ਸਪੋਰਟਸ ਡੈਸਕ— ਦੱਖਣੀ ਅਫਰੀਕਾ ਵਰਲਡ ਕੱਪ 2019 ਦੇ ਆਪਣੇ ਦੂਜੇ ਮੁਕਾਬਲੇ 'ਚ ਐਤਵਾਰ ਨੂੰ ਬੰਗਲਾਦੇਸ਼ ਨਾਲ ਭਿੜੇਗਾ। ਅਫਰੀਕਾ ਨੂੰ ਪਹਿਲੇ ਮੈਚ 'ਚ ਇੰਗਲੈਂਡ ਤੋਂ ਹਾਰ ਮਿਲੀ ਸੀ। ਪਹਿਲੇ ਮੈਚ 'ਚ ਕਪਤਾਨ ਫਾਫ ਡੂ ਪਲੇਸਿਸ, ਹਾਸ਼ਿਮ ਅਮਲਾ ਅਤੇ ਜੇ.ਪੀ. ਡੁਮਿਨੀ ਫੇਲ ਰਹੇ ਸਨ। ਦੂਜੇ ਪਾਸੇ ਬੰਗਲਾਦੇਸ਼ 2007 ਵਰਲਡ ਕੱਪ ਦਾ ਪ੍ਰਦਰਸ਼ਨ ਦੋਹਰਾਉਣਾ ਚਾਹੇਗੀ। ਉਦੋਂ ਟੀਮ ਨੇ ਦੱਖਣੀ ਅਫਰੀਕਾ ਨੂੰ 67 ਦੌੜਾਂ ਨਾਲ ਹਰਾਇਆ ਸੀ।
ਦੱਖਣੀ ਅਫਰੀਕੀ ਟੀਮ ਮੈਚ ਵਿਚ ਭਾਵੇਂ ਹੀ ਜਿੱਤ ਦੀ ਦਾਅਵੇਦਾਰ ਦੇ ਰੂਪ ਵਿਚ ਉਤਰੇਗੀ ਪਰ ਬੰਗਲਾਦੇਸ਼ ਕੋਲ ਕਈ ਬਿਹਤਰੀਨ ਖਿਡਾਰੀ ਹਨ ਤੇ ਖਾਸ ਕਰਕੇ ਮਜ਼ਬੂਤ ਗੇਂਦਬਾਜ਼ੀ ਕ੍ਰਮ ਹੈ। ਸਟਾਰ ਆਲਰਾਊਂਡਰ ਸ਼ਾਕਿਬ ਅਲ ਹਸਨ, ਮੁਸਤਾਫਿਜ਼ੁਰ ਰਹਿਮਾਨ, ਮਸ਼ਰਫੀ ਮੁਰਤਜ਼ਾ, ਰੂਬੇਲ ਹੁਸੈਨ ਇਨ੍ਹਾਂ ਵਿਚ ਪ੍ਰਮੁੱਖ ਹਨ, ਜਿਹੜੇ ਅਫਰੀਕੀ ਬੱਲੇਬਾਜ਼ਾਂ ਨੂੰ ਦਬਾਅ ਵਿਚ ਲਿਆ ਸਕਦੇ ਹਨ। ਬੰਗਲਾਦੇਸ਼ੀ ਟੀਮ ਭਾਵੇਂ ਹੀ ਵਿਸ਼ਵ ਕੱਪ ਦੀਆਂ ਮਜ਼ਬੂਤ ਟੀਮਾਂ ਵਿਚ ਸ਼ਾਮਲ ਨਾ ਹੋਵੇ ਪਰ 2015 ਵਿਸ਼ਵ ਕੱਪ ਵਿਚ ਉਹ ਇੰਗਲੈਂਡ ਨੂੰ ਟੂਰਨਾਮੈਂਟ ਵਿਚੋਂ ਬਾਹਰ ਕਰਵਾ ਚੁੱਕੀ ਹੈ, ਜਦਕਿ ਅਜਿਹਾ ਹੀ ਉਸ ਨੇ 2007 ਵਿਚ ਭਾਰਤ ਦੇ ਨਾਲ ਕੀਤਾ ਸੀ। ਇਹ ਟੀਮ ਆਈ. ਸੀ. ਸੀ. ਟੂਰਨਾਮੈਂਟ ਵਿਚ ਵੱਡੀਆਂ ਟੀਮਾਂ ਨੂੰ ਨੁਕਸਾਨ ਪਹੁੰਚਾਉਣ ਲਈ ਮੰਨੀ ਜਾਂਦੀ ਹੈ, ਇਸ ਲਈ ਦੱਖਣੀ ਅਫਰੀਕਾ ਨੂੰ ਇਸ ਨੂੰ ਹਲਕੇ ਵਿਚ ਲੈਣਾ ਮੁਸੀਬਤ ਦਾ ਸਬੱਬ ਬਣ ਸਕਦਾ ਹੈ।
ਮੁਰਤਜਾ ਦੀ ਸੱਟ ਬੰਗਲਾਦੇਸ਼ ਦੀ ਚਿੰਤਾ ਦਾ ਸਬਬ

ਭਾਰਤ ਖਿਲਾਫ ਅਭਿਆਸ ਮੈਚ 'ਚ ਮੰਗਲਵਾਰ ਨੂੰ ਕਪਤਾਨ ਮਸ਼ਰਫੇ ਮੁਰਤਜਾ ਦੀਆਂ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਸੀ। ਮੁਰਤਜਾ ਦੀ ਸੱਟ ਬੰਗਲਾਦੇਸ਼ ਲਈ ਚਿੰਤਾ ਦਾ ਸਬਬ ਹੈ। ਹਾਲਾਂਕਿ ਉਮੀਦ ਹੈ ਕਿ ਦੱਖਣੀ ਅਫਰੀਕਾ ਦੇ ਖਿਲਾਫ ਉਹ ਟੀਮ ਦੀ ਅਗਵਾਈ ਕਰਨਗੇ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ 'ਚ ਮੈਨੂੰ ਸ਼ੁਰੂਆਤ ਦੇ ਇਕ-ਦੋ ਓਵਰ ਕਰਨ 'ਚ ਪਰੇਸ਼ਾਨੀ ਹੁੰਦੀ ਹੈ, ਇਸ ਤੋਂ ਬਾਅਦ ਮੈਨੂੰ ਜ਼ਿਆਦਾ ਸਮੱਸਿਆ ਨਹੀਂ ਹੁੰਦੀ। ਭਾਰਤ ਖਿਲਾਫ ਤਮੀਮ ਇਕਬਾਲ ਵੀ ਸੱਟ ਕਾਰਨ ਨਹੀਂ ਖੇਡੇ ਸਨ ਅਤੇ ਦੱਖਣੀ ਅਫਰੀਕਾ ਦੇ ਖਿਲਾਫ ਮੁਕਾਬਲੇ ਤੋਂ ਪਹਿਲਾਂ ਇਸ ਬੱਲੇਬਾਜ਼ ਦੇ ਫਿੱਟ ਹੋਣ ਦੀ ਉਮੀਦ ਹੈ।
ਦੱਖਣੀ ਅਫਰੀਕਾ ਅਤੇ ਬੰਗਲਾਦੇਸ਼ ਵਿਚਾਲੇ ਮੈਚਾਂ ਦੇ ਰੋਮਾਂਚਕ ਅੰਕੜੇ
ਵਨ ਡੇ ਦੇ 20 ਮੁਕਾਬਲੇ
ਬੰਗਲਾਦੇਸ਼ ਅਤੇ ਦੱਖਣੀ ਅਫਰੀਕਾ ਵਿਚਾਲੇ ਅਜੇ ਤਕ ਵਨ ਡੇ ਦੇ 20 ਮੁਕਾਬਲੇ ਹੋਏ ਹਨ। ਇਨ੍ਹਾਂ 20 ਮੁਕਾਬਲਿਆਂ 'ਚ ਬੰਗਲਾਦੇਸ਼ ਨੇ 3 ਅਤੇ ਦੱਖਣੀ ਅਫਰੀਕਾ ਨੇ 17 ਮੈਚ ਜਿੱਤੇ ਹਨ।
ਵਰਲਡ ਕੱਪ ਦੇ 3 ਮੁਕਾਬਲੇ
ਬੰਗਲਾਦੇਸ਼ ਅਤੇ ਦੱਖਣੀ ਅਫਰੀਕਾ ਵਿਚਾਲੇ ਵਰਲਡ ਕੱਪ ਦੇ 3 ਮੁਕਾਬਲੇ ਹੋਏ ਹਨ। ਇਨ੍ਹਾਂ 3 ਮੁਕਾਬਲਿਆਂ 'ਚ ਬੰਗਲਾਦੇਸ਼ ਨੇ 1 ਮੁਕਾਬਲਾ ਜਿੱਤਿਆ ਹੈ ਜਦਕਿ ਦੱਖਣੀ ਅਫਰੀਕਾ ਨੇ 2 ਮੈਚ ਜਿੱਤੇ ਹਨ।
ਵੈਦਰ ਰਿਪੋਰਟ
ਲੰਡਨ ਦੇ ਓਵਲ ਮੈਦਾਨ 'ਤੇ ਹੋਣ ਵਾਲੇ ਇਸ ਮੈਚ ਦੇ ਦੌਰਾਨ ਤਾਪਮਾਨ 17 ਤੋਂ 25 ਡਿਗਰੀ ਸੈਲਸੀਅਸ ਵਿਚਾਲੇ ਰਹੇਗਾ। ਮੌਸਮ ਆਮ ਤੌਰ 'ਤੇ ਸਾਫ ਰਹੇਗਾ।
ਪਾਕਿਸਤਾਨ ਨੂੰ ਕਮਜ਼ੋਰ ਸਮਝਣਾ ਮੂਰਖਤਾ : ਵੱਕਾਰ ਯੂਨਿਸ
NEXT STORY