ਸਪੋਰਟ ਡੈਕਸ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਦੇ ਚੇਅਰਮੈਨ ਸੌਰਵ ਗਾਂਗੁਲੀ ਨੇ ਬੁੱਧਵਾਰ ਨੂੰ ਆਪਣੇ ਘਰ ਵਿਚ ਆਪਣੇ ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਉਸ ਨੇ ਇਹ ਕਦਮ ਆਪਣੇ ਵੱਡੇ ਭਰਾ ਅਤੇ ਬੰਗਾਲ ਦੀ ਕ੍ਰਿਕਟ ਐਸੋਸੀਏਸ਼ਨ ਦੇ ਸੰਯੁਕਤ ਸਕੱਤਰ ਸਨੇਹਸ਼ੀਸ਼ ਗਾਂਗੁਲੀ ਦੇ ਕੋਰੋਨਾ ਪਾਜ਼ੇਟਿਵ ਆਉਣ ਤੋਂ ਬਾਅਦ ਚੁੱਕਿਆ ਹੈ।
ਇਹ ਵੀ ਪੜ੍ਹੋਂ : ਤੀਜੀ ਵਾਰ ਪਿਤਾ ਬਣੇਗਾ ਆਈ.ਪੀ.ਐੱਲ. ਦਾ ਇਹ ਸਟਾਰ ਕ੍ਰਿਕਟਰ, ਅਨੁਸ਼ਕਾ ਸ਼ਰਮਾ ਨੇ ਦਿੱਤੀ ਵਧਾਈ
ਕੋਰੋਨਾ ਵਾਇਰਸ ਦੀ ਪੁਸ਼ਟੀ ਹੋਣ ਤੋਂ ਬਾਅਦ ਸਨੇਹਸ਼ੀਸ਼ ਗਾਂਗੁਲੀ ਨੂੰ ਕੋਲਕਾਤਾ ਦੇ ਬੇਲੇ ਵਿਊ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਬੰਗਾਲ ਦੀ ਕ੍ਰਿਕਟ ਐਸੋਸੀਏਸ਼ਨ ਦੇ ਇਕ ਅਧਿਕਾਰੀ ਨੇ ਦੱਸਿਆ, 'ਸਨੇਹਸ਼ੀਸ਼ ਗਾਂਗੁਲੀ ਨੂੰ ਪਿਛਲੇ ਕਈ ਦਿਨਾਂ ਤੋਂ ਬੁਖਾਰ ਸੀ। ਬੁੱਧਵਾਰ ਨੂੰ, ਉਸ ਦੀ ਕੋਵਿਡ 19 ਟੈਸਟ ਦੀ ਰਿਪੋਰਟ ਪਾਜ਼ੇਟਿਵ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।ਹਾਲਾਂਕਿ, ਇਸ ਮਾਮਲੇ 'ਤੇ ਸੌਰਵ ਗਾਂਗੁਲੀ ਵਲੋਂ ਕੋਈ ਜਵਾਬ ਨਹੀਂ ਆਇਆ ਹੈ।
ਇਹ ਵੀ ਪੜ੍ਹੋਂ : ਸੁਸ਼ਾਂਤ ਸਿੰਘ ਰਾਜਪੂਤ ਦੀ ਰਾਹ 'ਤੇ ਸੀ ਮਸਾਰੋ, ਹੋਇਆ ਦਰਦਨਾਕ ਅੰਤ
ਸ਼ਤਰੰਜ : ਹੰਪੀ ਤੇ ਹਰਿਕਾ ਕੋਲ ਆਖਰੀ ਮੌਕਾ
NEXT STORY