ਮਾਸਕੋ (ਰੂਸ) (ਨਿਕਲੇਸ਼ ਜੈਨ)– ਭਾਰਤ ਦੀਆਂ ਦੋ ਚੋਟੀ ਦੀਆਂ ਖਿਡਾਰਨਾਂ ਕੋਨੇਰੂ ਹੰਪੀ ਤੇ ਹਰਿਕਾ ਦ੍ਰੋਣਾਵਲੀ ਕੋਲ ਫਿਡੇ ਮਹਿਲਾ ਸਪੀਡ ਗ੍ਰਾਂ. ਪ੍ਰੀ. ਸ਼ਤਰੰਜ ਦੇ ਚੌਥੇ ਤੇ ਆਖਰੀ ਟੂਰਨਾਮੈਂਟ ਵਿਚ ਟਾਪ-3 ਵਿਚ ਸਥਾਨ ਹਾਸਲ ਕਰਨ ਦਾ ਆਖਰੀ ਮੌਕਾ ਹੋਵੇਗਾ। ਅਜੇ ਤਕ ਹੋਈਆਂ ਗ੍ਰਾਂ. ਪ੍ਰੀ. ਵਿਚ ਦੋਵੇਂ ਖਿਡਾਰਨਾਂ ਆਨਲਾਈਨ ਸ਼ਤਰੰਜ ਵਿਚ ਆਪਣੀ ਮੁਹਾਰਤ ਦਿਖਾਉਣ ਵਿਚ ਕਾਮਯਾਬ ਨਹੀਂ ਰਹੀਆਂ ਹਨ ਤੇ ਟਾਪ-4 ਵਿਚ ਵੀ ਜਗ੍ਹਾ ਨਹੀਂ ਬਣਾ ਸਕੀਆਂ ਹਾਲਾਂਕਿ ਇਸਦੇ ਪਿੱਛੇ ਇਸ ਵਿਚ ਬਲਿਟਜ਼ ਸ਼ਤਰੰਜ ਮਤਲਬ 3 ਮਿੰਟ +2 ਸੈਕੰਡ ਪ੍ਰਤੀ ਖਿਡਾਰੀ ਦੇ ਤੇਜ਼ ਮੁਕਾਬਲੇ ਖੇਡੇ ਜਾਣਾ ਵੀ ਹੈ। ਖੈਰ ਚੌਥੀ ਗ੍ਰਾਂ. ਪ੍ਰੀ. ਵਿਚ ਇਕ ਵਾਰ ਫਿਰ ਤੋਂ 16 ਖਿਡਾਰਨਾਂ ਵਿਚਾਲੇ ਪਲੇਅ ਆਫ ਮੁਕਾਬਲੇ ਖੇਡੇ ਜਾਣਗੇ। ਭਾਰਤ ਦੀ ਕੋਨੇਰੂ ਹੰਪੀ ਦੇ ਸਾਹਮਣੇ ਰੂਸ ਦੀ ਗਿਰੀਆ ਓਲਗਾ ਹੋਵੇਗੀ ਜਦਕਿ ਹਰਿਕਾ ਦ੍ਰੋਣਾਵਲੀ ਦੇ ਸਾਹਮਣੇ ਅਮਰੀਕਾ ਦੀ ਨੌਜਵਾਨ ਖਿਡਾਰਨ ਤਾਟੇਵ ਅਬਰਹਮਯਨ ਹੋਵੇਗੀ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਭਾਰਤੀ ਖਿਡਾਰਨਾਂ ਦਾ ਕਿਹੋ ਜਿਹਾ ਪ੍ਰਦਰਸ਼ਨ ਰਹਿੰਦਾ ਹੈ।
ਜੇਕਰ ਗੱਲ ਕੀਤੀ ਜਾਵੇ ਕਿ ਕਿਹੜੀਆਂ ਦੋ ਖਿਡਾਰਨਾਂ ਸੁਪਰ ਫਾਈਨਲ ਵਿਚ ਪਹੁੰਚਣ ਵਾਲੀਆਂ ਹਨ ਤਾਂ ਇਸ ਵਿਚ ਭਾਰਤੀ ਖਿਡਾਰਨਾਂ ਲਈ ਕੋਈ ਮੌਕਾ ਬਾਕੀ ਨਹੀਂ ਹੈ। ਫਿਲਹਾਲ ਯੂਕ੍ਰੇਨ ਦੀ ਅੰਨਾ ਓਸ਼ੇਨਿਨਾ 22 ਅੰਕਾਂ ਦੇ ਨਾਲ ਪਹਿਲੇ ਤੇ ਰੂਸ ਦੀ ਲਾਗਨੋਂ ਕਾਟੇਰਯਨਾ ਤੇ ਗੁਨਿਨਾ ਵਾਲੇਂਟੀਨਾ 20 ਅੰਕਾਂ ਨਾਲ ਦੂਜੇ ਸਥਾਨ 'ਤੇ ਹਨ, ਅਜਿਹੇ ਵਿਚ ਜਦੋਂ ਅੰਨਾ ਤੇ ਲਾਗਨੋਂ ਆਪਣੇ ਗ੍ਰਾਂ. ਪ੍ਰੀ. ਪਹਿਲਾਂ ਹੀ ਪੂਰੇ ਕਰ ਚੁੱਕੀਆਂ ਹਨ ਤਾਂ ਅਜਿਹੇ ਵਿਚ ਦੂਜੇ ਸਥਾਨ 'ਤੇ ਗੁਨਿਨਾ ਕੋਲ ਇਕ ਚੰਗਾ ਮੌਕਾ ਹੈ ਕਿ ਉਹ ਸੁਪਰ ਫਾਈਨਲ ਵਿਚ ਜਗ੍ਹਾ ਬਣਾ ਲਵੇ ਤੇ ਜੇਕਰ ਉਹ ਪਹਿਲੇ ਦੌਰ ਵਿਚ ਹਾਰ ਕੇ ਬਾਹਰ ਨਾ ਹੋਈ ਤਾਂ ਉਸਦਾ ਸੁਪਰ ਫਾਈਨਲ ਵਿਚ ਪਹੁੰਚਣਾ ਤੈਅ ਹੈ। ਹਾਲਾਂਕਿ ਅਜੇ ਕਿਸੇ ਵੀ ਸਥਾਨ ਨੂੰ ਤੈਅ ਨਹੀਂ ਕਿਹਾ ਜਾ ਸਕਦਾ ਤੇ ਰੂਸ ਦੀ ਅਲੈਗਜ਼ੈਂਡ੍ਰਾ ਕੋਸਟੇਨਿਯੁਕ, ਚੀਨ ਦੀ ਹਾਓ ਇਫਾਨ ਤੇ ਇਰਾਨ ਦੀ ਸਾਰਾ ਸਦਾਤ ਅਜੇ ਵੀ ਇਹ ਆਖਰੀ ਟੂਰਨਾਮੈਂਟ ਜਿੱਤ ਕੇ ਸੁਪਰ ਫਾਈਨਲ ਵਿਚ ਜਗ੍ਹਾ ਬਣਾ ਸਕਦੀਆਂ ਹਨ।
ਭਾਰਤ ਦੇ ਸਾਬਕਾ ਫੁੱਟਬਾਲਰ ਖਿਡਾਰੀ ਸ਼ਾਹਿਦ ਹਕੀਮ ਨੂੰ ਹੋਇਆ ਕੋਰੋਨਾ
NEXT STORY