ਸਪੋਰਸਟ ਡੈਸਕ— ਭਾਰਤੀ ਟੀਮ ਆਈ. ਸੀ. ਸੀ. ਟੈਸਟ ਚੈਂਪੀਅਨਸ਼ਿਪ ਦੀ ਆਪਣੀ ਦੂਜੀ ਸੀਰੀਜ਼ 'ਚ ਦੱਖਣੀ ਅਫਰੀਕਾ ਨਾਲ ਭਿੜੇਗੀ। ਤਿੰਨ ਮੈਚਾਂ ਦੀ ਸੀਰੀਜ਼ 2 ਅਕਤੂਬਰ ਤੋਂ ਵਿਸ਼ਾਖਾਪੱਟਨਮ 'ਚ ਸ਼ੁਰੂ ਹੋਵੇਗੀ। ਦੱਖਣੀ ਅਫਰੀਕਾ ਦੀ ਚੈਂਪੀਅਨਸ਼ਿਪ 'ਚ ਇਹ ਪਹਿਲੀ ਸੀਰੀਜ਼ ਹੈ, ਜਦ ਕਿ ਭਾਰਤ ਨੇ ਵੈਸਟਇੰਡੀਜ਼ ਖਿਲਾਫ ਪਹਿਲੀ ਸੀਰੀਜ਼ ਦੇ ਦੋਵੇਂ ਮੈਚ ਜਿੱਤੇ ਸਨ।
ਟੈਸਟ ਰੈਂਕਿੰਗ 'ਚ ਭਾਰਤ ਦਾ ਹੈ ਪਹਿਲਾ ਸਥਾਨ
ਭਾਰਤੀ ਕ੍ਰਿਕਟ ਟੀਮ ਇਸ ਸਮੇਂ ਟੈਸਟ ਰੈਂਕਿੰਗ 'ਚ ਪਹਿਲੇ ਸਥਾਨ 'ਤੇ ਹੈ। ਟੀਮ ਦੀ 115 ਰੇਟਿੰਗ ਹੈ ਅਤੇ ਦੂਜੇ ਸਥਾਨ 'ਤੇ ਰਹਿਣ ਵਾਲੀ ਨਿਊਜ਼ੀਲੈਂਡ 6 ਅੰਕ ਭਾਰਤ ਤੋਂ ਪਿੱਛੇ ਹੈ। ਦੱਖਣੀ ਅਫਰੀਕਾ 108 ਰੇਟਿੰਗ ਨਾਲ ਦੂਜੇ ਸਥਾਨ 'ਤੇ ਹੈ. ਇਸ ਟੈਸਟ ਸੀਰੀਜ਼ ਦੇ ਨਤੀਜੇ ਦਾ ਰੈਂਕਿੰਗ 'ਤੇ ਕਾਫੀ ਅਸਰ ਪੈ ਸਕਦਾ ਹੈ। ਪਿਛਲੇ ਦੋ ਸਾਲਾਂ ਤੋਂ ਭਾਰਤੀ ਟੀਮ ਪਹਿਲੇ ਸਥਾਨ 'ਤੇ ਰਹੀ ਹੈ ਪਰ ਇਸ ਵਾਰ ਦੱਖਣੀ ਅਫਰੀਕਾ ਕੋਲ ਤਾਜ ਆਪਣੇ ਨਾਂ ਕਰਨ ਦਾ ਮੌਕਾ ਹੋਵੇਗਾ।
ਭਾਰਤ ਨੂੰ ਪਿੱਛੇ ਛੱਡ ਦੱਖਣੀ ਅਫਰੀਕਾ ਬਣ ਸਕਦੈ ਨੰਬਰ 1
ਜੇਕਰ ਮਹਿਮਾਨ ਟੀਮ ਦੱਖਣੀ ਅਫਰੀਕਾ ਇਸ ਸੀਰੀਜ਼ ਨੂੰ 3-0 ਨਾਲ ਆਪਣੇ ਨਾਂ ਕਰਨ 'ਚ ਸਫਲ ਹੁੰਦੀ ਹੈ ਤਾਂ ਭਾਰਤ ਨੂੰ 6 ਅੰਕਾਂ ਦਾ ਨੁਕਸਾਨ ਹੋਵੇਗਾ ਅਤੇ ਦੂਜੇ ਸਥਾਨ 'ਤੇ ਆ ਡਿੱਗੇਗਾ। ਉਥੇ ਦੱਖਣੀ ਅਫਰੀਕਾ 115 ਰੇਟਿੰਗ ਨਾਲ ਪਹਿਲੇ ਸਥਾਨ 'ਤੇ ਹੋਵੇਗਾ। ਜੇ ਭਾਰਤ ਨੂੰ ਇਸ ਸੀਰੀਜ਼ 'ਚ 2-1 ਜਾਂ 1-0 ਨਾਲ ਹਾਰ ਮਿਲਦੀ ਹੈ ਤਾਂ ਉਨ੍ਹਾਂ ਨੰਬਰ 1 ਦਾ ਤਾਜ ਹੱਥੋਂ ਨਿਕਲ ਜਾਵੇਗਾ। ਇਨ੍ਹਾਂ ਹਾਲਾਤਾਂ 'ਚ ਦੋਵੇਂ ਟੀਮਾਂ ਦੇ ਬਰਾਬਰ ਅੰਕ ਹੋਣਗੇ ਪਰ ਦੱਖਣੀ ਅਫਰੀਕਾ ਪੁਆਇੰਟ 'ਚ ਅੱਗੇ ਹੋਣ ਕਰਕੇ ਪਹਿਲੇ ਸਥਾਨ 'ਤੇ ਚੱਲੀ ਜਾਵੇਗੀ।
ਜੇਕਰ ਇਹ ਸੀਰੀਜ਼ 1-1 ਨਾਲ ਬਰਾਬਰੀ 'ਤੇ ਰਹਿੰਦੀ ਹੈ ਤਾਂ ਭਾਰਤੀ ਟੀਮ ਪਹਿਲੇ ਸਥਾਨ' ਤੇ ਬਰਕਰਾਰ ਰਹੇਗੀ। ਦੱਖਣੀ ਅਫਰੀਕਾ ਵੀ ਤੀਜੇ ਸਥਾਨ 'ਤੇ ਰਹੇਗਾ। ਹਾਲਾਂਕਿ, ਆਈ. ਸੀ. ਸੀ ਟੈਸਟ ਚੈਂਪੀਅਨਸ਼ਿਪ 'ਚ ਇਸ ਦਾ ਅਸਰ ਜ਼ਰੂਰ ਪਵੇਗਾ।
ਭਾਰਤੀ ਵਿਦੇਸ਼ ਮੰਤਰੀ ਨੇ ਪਾਕਿ ਨਾਲ ਕ੍ਰਿਕਟ ਨਾ ਖੇਡਣ ਦੀ ਦੱਸੀ ਵੱਡੀ ਵਜ੍ਹਾ
NEXT STORY