ਸਪੋਰਟਸ ਡੈਸਕ— ਬਿ੍ਰਆਨਾ ਸਵੀਟਰਸ ਤੇ ਉਨ੍ਹਾਂ ਦੀ ਅਮਰੀਕੀ ਓਲੰਪਿਕ ਮਹਿਲਾ ਬਾਸਕਟਬਾਲ ਟੀਮ ਨੂੰ ਟੋਕੀਓ ਓਲੰਪਿਕ ਤੋਂ ਪਹਿਲਾਂ ਅਭਿਆਸ ਮੈਚ ’ਚ ਆਸਟਰੇਲੀਆ ਤੋਂ 70-67 ਨਾਲ ਹਾਰ ਝਲਣੀ ਪਈ। ਪਿਛਲੇ ਇਕ ਦਹਾਕੇ ’ਚ ਇਹ ਪਹਿਲਾ ਮੌਕਾ ਹੈ ਜਦਕਿ ਅਮਰੀਕੀ ਮਹਿਲਾ ਟੀਮ ਨੇ ਲਾਗਾਤਾਰ ਦੋ ਮੈਚ ਗੁਆਏ। ਇਸ ਤੋਂ ਦੋ ਦਿਨ ਪਹਿਲਾਂ ਉਸ ਨੂੰ ਡਬਲਯੂ. ਐੱਨ. ਬੀ. ਆਲ ਸਟਾਰਸ ਟੀਮ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਮਰੀਕੀ ਟੀਮ ਨੇ 2011 ’ਚ ਸਪੇਨ ’ਚ ਆਖ਼ਰੀ ਵਾਰ ਲਗਾਤਾਰ ਦੋ ਮੈਚ ਗੁਆਏ ਸਨ। ਇਸ ਤੋਂ ਬਾਅਦ ਨੁਮਾਇਸ਼ੀ ਮੈਚਾਂ ’ਚ ਉਸ ਦਾ ਰਿਕਾਰਡ 29-2 ਦਾ ਰਿਹਾ ਸੀ। ਓਲੰਪਿਕ ’ਚ ਅਮਰੀਕੀ ਮਹਿਲਾ ਟੀਮ ਨੇ ਅਜੇ ਤਕ 8 ਸੋਨ ਤਮਗ਼ੇ ਜਿੱਤੇ ਹਨ। ਟੀਮ ਲਗਾਤਾਰ ਸਤਵਾਂ ਖ਼ਿਤਾਬ ਜਿੱਤਣ ਦੇ ਉਦੇਸ਼ ਨਾਲ ਟੋਕੀਓ ਜਾ ਰਹੀ ਹੈ।
T-20 WC : ਪਾਕਿਸਤਾਨ ਦੇ ਖ਼ਿਲਾਫ਼ ਮੁਕਾਬਲੇ ’ਤੇ ਭੁਵਨੇਸ਼ਵਰ ਦੀ ਪ੍ਰਤੀਕਿਰਿਆ ਆਈ ਸਾਹਮਣੇ
NEXT STORY