ਦੁੰਬਈ— ਟੈਸਟ ਕ੍ਰਿਕਟ 'ਚ ਆਈ. ਸੀ. ਸੀ. ਟੀਮ ਰੈਕਿੰਗ 'ਚ ਸਭ ਤੋਂ ਉੱਚਾ ਸਥਾਨ ਹਾਸਲ ਕਰਨ ਲਈ ਭਾਰਤ ਕੋਲ ਇਕ ਰੋਜਾ ਟੀਮ ਰੈਕਿੰਗ 'ਚ ਸਿਖਰ ਸਥਾਨ ਹਾਸਲ ਕਰਨ ਦਾ ਮੌਕਾ ਹੋਵੇਗਾ। ਪਰ ਇਸ ਦੇ ਲਈ ਉਸ ਨੂੰ ਨੰਬਰ ਇਕ ਦੱਖਣੀ ਅਫਰੀਕਾ ਨੂੰ ਡਰਬਨ 'ਚ 1 ਫਰਵਰੀ ਤੋਂ ਸ਼ੁਰੂ ਹੋਣ ਵਾਲੀ 6 ਵਨ ਡੇ ਮੈਚਾਂ ਦੀ ਸੀਰੀਜ਼ 'ਚ ਵੱਡੇ ਅੰਤਰ ਨਾਲ ਹਰਾਉਣਾ ਹੋਵੇਗਾ। ਵਿਰਾਚ ਕੋਹਲੀ ਦੀ ਅਗੁਵਾਈ ਵਾਲੀ ਭਾਰਤੀ ਟੀਮ ਜੇਕਰ ਇਸ ਸੀਰੀਜ਼ 'ਚ 4-2 ਜਾ ਇਸ ਤੋਂ ਬਿਹਤਰੀਨ ਅੰਤਰ ਨਾਲ ਜਿੱਤ ਦਰਜ਼ ਕਰਦੀ ਹੈ ਤਾਂ ਇਹ ਸਿਖਰ 'ਤੇ ਪਹੁੰਚ ਜਾਵੇਗੀ। ਦੂਜੇ ਪਾਸੇ ਦੱਖਣੀ ਅਫਰੀਕਾ ਨੂੰ ਸਿਖਰ ਸਥਾਨ 'ਤੇ ਬਰਕਰਾਰ ਰੱਖਣ ਲਈ ਸੀਰੀਜ਼ ਸਿਰਫ ਡ੍ਰਾ ਕਰਵਾਉਣੀ ਹੋਵੇਗੀ। ਪਰ ਜੇਕਰ ਦੱਖਣੀ ਅਫਰੀਕਾ 5-1 ਜਾ ਬਿਹਤਰੀਨ ਅੰਤਰ ਨਾਲ ਜਿੱਤ ਦਰਜ਼ ਕਰਦੀ ਹੈ ਤਾਂ ਭਾਰਤ ਤੀਜੇ ਸਥਾਨ 'ਤੇ ਪਹੁੰਚੀ ਇੰਗਲੈਂਡ ਟੀਮ ਤੋਂ ਪਿੱਛੇ ਹੱਟ ਜਾਵੇਗੀ। ਦੱਖਣੀ ਅਫਰੀਕਾ ਦੇ ਸਾਰੇ 121 ਜਦਕਿ ਭਾਰਤ ਦੇ 119 ਅੰਕ ਹਨ। ਇੰਗਲੈਂਡ 116 ਅੰਕਾਂ ਦੇ ਨਾਲ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ।
ਵਿਰਾਟ ਕੋਹਲੀ ਪਹਿਲੇ ਸਥਾਨ 'ਤੇ ਬਰਕਰਾਰ

ਇਸ ਦੌਰਾਨ ਭਾਰਤੀ ਕਪਤਾਨ ਵਿਰਾਟ ਕੋਹਲੀ ਆਈ. ਸੀ. ਸੀ. ਵਨ ਡੇ ਸੀਰੀਜ਼ ਰੈਕਿੰਗ 'ਚ 876 ਅੰਕਾਂ ਨਾਲ ਸਿਖਰ ਸਥਾਨ 'ਤੇ ਬਣਿਆ ਹੈ। ਦੱਖਣੀ ਅਫਰੀਕਾ ਦੇ ਏ ਬੀ. ਡਿਵੀਲਿਅਰਸ (872) ਦੂਜੇ ਸਥਾਨ 'ਤੇ ਹੈ। ਉਸ ਤੋਂ ਬਾਅਦ ਆਸਟਰੇਲੀਆ ਦੇ ਡੇਵਿਡ ਵਾਰਨਰ (823), ਰੋਹਿਤ ਸ਼ਰਮਾ (816) ਅਤੇ ਪਾਕਿਸਤਾਨ ਦੇ ਬਾਬਰ ਆਜ਼ਮ (813) ਦੇ ਨੰਬਰ ਆਉਦੇ ਹਨ। ਮਹਿੰਦਰ ਸਿੰਘ ਇਕ ਸਥਾਨ ਹੇਠਾ 13ਵੇਂ ਸਥਾਨ 'ਤੇ ਖਿਸਕ ਗਿਆ ਹੈ। ਉਸ ਤੋਂ ਇਕ ਸਥਾਨ ਹੇਠਾ ਸ਼ਿਖਰ ਧਵਨ ਹੈ।
ਗੇਂਦਬਾਜ਼ਾਂ 'ਚ ਬੁਮਰਾਹ ਸਭ ਤੋਂ ਉੱਪਰ

ਗੇਂਦਬਾਜ਼ਾਂ 'ਚ ਜਸਪ੍ਰੀਤ ਬੁਮਰਾਹ (728 ਅੰਕ) ਸ਼ਿਖਰ ਸਥਾਨ 'ਤੇ ਇਮਰਾਨ ਤਾਹਿਰ (743) ਅਤੇ ਨਿਊਜ਼ੀਲੈਂਡ ਦੇ ਟ੍ਰੈਂਟ ਬੋਲਟ ((729) ਤੋਂ ਬਾਅਦ ਤੀਜੇ ਸਥਾਨ 'ਤੇ ਹੈ। ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ 643 ਅੰਕਾਂਦੇ ਨਾਲ ਦੂਜੇ ਸਥਾਨ 'ਤੇ ਹੈ। ਆਈ. ਸੀ.ਸੀ. ਵਨ ਡੇ ਆਲਰਾਊਂਡਰਾਂ ਦੀ ਸੂਚੀ 'ਚ ਕੋਈ ਭਾਰਤੀ ਭਾਰਤੀ ਸਿਖਰ ਦਸ 'ਚ ਸ਼ਾਮਲ ਨਹੀਂ ਹੈ। ਇਸ 'ਚ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਸਿਖਰ 'ਤੇ ਹੈ। ਉਸ ਤੋਂ ਬਾਅਦ ਪਾਕਿਸਤਾਨ ਦੇ ਮੁਹੰਮਦ ਹਫੀਜ਼ ਅਤੇ ਅਫਗਾਨਿਸਤਾਨ ਦੇ ਮੁਹੰਮਦ ਨਬੀ ਦਾ ਨੰਬਰ ਆਉਦਾ ਹੈ। ਵਨ ਡੇ ਟੀਮ ਰੈਕਿੰਗ 'ਚ ਵਿਸ਼ਵ ਚੈਂਪੀਅਨ ਆਸਟਰੇਲੀਆ ਦੋ ਸਥਾਨ ਹੇਠਾ ਪੰਜਵੇਂ ਸਥਾਨ 'ਚੇ ਖਿਸਕ ਗਈ ਹੈ। ਇੰਗਲੈਂਡ ਨੇ ਉਸ ਤੋਂ ਪੰਜ ਮੈਚਾਂ ਦੀ ਸੀਰੀਜ਼ 4-1 ਨਾਲ ਜਿੱਤੀ ਹੈ।
ਸੱਟ ਦੀ ਵਾਪਸੀ ਤੋਂ ਬਾਅਦ ਮੁਨਰੋ ਨੇ ਕੀਤੀ ਟੀਮ 'ਚ ਵਾਪਸੀ
NEXT STORY