ਹੈਮਿਲਟਨ (ਨਿਊਜ਼ੀਲੈਂਡ)- ਡੇਵਿਡ ਬੈਡਿੰਗਹੈਮ ਦੇ ਸੈਂਕੜੇ ਦੀ ਮਦਦ ਨਾਲ ਦੱਖਣੀ ਅਫਰੀਕਾ ਨੇ ਦੂਜੇ ਟੈਸਟ ਕ੍ਰਿਕਟ ਮੈਚ ਦੇ ਤੀਜੇ ਦਿਨ ਨਿਊਜ਼ੀਲੈਂਡ ਦੇ ਸਾਹਮਣੇ 267 ਦੌੜਾਂ ਦਾ ਟੀਚਾ ਰੱਖਿਆ। ਨਿਊਜ਼ੀਲੈਂਡ ਨੇ ਇਸ ਦੇ ਜਵਾਬ ’ਚ ਤੀਜੇ ਦਿਨ ਦੀ ਖੇਡ ਖਤਮ ਹੋਣ ਤਕ 1 ਵਿਕਟ ’ਤੇ 40 ਦੌੜਾਂ ਬਣਾਈਆਂ ਸਨ ਅਤੇ ਉਹ ਅਜੇ ਟੀਚੇ ਤੋਂ 227 ਦੌੜਾਂ ਪਿੱਛੇ ਹੈ।
ਨਿਊਜ਼ੀਲੈਂਡ ਨੇ ਦਿਨ ਦੇ ਆਖਰੀ ਓਵਰ ਦੀ 5ਵੀਂ ਗੇਂਦ ’ਤੇ ਡੇਵੋਨ ਕਾਨਵੇ (17 ਦੌੜਾਂ) ਦੀ ਵਿਕਟ ਗਵਾਈ, ਜਿਸ ਨੂੰ ਆਫ ਸਪਿਨਰ ਡੇਨ ਪੀਟ ਨੇ ਐੱਲ. ਬੀ. ਡਬਲਯੂ. ਆਊਟ ਕੀਤਾ। ਸਟੰਪ ਦੇ ਸਮੇਂ ਟਾਮ ਲਾਥਮ 21 ਦੌੜਾਂ ’ਤੇ ਖੇਡ ਰਿਹਾ ਸੀ। ਇਸ ਤੋਂ ਪਹਿਲਾਂ ਦੱਖਣੀ ਅਫਰੀਕਾ ਨੇ ਆਪਣੀ ਦੂਜੀ ਪਾਰੀ ’ਚ 235 ਦੌੜਾਂ ਬਣਾਈਆਂ। ਉਸ ਦੀ ਪਾਰੀ ਦਾ ਆਕਰਸ਼ਣ ਬੈਡਿੰਗਹੈਮ ਦਾ ਸੈਂਕੜਾ ਰਿਹਾ, ਜਿਸ ਨੇ 110 ਦੌੜਾਂ ਬਣਾਈਆਂ ਜੋ ਉਸ ਦੇ ਕਰੀਅਰ ਦਾ ਸਭ ਤੋਂ ਉਚ ਸਕੋਰ ਹੈ।
ਬਜਰੰਗ ਦੀ UWW ਤੋਂ WFI ਨੂੰ ਫਿਰ ਮੁਅੱਤਲ ਕਰਨ ਦੀ ਅਪੀਲ
NEXT STORY