ਸੇਂਟ ਜਾਰਜ— ਦੱਖਣੀ ਅਫਰੀਕਾ ਨੇ ਸਾਹਾਂ ਨੂੰ ਰੋਕ ਦੇਣ ਵਾਲੇ ਬੇਹੱਦ ਰੋਮਾਂਚਕ ਮੁਕਾਬਲੇ ’ਚ ਵੈਸਟਇੰਡੀਜ਼ ਨੂੰ ਸਿਰਫ਼ ਇਕ ਦੌੜ ਨਾਲ ਹਰਾ ਕੇ ਪੰਜ ਮੈਚਾਂ ਦੀ ਸੀਰੀਜ਼ ’ਚ 2-1 ਨਾਲ ਬੜ੍ਹਤ ਬਣਾ ਲਈ। ਦੱਖਣੀ ਅਫ਼ਰੀਕਾ ਨੇ ਓਪਨਰ ਕਵਿੰਟਨ ਡੀ ਕਾਕ ਦੀ 72 ਦੌੜਾਂ ਦੀ ਹਮਲਾਵਰ ਪਾਰੀ ਨਾਲ 20 ਓਵਰ ’ਚ 8 ਵਿਕਟ ’ਤੇ 167 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ। ਵਿੰਡੀਜ਼ ਵੱਲੋਂ ਓਬੇਦ ਮੈਕਕਾਏ ਨੇ 22 ਦੌੜਾਂ ਦੇ ਕੇ ਸਭ ਤੋਂ ਵੱਧ ਚਾਰ ਵਿਕਟਾਂ ਲਈਆਂ ਜਦਕਿ ਡਵੇਨ ਬ੍ਰਾਵੋ ਨੇ 25 ਦੌੜਾਂ ’ਤੇ 3 ਵਿਕਟ ਹਾਸਲ ਕੀਤੀਆਂ।
ਵਿੰਡੀਜ਼ ਦੀ ਟੀਮ ਕਾਫੀ ਕੋਸ਼ਿਸ਼ ਦੇ ਬਾਅਦ 20 ਓਵਰਾਂ ’ਚ 7 ਵਿਕਟਾਂ ’ਤੇ 166 ਦੌੜਾਂ ’ਤੇ ਪਹੁੰਚ ਸਕੀ। ਫ਼ਾਬੀਅਨ ਐਲੇਨ ਨੇ ਕੈਗਿਸੋ ਰਬਾਡਾ ਦੀ ਪਾਰੀ ਦੀ ਆਖ਼ਰੀ ਗੇਂਦ ’ਤੇ ਛੱਕਾ ਲਾਇਆ ਪਰ ਇਹ ਟੀਮ ਨੂੰ ਜਿੱਤ ਦਿਵਾਉਣ ਲਈ ਕਾਫ਼ੀ ਨਹੀਂ ਸੀ। ਓਪਨਰ ਲੁਈਸ ਤੇ ਨਿਕੋਲਸ ਪੂਰਨ ਨੇ 27-27 ਦੌੜਾਂ ਬਣਾਈਆਂ। ਐਲੇਨ ਨੇ ਆਪਣੀ ਅਜੇਤੂ 14 ਦੌੜਾਂ ਦੀ ਪਾਰੀ ’ਚ ਇਕ ਚੌਕਾ ਤੇ ਇਕ ਛੱਕਾ ਲਾਇਆ। ਆਂਦਰੇ ਰਸਲ ਨੇ 16 ਗੇਂਦਾਂ ’ਚ 3 ਛੱਕਿਆਂ ਦੇ ਸਹਾਰੇ 25 ਦੌੜਾਂ ਬਣਾਈਆਂ। ਦੱਖਣੀ ਅਫ਼ਰੀਕਾ ਦੇ ਖੱਬੇ ਹੱਥ ਦੇ ਚਾਈਨਾਮੈਨ ਗੇਂਦਬਾਜ਼ ਤਬਰੇਜ ਸ਼ੰਮੀ ਨੂੰ 4 ਓਵਰ ’ਚ ਸਿਰਫ 13 ਦੌੜਾਂ ਦੇ ਕੇ 2 ਵਿਕਟਾਂ ਦੀ ਸ਼ਾਨਦਾਰ ਗੇਂਦਬਾਜ਼ੀ ਲਈ ਪਲੇਅਰ ਆਫ ਦਿ ਮੈਚ ਦਾ ਪੁਰਸਕਾਰ ਮਿਲਿਆ।
ਖੇਡ ਰਤਨ ਲਈ ਮਿਤਾਲੀ ਅਤੇ ਅਸ਼ਵਿਨ ਦੇ ਨਾਮ ਦੀ ਸਿਫਾਰਸ਼ ਕਰੇਗਾ ਬੀ.ਸੀ.ਸੀ.ਆਈ.
NEXT STORY