ਜੋਹਾਨਸਬਰਗ- ਕ੍ਰਿਕਟ ਦੱਖਣੀ ਅਫਰੀਕਾ (ਸੀ. ਐੱਸ. ਏ.) ਨੇ ਬਲੋਮਫੋਂਟੇਨ ਵਿਚ ਭਾਰਤ-ਏ ਵਿਰੁੱਧ ਆਗਾਮੀ ਚਾਰ ਦਿਨਾਂ ਤਿੰਨ ਮੈਚਾਂ ਦੀ ਸੀਰੀਜ਼ ਦੇ ਲਈ ਵੀਰਵਾਰ ਨੂੰ 14 ਮੈਂਬਰੀ ਟੀਮ ਦੱਖਣੀ ਅਫਰੀਕਾ-ਏ ਟੀਮ ਦਾ ਐਲਾਨ ਕੀਤਾ। ਘਰੇਲੂ ਟੀਮ ਦੀ ਅਗਵਾਈ 32 ਸਾਲ ਦੇ ਸਲਾਮੀ ਬੱਲੇਬਾਜ਼ ਪੀਟਰ ਮਲਾਨ ਕਰਨਗੇ। ਇਹ ਸੀਰੀਜ਼ ਖਿਡਾਰੀਆਂ ਦੇ ਲਈ ਭਾਰਤ ਦੇ ਆਗਾਮੀ ਦੌਰੇ ਤੋਂ ਪਹਿਲਾਂ ਸੀਨੀਅਰ ਟੀਮ ਵਿਚ ਜਗ੍ਹਾ ਬਣਾਉਣ ਦਾ ਮੌਕਾ ਪ੍ਰਦਾਨ ਕਰੇਗੀ। ਇਸ ਸੀਰੀਜ਼ ਦਾ ਆਯੋਜਨ 23 ਨਵੰਬਰ ਤੋਂ 9 ਦਸੰਬਰ ਤੱਕ ਮੈਂਗਾਂਗ ਓਵਲ ਵਿਚ ਹੋਵੇਗਾ। ਸੀ. ਐੱਸ. ਏ। ਦੇ ਚੋਣਕਰਤਾਵਾਂ ਦੇ ਕੋਆਰਡੀਨੇਟਰ ਵਿਕਟਰ ਐਮਪਿਟਸਾਂਦ ਨੇ ਭਾਰਤੀ ਟੀਮ ਦੇ ਦੌਰੇ ਤੋਂ ਪਹਿਲਾਂ ਇਸ ਸੀਰੀਜ਼ ਦਾ ਮਹੱਤਵ 'ਤੇ ਜ਼ੋਰ ਦਿੱਤਾ।
ਇਹ ਖ਼ਬਰ ਪੜ੍ਹੋ-T20 WC, 2nd Semi Final : 10 ਓਵਰਾਂ ਦੀ ਖੇਡ ਖਤਮ, ਪਾਕਿ ਦਾ ਸਕੋਰ 71/1
ਮੰਗਲਵਾਰ ਨੂੰ ਬੀ. ਸੀ. ਸੀ. ਆਈ. (ਭਾਰਤੀ ਕ੍ਰਿਕਟ ਕੰਟਰੋਲ ਬੋਰਡ) ਨੇ ਵੀ ਦੌਰੇ ਦੇ ਲਈ ਭਾਰਤੀ ਟੀਮ ਦਾ ਐਲਾਨ ਕੀਤਾ ਸੀ, ਜਿਸ ਵਿਚ ਗੁਜਰਾਤ ਦੇ ਪ੍ਰਿਯਾਂਕ ਪੰਚਾਲ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਸੀ, ਜਿਸ ਵਿਚ ਪ੍ਰਿਥਵੀ ਸ਼ਾਹ, ਨਵਦੀਪ ਸੈਣੀ ਤੇ ਕਸ਼ਮੀਰੀ ਤੇਜ਼ ਗੇਂਦਬਾਜ਼ ਉਮਰਾਨ ਮਲਿਕ ਸ਼ਾਮਲ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਪਾਕਿਸਤਾਨ ਕ੍ਰਿਕਟ ਬੋਰਡ ਆਉਣ ਵਾਲੇ ਸਮੇਂ 'ਚ ਮਹਿਲਾ ਪਾਕਿਸਤਾਨ ਸੁਪਰ ਲੀਗ ਕਰ ਸਕਦੈ ਸ਼ੁਰੂ: ਰਮੀਜ਼ ਰਾਜਾ
NEXT STORY