜ੍ਹਤ ਬਣਾਈ ਅਤੇ ਬ੍ਰੇਕ ਦੇ ਸਮੇਂ ਉਹ 11-4 ਨਾਲ ਅੱੱਗੇ ਸੀ। ਬ੍ਰੇਕ ਦੇ ਬਾਅਦ ਵੀ ਉਨ੍ਹਾਂ ਨੇ ਲੈਅ ਬਣਾਈ ਰੱਖੀ ਅਤੇ ਸਕੋਰ ਨੂੰ 15-4 ਕਰ ਦਿੱਤਾ। ਸੁਨ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਸੌਰਭ ਨੇ ਆਸਾਨੀ ਨਾਲ ਪਹਿਲਾ ਗੇਮ ਜਿੱਤ ਲਿਆ। ਦੂਜੇ ਗੇਮ 'ਚ ਸੁਨ ਨੇ ਸ਼ਾਨਦਾਰ ਖੇਡ ਦਿਖਾਇਆ ਅਤੇ 8-0 ਦੀ ਬੜ੍ਹਤ ਹਾਸਲ ਕੀਤੀ। ਬ੍ਰੇਕ ਦੇ ਸਮੇਂ ਉਨ੍ਹਾਂ ਦੀ ਬੜ੍ਹਤ 11-5 ਸੀ। ਬ੍ਰੇਕ ਦੇ ਬਾਅਦ ਵੀ ਸੌਰਭ ਸੰਘਰਸ਼ ਕਰਦੇ ਦਿਸੇ ਜਿਸ ਦਾ ਫਾਇਦਾ ਉਠਾਉਂਦੇ ਹੋਏ ਸੁਨ ਨੇ ਗੇਮ ਆਪਣੇ ਨਾਂ ਕਰ ਲਿਆ। ਫੈਸਲਾਕੁੰਨ ਗੇਮ ਦੀ ਸ਼ੁਰੂਆਤ 'ਚ 26 ਸਾਲ ਦੇ ਸੌਰਭ 2-4 ਨਾਲ ਪਿਛੜ ਰਹੇ ਸਨ ਪਰ ਬ੍ਰੇਕ ਤਕ ਉਨ੍ਹਾਂ 11-7 ਦੀ ਬੜ੍ਹਤ ਹਾਸਲ ਕਰ ਲਈ। ਚੀਨ ਦੇ ਖਿਡਾਰੀ ਨੇ ਉਨ੍ਹਾਂ ਨੂੰ ਚੁਣੌਤੀ ਦਿੱਤੀ ਪਰ ਭਾਰਤੀ ਖਿਡਾਰੀ ਨੇ ਆਪਣੀ ਬੜ੍ਹਤ ਬਰਕਰਾਰ ਰੱਖੀ। ਜਦੋਂ ਉਹ 17-14 ਨਾਲ ਅੱਗੇ ਸਨ ਉਦੋਂ ਉਨ੍ਹਾਂ ਨੇ ਲਗਾਤਾਰ ਚਾਰ ਅੰਕ ਹਾਸਲ ਕਰਕੇ ਚੀਨੀ ਖਿਡਾਰੀ ਦੇ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ। ਮੱਧ ਪ੍ਰਦੇਸ਼ ਦਾ ਇਹ ਖਿਡਾਰੀ ਪਿਛਲੇ ਸਾਲ ਡਚ ਓਪਨ ਅਤੇ ਕੋਰੀਆ ਓਪਨ ਦਾ ਖਿਤਾਬ ਜਿੱਤ ਚੁੱਕਾ ਹੈ।
ਦੱ. ਅਫਰੀਕਾ ਖਿਲਾਫ ਟੀ20 ਸੀਰੀਜ਼ 'ਚ ਰੋਹਿਤ ਤੋੜ ਸਕਦੇ ਹਨ ਧੋਨੀ ਦਾ ਇਹ ਰਿਕਾਰਡ
NEXT STORY