ਡਬਲਿਨ— ਜਾਨੇਮਨ ਮਲਾਨ (ਅਜੇਤੂ 177) ਤੇ ਕਵਿੰਟਨ ਡੀ ਕਾਕ (120) ਦੇ ਸ਼ਾਨਦਾਰ ਸੈਂਕੜਿਆਂ ਤੇ ਉਨ੍ਹਾਂ ਦਰਮਿਆਨ 225 ਦੌੜਾਂ ਦੀ ਓਪਨਿਗ ਸਾਂਝੇਦਾਰੀ ਦੀ ਬਦੌਲਤ ਦੱਖਣੀ ਅਫ਼ਰੀਕਾ ਨੇ ਸ਼ਾਨਦਾਰ ਵਪਾਸੀ ਕਰਦੇ ਹੋਏ ਆਇਰਲੈਂਡ ਨੂੰ ਸ਼ੁੱਕਰਵਾਰ ਨੂੰ 70 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਡਰਾਅ ਕਰਾ ਲਈ।
ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ਜਦਕਿ ਆਇਰਲੈਂਡ ਨੇ ਦੂਜਾ ਵਨ-ਡੇ 43 ਦੌੜਾਂ ਨਾਲ ਜਿੱਤ ਕੇ ਦੱਖਣੀ ਅਫ਼ਰੀਕਾ ਨੂੰ ਹੈਰਾਨ ਕਰ ਦਿੱਤਾ ਸੀ ਪਰ ਦੱਖਣੀ ਅਫ਼ਰੀਕਾ ਨੇ ਤੀਜੇ ਮੈਚ ’ਚ ਆਪਣਾ ਪੂਰਾ ਕੰਟਰੋਲ ਦਿਖਾਉਂਦੇ ਹੋਏ ਸੀਰੀਜ਼ ਬਰਾਬਰ ਕਰ ਲਈ। ਦੋਵੇਂ ਟੀਮਾਂ ਹੁਣ ਤਿੰਨ ਮੈਚਾਂ ਦੀ ਟੀ-20 ਸੀਰੀਜ਼ 19 ਜੁਲਾਈ ਤੋਂ ਖੇਡਣਗੀਆਂ।
ਦੱਖਣੀ ਅਫ਼ਰੀਕਾ ਨੇ 50 ਓਵਰ ’ਚ ਚਾਰ ਵਿਕਟਾਂ ’ਤੇ 346 ਦੌੜਾਂ ਦਾ ਵੱਡਾ ਸਕੋਰ ਬਣਾਇਆ ਜਦਕਿ ਆਇਰਲੈਂਡ ਦੀ ਟੀਮ 47.1 ਓਵਰ ’ਚ 276 ਦੌੜਾਂ ਹੀ ਬਣਾ ਸਕੀ। ਡੀ ਕਾਕ ਨੇ 91 ਗੇਂਦਾਂ ’ਤੇ 120 ਦੌੜਾਂ ’ਚ 11 ਚੌਕੇ ਤੇ 5 ਛੱਕੇ ਲਾਏ ਜਦਕਿ ਮਲਾਨ 169 ਗੇਂਦਾਂ ’ਚ 16 ਚੌਕਿਆਂ ਤੇ 6 ਛੱਕਿਆਂ ਦੀ ਮਦਦ ਨਾਲ 177 ਦੌੜਾਂ ਬਣਾ ਕੇ ਪਵੇਲੀਅਨ ਪਰਤੇ।
ਆਸਟਰੇਲੀਆ ਨੇ ਓਲੰਪਿਕ ਤੋਂ ਪਹਿਲਾਂ ਅਮਰੀਕਾ ਨੂੰ ਹਰਾ ਕੇ ਕੀਤਾ ਉਲਟਫੇਰ
NEXT STORY