ਬਾਰਸੀਲੋਨਾ- ਐਟਲੈਟਿਕੋ ਮੈਡ੍ਰਿਡ ਨੇ ਸ਼ਨੀਵਾਰ ਨੂੰ ਇਥੇ 10 ਖਿਡਾਰੀਆਂ ਨਾਲ ਖੇਡਦੇ ਹੋਏ ਸੇਵਿਲਾ ਨੂੰ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ’ਚ 1-0 ਨਾਲ ਹਰਾਇਆ ਤੇ ਸਰਦੀਆਂ ਦੀਆਂ ਛੁੱਟੀ ਤੋਂ ਪਹਿਲਾਂ ਜਿੱਤ ਦਰਜ ਕੀਤੀ। ਇਹ ਮੈਚ ਸਪੇਨ ਦੀ ਰਾਜਧਾਨੀ ’ਚ ਸ਼ੁਰੂਆਤ ’ਚ ਸਤੰਬਰ ’ਚ ਹੋਣਾ ਸੀ ਪਰ ਖਰਾਬ ਮੌਸਮ ਦੀ ਭਵਿੱਖਬਾਣੀ ਕਾਰਨ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਕੁਸ਼ਤੀ ਸੰਘ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਬਜਰੰਗ ਪੂਨੀਆ ਨੇ ਕਿਹਾ, 'ਸਰਕਾਰ ਨੇ ਬਿਲਕੁਲ ਸਹੀ ਫੈਸਲਾ ਲਿਆ'
ਮੈਚ ਦਾ ਇਕੋਲੌਤਾ ਗੋਲ ਮਾਰਕੋਸ ਲੋਰੇਂਟੇ ਨੇ ਦੂਜੇ ਹਾਫ ਦੇ ਪਹਿਲੇ ਮਿੰਟ ’ਚ ਕੀਤਾ। ਉਹ ਅੱਧੇ ਸਮੇਂ ਤੋਂ ਬਾਅਦ ਬਦਲਵੇਂ ਖਿਡਾਰੀ ਦੇ ਤੌਰ ’ਤੇ ਆਇਆ ਸੀ। ਕੇਗਲਾਰ ਸੋਯੁਨਸੂ ਨੂੰ ਲਾਲ ਕਾਰਡ ਦਿਖਾਏ ਜਾਣ ਤੋਂ ਬਾਅਦ ਆਖਰੀ 20 ਮਿੰਟ 10 ਖਿਡਾਰੀਆਂ ਨਾਲ ਖੇਡਣ ਦੇ ਬਾਵਜੂਦ, ਐਟਲੈਟਿਕੋ ਨੇ ਆਪਣੀ ਬੜ੍ਹਤ ਬਰਕਰਾਰ ਰੱਖਦੇ ਹੋਏ ਜਿੱਤ ਦਰਜ ਕੀਤੀ। ਐਟਲੈਟਿਕੋ ਦੀ ਟੀਮ 18 ਮੈਚਾਂ ’ਚ 38 ਅੰਕਾਂ ਨਾਲ ਤੀਜੇ ਸਥਾਨ ’ਤੇ ਹੈ। ਰੀਆਲ ਮੈਡ੍ਰਿਡ ਅਤੇ ਗਿਰੋਨਾ ਦੇ ਬਰਾਬਰ 45 ਅੰਕ ਹਨ। ਰੀਆਲ ਮੈਡ੍ਰਿਡ ਦੀ ਟੀਮ ਹਾਲਾਂਕਿ ਬਿਹਤਰ ਗੋਲ ਅੰਤਰ ਕਾਰਨ ਟਾਪ ’ਤੇ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਟਾਮ ਕੁਰੇਨ ਨੂੰ ਲੱਗਾ ਵੱਡਾ ਝਟਕਾ, ਲੱਗੇਗੀ 4 ਮੈਚਾਂ ’ਤੇ ਪਾਬੰਦੀ
NEXT STORY