ਮੈਡ੍ਰਿਡ—ਸਪੇਨ ਦੇ ਕਈ ਫੁੱਟਬਾਲਰਾਂ ਨੂੰ ਪਹਿਲੇ ਤੇ ਦੂਜੇ ਡਿਵੀਜ਼ਨ ਦੇ ਮੈਚਾਂ ਨੂੰ ਫਿਕਸ ਕਰਨ ਲਈ ਇਕ ਗਿਰੋਹ ਦਾ ਹਿੱਸਾ ਹੋਣ ਦੇ ਸ਼ੱਕ ਵਿਚ ਮੰਗਲਵਾਰ ਨੂੰ ਹਿਰਾਸਤ ਵਿਚ ਲਿਆ ਗਿਆ। ਸਪੈਨਿਸ਼ ਮੀਡੀਆ ਨੇ ਇਹ ਖਬਾਰ ਦਿੱਤੀ ਹੈ। ਸਥਾਨਕ ਮੀਡੀਆ ਅਨੁਸਾਰ ਜਿਨ੍ਹਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ, ਉਨ੍ਹਾਂ ਵਿਚ ਰੀਅਲ ਮੈਡਿਰਡ ਦਾ ਸਾਬਕਾ ਖਿਡਾਰੀ ਵੀ ਹੈ, ਜਿਸ 'ਤੇ ਸੰਗਠਨ ਦੀ ਅਗਵਾਈ ਕਰਨ ਦਾ ਸ਼ੱਕ ਹੈ। ਇਨ੍ਹਾਂ ਵਿਚ ਪਹਿਲੇ ਡਿਵੀਜ਼ਨ 'ਚ ਹੋਰ ਫੁੱਟਬਾਲਰ, ਸਾਬਕਾ ਫੁ੍ਟਬਾਲ ਖਿਡਾਰੀਆਂ ਤੋਂ ਇਲਾਵਾ ਪਿਛਲੀ ਲਾ ਲਿਗਾ ਵਿਚ 19ਵੇਂ ਸਥਾਨ 'ਤੇ ਰਹੇ ਉਸੇਕਾ ਦੇ ਪ੍ਰਧਾਨ ਵੀ ਸ਼ਾਮਲ ਹਨ।
CWC 2019 : ਖਿਤਾਬ ਦੇ ਦਾਅਵੇਦਾਰਾਂ 'ਚ ਅੱਗੇ ਨਿਕਲੇ ਕੰਗਾਰੂ
NEXT STORY