ਸਪੋਰਟਸ ਡੈਸਕ— ਦੱਖਣੀ ਕੋਰੀਆ ਨੇ ਸ਼ਨੀਵਾਰ ਨੂੰ ਤੁਰਕਮੇਨਿਸਤਾਨ ’ਤੇ 5-0 ਨਾਲ ਵੱਡੀ ਜਿੱਤ ਦੇ ਨਾਲ ਆਪਣੀ ਵਿਸ਼ਵ ਕੱਪ ਫ਼ੁੱਟਬਾਲ ਕੁਆਲੀਫ਼ਾਇੰਗ ਮੁਹਿੰਮ ਦੀ 19 ਮਹੀਨੇ ਬਾਅਦ ਸ਼ਾਨਦਾਰ ਸ਼ੁਰੂਆਤ ਕੀਤੀ। ਸਟ੍ਰਾਈਕਰ ਹਵਾਂਗ ਉਈ ਜੋ ਨੇ ਗੋਯਾਂਗ ’ਚ ਖੇਡੇ ਗਏ ਮੈਚ ’ਚ ਦੱਖਣੀ ਕੋਰੀਆ ਵੱਲੋਂ 10ਵੇਂ ਮਿੰਟ ’ਚ ਗੋਲ ਕੀਤਾ ਜਦਕਿ ਨਾਮ ਤਾਈ ਹੀ ਨੇ ਪਹਿਲੇ ਹਾਫ਼ ਦੇ ਆਖ਼ਰੀ ਪਲਾਂ ’ਚ ਦੂਜਾ ਗੋਲ ਦਾਗ਼ਿਆ। ਕਿਮ ਯਾਂਗ, ਕਵਾਂਗ ਚਾਨ ਹੂਨ ਤੇ ਹਵਾਂਗ ਨੇ ਦੂਜੇ ਹਾਫ਼ ’ਚ ਗੋਲ ਕਰਕੇ ਕੋਰੀਆਈ ਟੀਮ ਦੀ ਵੱਡੀ ਜਿੱਤ ਨੂੰ ਯਕੀਨੀ ਬਣਾਇਆ ਜਿਸ ਨਾਲ ਉਸ ਦੇ 10 ਅੰਕ ਹੋ ਗਏ ਹਨ। ਇਸ ਨਾਲ ਉਸ ਨੇ ਤੀਜੇ ਦੌਰ ’ਚ ਜਗ੍ਹਾ ਬਣਾਉਣ ਤੇ ਲਗਾਤਾਰ 10ਵੀਂ ਵਾਰ ਵਿਸ਼ਵ ਕੱਪ ਦੇ ਲਈ ਕੁਆਲੀਫ਼ਾਈ ਕਰਨ ਵੱਲ ਮਜ਼ਬੂਤ ਕਦਮ ਵਧਾਏ।
ਜਾਰਜੀਆ ਦੀ ਨਾਨਾ ਦਗਨਿਡਜੇ ਨੇ ਜਿੱਤਿਆ ਪੰਜਵਾਂ ਫ਼ੀਡੇ ਸਪੀਡ ਚੈੱਸ ਕੁਆਲੀਫ਼ਾਇਰ
NEXT STORY