ਜਲੰਧਰ ( ਵੈੱਬ ਡੈਸਕ)— ਦੱਖਣੀ ਅਫਰੀਕਾ ਦੇ ਮਹਾਨ ਆਲਰਾਊਂਡਰਾਂ 'ਚੋਂ ਇਕ ਜੈਕ ਕੈਲਿਸ ਨੇ ਆਖੀਰਕਾਰ ਗਰਲਫ੍ਰੈਂਡ ਚਾਰਲੀਜ ਐਨਜਿਲਸ ਦੇ ਨਾਲ ਵਿਆਹ ਕਰ ਹੀ ਲਿਆ। ਦੋਵਾਂ ਦੇ ਵਿਆਹ ਦੇ ਬਾਰੇ 'ਚ ਕ੍ਰਿਕਟ ਫੈਂਸ ਨੂੰ ਹੁਣ ਤੱਕ ਜਦੋਂ ਮਸ਼ਹੂਰ ਵੈਡਿੰਗ ਪਲਾਨਰ ਨਿਕ ਨਿਕੋਲਾਓ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵੇਂ ਕਪਲ ਦੀਆਂ ਤਸਵੀਰਾਂ ਪਾਈਆਂ। ਨਿਕ ਨੇ ਤਸਵੀਰਾਂ ਦੇ ਨਾਲ ਇਕ ਹੈਰਾਨ ਕਰਨ ਵਾਲਾ ਖੁਲਾਸਾ ਵੀ ਕੀਤਾ ਹੈ। ਉਨ੍ਹਾਂ ਨੇ ਆਪਣੀ ਪੋਸਟ 'ਚ ਲਿਖਿਆ ਮੈਨੂੰ ਤੁਹਾਡੇ ਕੋਲੋਂ ਇਹ ਹੀ ਉਮੀਦ ਹੈ ਕਿ ਤੁਸੀਂ ਹਮੇਸ਼ਾ ਅੱਗ ਲਗਾਉਂਦੇ ਰਹੋ।
ਜ਼ਿਕਰਯੋਗ ਹੈ ਕਿ ਜਿਸ ਜਗ੍ਹਾ 'ਤੇ ਕੈਸਿਲ ਦਾ ਵਿਆਹ ਤੈਅ ਹੋਇਆ ਸੀ ਉੱਥੇ ਪ੍ਰੋਗਰਾਮ ਤੋਂ ਪਹਿਲਾਂ ਅੱਗ ਲੱਗ ਗਈ ਸੀ। ਅੱਗ ਇੰਨ੍ਹੀ ਭਿਆਨਕ ਸੀ ਕਿ ਇਕ ਸਮੇਂ ਵਿਆਹ ਪੋਸਟਪੋਨ ਤੱਕ ਹੋਣ ਦੀ ਚਰਚਾ ਸ਼ੁਰੂ ਹੋ ਗਈ ਸੀ। ਪਰ ਬਚਾਅ ਕਾਰਜ ਤੇਜ਼ ਹੋਣ ਕਾਰਨ ਪ੍ਰੋਗਰਾਮ ਤੈਅ ਸਮੇਂ 'ਤੇ ਹੀ ਹੋਇਆ।

ਜੈਕ ਕੈਲਿਸ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਨਵੀਂ ਦੁਲਹਨ ਚਾਰਲੀਜ ਨੇ ਨਾਲ ਇਕ ਤਸਵੀਰ ਪੋਸਟ ਕੀਤੀ ਹੈ। ਇਸ ਦੇ ਨਾਲ ਉਨ੍ਹਾਂ ਨੇ ਲਿਖਿਆ ਹੈ ਕਿ 'ਹਨੀਮੂਨ ਹਮ ਆ ਰਹੇ ਹੈ'। ਉਕਤ ਤਸਵੀਰ 'ਚ ਕੈਲਿਸ ਚਾਰਲੀਜ ਦੇ ਨਾਲ ਪਲੇਅਰ 'ਚ ਬੈਠੇ ਨਜ਼ਰ ਆ ਰਹੇ ਹਨ।

ਚਾਰਲੀਜ ਨੇ ਸ਼ੇਅਰ ਕੀਤੀਆਂ ਤਸਵੀਰਾਂ

ਉੱਧਰ ਵਿਆਹ ਤੋਂ ਬਾਅਦ ਚਾਰਲੀਜ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੈਲਿਸ ਵੈਡਿੰਗ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਕਿ ਹੁਣ ਆਫਿਸ਼ੀਅਲ ਮਿਸਟਰ ਐਂਡ ਮਿਸੇਜ ਕੈਲਿਸ। ਅਸੀਂ ਆਪਣੀ ਜਿੰਦਗੀ ਦਾ ਇਕ ਨਵਾਂ ਚੈਪਟਰ ਸ਼ੁਰੂ ਕਰਨ ਤੋਂ ਪਹਿਲਾਂ ਬਹੁਤ ਉਤਸ਼ਾਹਿਤ ਹਾਂ। ਉਸ ਦੀ ਸ਼ੁਰੂਆਤ ਅੱੱਗ ਦੇ ਨਾਲ ਹੋਈ ਹੈ। ਹੁਣ ਸਾਨੂੰ ਇਸ ਵਿਆਹ 'ਚ ਅੱਗ ਬਣਾਏ ਰੱਖਣ ਦੀ ਜ਼ਰੂਰਤ ਹੈ। ਅਸੀਂ ਸਾਰੇ ਫੋਨ ਕਾਲ ਅਤੇ ਮਿਲੇ ਸੰਦੇਸ਼ਾਂ ਲਈ ਧੰਨਵਾਦ ਕਰਦੇ ਹਾਂ। ਵੈਸੇ ਵੀ ਕਈ ਵਾਰ ਧੰਨਵਾਦ ਕਰਨ ਲਈ ਸ਼ਬਦ ਘੱਟ ਹੋ ਜਾਂਦੇ ਹਨ। ਪਰ ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਹੋਰ ਸੰਦੇਸ਼ ਦਾ ਜਵਾਬ ਦੇ ਸਕੀਏ।




ਖੇਲੋ ਇੰਡੀਆ : ਦਿੱਲੀ ਨੇ ਜੁੱਡੋ 'ਚ 12 ਸੋਨ ਤਮਗੇ ਜਿੱਤੇ
NEXT STORY